ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਪਾਇਲਟ ਨੂੰ ਤੁਰੰਤ ਭੇਜਿਆ ਜਾਵੇ ਵਾਪਸ, ਸੌਦੇਬਾਜ਼ੀ ਦਾ ਕੋਈ ਸਵਾਲ ਨਹੀਂ : ਸਰਕਾਰ

ਭਾਰਤੀ ਪਾਇਲਟ ਨੂੰ ਤੁਰੰਤ ਭੇਜਿਆ ਜਾਵੇ ਵਾਪਸ : ਸਰਕਾਰ

ਭਾਰਤ ਨੇ ਵੀਰਵਾਰ ਨੂੰ ਭਾਰਤੀ ਹਵਾਈ ਫੌਜ ਦੇ ਪਾਇਲਟ ਦੀ ਰਿਹਾਈ ਲਈ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਨਿਊਜ਼ ਏਜੰਸੀ ਪੀਟੀਆਈ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਭਾਰਤੀ ਹਵਾਈ ਫੌਜ ਦੇ ਪਾਇਲਟ ਨੂੰ ਬਿਨਾਂ ਸ਼ਰਤ ਅਤੇ ਤੁਰੰਤ ਦੇਸ਼ ਭੇਜਿਆ ਜਾਵੇ।

 

ਸਰਕਾਰੀ ਸੂਤਰ ਦੇ ਹਵਾਲੇ ਨਾਲ ਏਜੰਸੀ ਨੇ ਕਿਹਾ ਕਿ ਭਾਰਤ ਨੇ ਭਾਰਤੀ ਹਵਾਈ ਫੌਜ ਦੇ ਪਾਇਲਟ ਤੱਕ ਕਿਸੇ ਰਾਜਨੀਤਿਕ ਪਹੁੰਚ ਲਈ ਨਹੀਂ ਕਿਹਾ।  ਸਰਕਾਰ ਨੇ ਸਵਾਲ ਕੀਤਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਭਾਰਤੀ ਜੇਟਾਂ ਨੂੰ ਮਾਰ ਡੇਗਣ ਦਾ ਦਾਅਵਾ ਕਿਉਂ ਕੀਤਾ, ਕੀ ਉਨ੍ਹਾਂ ਨੂੰ ਸੂਚਨਾ ਨਹੀਂ ਸੀ ਜਾਂ ਉਨ੍ਹਾਂ ਝੂਠ ਕਿਹਾ।

 

ਭਾਰਤ ਨੇ ਕਿਹਾ ਕਿ ਪਾਕਿਸਤਾਨ ਹਵਾਈ ਫੌਜ ਨੇ ਵਿਸ਼ੇਸ਼ ਤੌਰ ਉਤੇ ਭਾਰਤੀ ਫੌਜ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਦੋਂ ਕਿ ਅਸੀਂ ਕੇਵਲ ਜੈਸ਼ ਏ ਮੁਹੰਮਦ ਦੇ ਕੈਂਪ ਨੂੰ ਨਿਸ਼ਾਨਾ ਬਣਾਇਆ।

ਉਥੇ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਨੇ ਪਾਕਿ ਮੀਡੀਆ ਨੂੰ ਕਿਹਾ ਕਿ ਜੇਕਰ ਦੋਵੇਂ ਦੇਸ਼ਾਂ ਦੇ ਤਣਾਅ ਵਿਚ ਕਮੀ ਆਉਂਦੀ ਹੈ ਤਾਂ ਪਾਕਿ ਭਾਰਤੀ ਪਾਇਲਟ ਨੂੰ ਰਿਹਾਅ ਕਰਨ ਉਤੇ ਵਿਚਾਰ ਨੂੰ ਤਿਆਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No deal on IAF pilot captured by Pak return him immediately says Govt