ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਦੀ ਪ੍ਰਮਾਣੂ ਮਿਸਾਇਲ ਗ਼ਜ਼ਨਵੀ ਤੋਂ ਭਾਰਤ ਨੂੰ ਕੋਈ ਖ਼ਤਰਾ ਨਹੀਂ

ਪਾਕਿ ਦੀ ਪ੍ਰਮਾਣੂ ਮਿਸਾਇਲ ਗ਼ਜ਼ਨਵੀ ਤੋਂ ਭਾਰਤ ਨੂੰ ਕੋਈ ਖ਼ਤਰਾ ਨਹੀਂ

ਕਸ਼ਮੀਰ ਮਾਮਲੇ ਨੂੰ ਲੈ ਕੇ ਜਿੱਥੇ ਭਾਰਤ ਤੇ ਪਾਕਿਸਤਾਨ ਵਿਚਾਲੇ ਆਪਸੀ ਤਣਾਅ ਚੱਲ ਰਿਹਾ ਹੈ, ਉੱਥੇ ਪਾਕਿਸਤਾਨ ਨੇ ਬੀਤੇ ਵੀਰਵਾਰ ਨੂੰ ਘੱਟ ਦੂਰੀ ਤੱਕ ਮਾਰ ਕਰਨ ਵਾਲੀ ਤੇ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਮਿਸਾਇਲ ਗ਼ਜ਼ਨਵੀ ਦਾ ਪਰੀਖਣ ਕੀਤਾ ਸੀ। ਪਰ ਭਾਰਤ ਦੀਆਂ ਕੌਮੀ ਸੁਰੱਖਿਆ ਏਜੰਸੀਆਂ ਨੂੰ ਇਸ ਮਿਸਾਇਲ ਤੋਂ ਕੋਈ ਚਿੰਤਾ ਨਹੀਂ ਹੈ।

 

 

ਭਾਰਤੀ ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਇਸ ਮਿਸਾਇਲ ਪਰੀਖਣ ਤੋਂ ਸਾਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਿਸਾਇਲ ਪਰੀਖਣ ਕਸ਼ਮੀਰ ਮੁੱਦੇ ’ਤੇ ਇਸਲਾਮਾਬਾਦ ਵੱਲੋਂ ਭੜਕਾਉਣ ਦੀ ਲਗਾਤਾਰ ਕੋਸ਼ਿਸ਼ ਦਾ ਮਹਿਜ਼ ਹਿੱਸਾ ਹੈ। ਅਸੀਂ ਇਸ ਦੇ ਮੁਕਾਬਲੇ ਕੁਝ ਨਹੀਂ ਕਰਾਂਗੇ।

 

 

ਸਰਕਾਰੀ ਅਧਿਕਾਰੀਆਂ ਤੇ ਵਿਦੇਸ਼ ਮਾਮਲਿਆਂ ਦੇ ਅਧਿਕਾਰੀਆਂ ਦੇ ਨਾਲ–ਨਾਲ ਕੁਝ ਵਿਗਿਆਨੀਆਂ ਨੇ ਵੀ ‘ਹਿੰਦੁਸਤਾਨ ਟਾਈਮਜ਼’ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਪਰੀਖਣ ਦਰਸਾਉਂਦਾ ਹੈ ਕਿ ਇਸ ਮਿਸਾਇਲ ਲਈ ਪਾਕਿਸਤਾਨ ਇਸ ਵੇਲੇ ਪੂਰੀ ਤਰ੍ਹਾਂ ਚੀਨ ਦੀ ਮਦਦ ਉੱਤੇ ਨਿਰਭਰ ਹੈ। ਦਰਅਸਲ ਪਾਕਿਸਤਾਨ ਨੇ ਆਪਣੀ ਗ਼ਜ਼ਨਵੀ ਮਿਸਾਇਲ ਚੀਨ ਦੀ ਐੱਮ–11 ਮਿਸਾਇਲ ਤੋਂ ਹੀ ਵਿਕਸਤ ਕੀਤੀ ਹੈ।

 

 

ਭਾਰਤੀ ਅਧਿਕਾਰੀਆਂ ਤੇ ਵਿਗਿਆਨੀਆਂ ਮੁਤਾਬਕ ਭਾਰਤ ਦੀਆਂ ਮਿਸਾਇਲ ਸਮਰੱਥਾਵਾਂ ਪਾਕਿਸਤਾਨ ਦੇ ਮੁਕਾਬਲੇ ਕਿਤੇ ਜ਼ਿਆਦਾ ਅਪਗ੍ਰੇਡਡ ਤੇ ਆਧੁਨਿਕ ਹਨ।

 

 

ਇੱਥੇ ਵਰਨਣਯੋਗ ਹੈ ਕਿ ਐੱਮ–11 ਮਿਸਾਇਲਾਂ 1987 ’ਚ U–235 ਪ੍ਰਮਾਣੂ ਉਪਕਰਣ ਦੇ ਬਲੂ–ਪ੍ਰਿੰਟ ਨਾਲ ਪਾਕਿਸਤਾਨ ਨੇ ਚੀਨ ਤੋਂ ਲਈਆਂ ਸਨ। ਉੱਤਰੀ ਕੋਰੀਆ ਨੇ ਵੀ ਪਾਕਿਸਤਾਨ ਦੇ ਮਿਸਾਇਲ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

 

 

ਦਰਅਸਲ, ਜਦ ਤੋਂ ਭਾਰਤ ਨੇ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੀ ਹੈ, ਤਦ ਤੋਂ ਹੀ ਪਾਕਿਸਤਾਨ ਭੜਕਾਹਟ ਪੈਦਾ ਕਰ ਰਿਹਾ ਹੈ। ਉਹ ਖ਼ੁਦ ਨੂੰ ਕਸ਼ਮੀਰ ਦੇ ਨਾਗਰਿਕਾਂ ਦਾ ਸੱਚਾ ਹਮਦਰਦ ਜ਼ਾਹਿਰ ਕਰਨਾ ਚਾਹੁੰਦਾ ਹੈ ਪਰ ਖ਼ੁਦ ਉਹ ਕਿਉ਼ਕਿ ਅੱਤਵਾਦ ਦੀ ਪੁਸ਼ਤ–ਪਨਾਹੀ ਕਰਦਾ ਹੈ, ਇਸ ਲਈ ਉਹ ਹੁਣ ਪੂਰੀ ਦੁਨੀਆ ਵਿੱਚ ਬਦਨਾਮ ਹੋ ਚੁੱਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No danger to India from Pak s Nuclear Missile Ghaznavi