ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸਲੇ ਦੇ ਹੱਲ ਲਈ ਦੋਵੇਂ ਕਸ਼ਮੀਰਾਂ ਦੀ ਗੱਲ ਕਰਾਂਗੇ : ਰਾਜਨਾਥ ਸਿੰਘ

ਮਸਲੇ ਦੇ ਹੱਲ ਲਈ ਦੋਵੇਂ ਕਸ਼ਮੀਰਾਂ ਦੀ ਗੱਲ ਕਰਾਂਗੇ : ਰਾਜਨਾਥ ਸਿੰਘ

ਕਸ਼ਮੀਰ ਮੁੱਦੇ ਉਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵੇ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਪੱਸ਼ਟੀਕਰਨ ਦੀ ਮੰਗ ਨੂੰ ਲੈ ਕੇ ਇਕਜੁੱਟ ਵਿਰੋਧੀ ਪਾਰਟੀਆਂ ਨੇ ਲਗਾਤਾਰ ਦੂਜੇ ਦਿਨ ਲੋਕ ਸਭਾ ਵਿਚ ਹੰਗਾਮਾ ਕੀਤਾ ਅਤੇ ਸਦਨ ਵਿਚੋਂ ਵਾਕਆਊਟ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਪੱਸ਼ਟ ਕੀਤਾ ਕਿ ਕਸ਼ਮੀਰ ਦੇਸ਼ ਦੇ ਰਾਸ਼ਟਰੀ ਸਵੈ ਮਾਣ ਨਾਲ ਜੁੜੇ ਵਿਸ਼ਾ ਹੈ ਅਤੇ ਇਸ ਉਤੇ ਕਿਸੇ ਤੀਜੀ ਧਿਰ ਦੀ ਵਿਚੋਲਗੀ ਦਾ ਪ੍ਰਸ਼ਨ ਹੀ ਨਹੀਂ ਉਠਦਾ।  ਅਸੀਂ ਇਹ ਸਮਝਦੇ ਹਾਂ ਕਿ ਅਜਿਹੀ ਕੋਈ ਵੀ ਗੱਲ ਸ਼ਿਮਲਾ ਸਮਝੌਤੇ ਦੇ ਉਲਟ ਹੋਵੇਗੀ।

 

ਕਸ਼ਮੀਰ ਦੇ ਸਵਾਲ ਉਤੇ ਇਸ ਲਈ ਵੀ ਕੋਈ ਵਿਚੋਲਗੀ ਅਸੀਂ ਸਵੀਕਾਰ ਨਹੀਂ ਕਰਾਂਗੇ, ਕਿਉਂਕਿ ਕਸ਼ਮੀਰ ਸਾਡੇ ਰਾਸ਼ਟਰੀ ਸਵੈ ਮਾਣ ਨਾਲ ਜੁੜਿਆ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਗੱਲਬਾਤ ਹੋਵੇਗੀ ਤਾਂ ਸਿਰਫ ਕਸ਼ਮੀਰ ਉਤੇ ਨਹੀਂ, ਮਕਬੂਜ਼ਾ ਕਸ਼ਮੀਰ ਉਤੇ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਸਵਾਲ ਉਤੇ ਕਿਸੇ ਦੀ ਵਿਚੋਲਗੀ ਸਵੀਕਾਰ ਨਹੀਂ ਕਰਾਂਗੇ, ਕਿਉਂਕਿ ਇਹ ਸਾਡੇ ਰਾਸ਼ਟਰੀ ਸਵੈ ਮਾਣ ਦਾ ਪ੍ਰਸ਼ਨ ਹੈ।

 

ਉਨ੍ਹਾਂ ਕਿਹਾ ਕਿ ਰਾਸ਼ਟਰੀ ਸਵੈ ਮਾਣ ਨੂੰ ਲੈ ਕੇ ਅਸੀਂ ਕਿਸੇ ਵੀ ਕੀਮਤ ਉਤੇ ਸਮਝੌਤਾ  ਨਹੀਂ ਕਰਾਂਗੇ।  ਉਨ੍ਹਾਂ ਕਿਹਾ ਕਿ ਜੂਨ ਦੇ ਮਹੀਨੇ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਗੱਲਬਾਤ ਹੋਈ ਸੀ। ਇਸ ਬਾਰੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਪੱਸ਼ਟ ਕਰ ਦਿੱਤਾ ਕਿ ਕਸ਼ਮੀਰ ਮੁੱਦੇ ਉਤੇ ਕੋਈ ਗੱਲਬਾਤ ਨਹੀਂ ਹੋਈ ਸੀ। ਇਸ ਵਿਸ਼ੇ ਉਤੇ ਜੈਸ਼ੰਕਰ ਦਾ ਬਿਆਨ ਸਭ ਤੋਂ ਪ੍ਰਮਾਣਿਕ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨਾਲ ਕੇਵਲ ਕਸ਼ਮੀਰ ਉਤੇ ਗੱਲਬਾਤ ਨਹੀਂ ਹੋ ਸਕਦੀ, ਉਸ ਨਾਲ ਜੇਕਰ ਗੱਲਬਾਤ ਹੋਵੇਗੀ ਤਾਂ ਮਕਬੂਜ਼ਾ ਕਸ਼ਮੀਰ ਉਤੇ ਵੀ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No Discussion On Kashmir When PM Trump Met Says rajnath singh