ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ–ਲੌਕਡਾਊਨ ਕਾਰਨ ਰੋਜ਼ੀ ਖ਼ਤਮ, ਰੋਟੀ ਨੂੰ ਤਰਸੇ ਮਜ਼ਦੂਰ ਵਰਗ ’ਚ ਰੋਹ

ਲੌਕਡਾਊਨ ਤੇ ਕਰਫ਼ਿਊ ਕਾਰਨ ਅੰਮ੍ਰਿਤਸਰ ਦੇ ਬੱਸ ਅੱਡੇ 'ਤੇ ਪਨਾਹ ਲੈ ਕੇ ਬੈਠੇ ਕੁਝ ਬੇਘਰ ਲੋਕ। ਤਸਵੀਰ: ਸਮੀਰ ਸਹਿਗਲ

ਤਸਵੀਰ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼ – ਅੰਮ੍ਰਿਤਸਰ

 

ਕੋਰੋਨਾ ਵਾਇਰਸ ਤੋਂ ਸਮੁੱਚਾ ਵਿਸ਼ਵ ਡਾਢਾ ਪਰੇਸ਼ਾਨ ਹੈ। ਭਾਰਤ ਵਾਸੀ ਇਸ ਵੇਲੇ ਕੋਰੋਨਾ ਕਾਰਨ ਲੌਕਡਾਊਨ ਤੇ ਕਰਫ਼ਿਊ ਦਾ ਸਾਹਮਣਾ ਕਰ ਰਹੇ ਹਨ। ਬਹੁਤੀਆਂ ਥਾਵਾਂ ’ਤੇ ਕੋਈ ਰਾਹਤ ਨਹੀਂ ਪੁੱਜ ਰਹੀ। ਸਰਕਾਰਾਂ ਵੱਲੋਂ ਜੇ ਕੋਈ ਰਾਹਤ ਪੁੱਜ ਰਹੀ ਹੈ, ਤਾਂ ਉਹ ਵਸਤਾਂ ਲੋਕਾਂ ਨੂੰ ਖ਼ਰੀਦਣ ਲਈ ਪੈਸੇ ਦੀ ਲੋੜ ਹੈ।

 

 

ਦਿਹਾੜੀਦਾਰ ਮਜ਼ਦੂਰਾਂ ਕੋਲ ਪੈਸੇ ਨਹੀਂ ਹਨ ਕਿਉਂਕਿ ਸਭ ਕੁਝ ਬੰਦ ਹੋਣ ਕਾਰਨ ਉਨ੍ਹਾਂ ਕੋਲ ਹੁਣ ਕੋਈ ਕੰਮ ਨਹੀਂ ਹੈ, ਜਿਸ ਕਰਕੇ ਉਨ੍ਹਾਂ ’ਚੋਂ ਬਹੁਤਿਆਂ ਨੂੰ ਭੁੱਖੇ ਢਿੱਡ ਫਾਕੇ ਕੱਟਣੇ ਪੈ ਰਹੇ ਹਨ। ਕਿਸੇ ਨੂੰ ਭੁੱਖੇ ਢਿੱਡ ਰਹਿੰਦਿਆਂ 24 ਘੰਟੇ ਹੋ ਚੁੱਕੇ ਹਨ ਤੇ ਕਿਸੇ ਨੂੰ 48 ਘੰਟੇ।

 

 

ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੇ ਹਾਲਾਤ ਕੁਝ ਬਿਹਤਰ ਹਨ। ਵੱਡੇ ਮਹਾਂਨਗਰਾਂ ’ਚ ਇਸ ਮਾਮਲੇ ਵਿੱਚ ਹਾਲਾਤ ਕੁਝ ਵਧੇਰੇ ਖ਼ਰਾਬ ਹੁੰਦੇ ਜਾ ਰਹੇ ਹਨ; ਜਦ ਕਿ ਰਾਸ਼ਟਰੀ–ਲੌਕਡਾਊਨ ਦਾ ਹਾਲੇ ਸਿਰਫ਼ ਦੂਜਾ ਦਿਨ ਹੀ ਚੱਲ ਰਿਹਾ ਹੈ।

 

 

ਦੂਰ–ਦੁਰਾਡੇ ਇਲਾਕਿਆਂ ਤੋਂ ਆ ਕੇ ਮਹਾਂਨਗਰਾਂ ’ਚ ਵੱਸਣ ਵਾਲੇ ਲੋਕ ਹੁਣ ਆਪੋ–ਆਪਣੇ ਜੱਦੀ–ਪੁਸ਼ਤੀ ਘਰਾਂ ਨੂੰ ਵੀ ਨਹੀਂ ਜਾ ਸਕ ਰਹੇ ਕਿਉਂਕਿ ਕੋਰੋਨਾ/ਲੌਕਡਾਊਨ ਕਾਰਨ ਬੱਸਾਂ, ਰੇਲ–ਗੱਡੀਆਂ ਤੇ ਹਵਾਈ ਸੇਵਾਵਾਂ ਸਭ ਬੰਦ ਹਨ। ਕੋਈ ਟਰੱਕ ਵੀ ਨਹੀਂ ਚੱਲ ਰਹੇ।

 

 

ਇਸੇ ਲਈ ਦੇਸ਼ ਦੇ ਜ਼ਿਆਦਾਤਰ ਗ਼ਰੀਬਾਂ ’ਚ ਹੁਣ ਅਜੀਬ ਕਿਸਮ ਦਾ ਰੋਹ ਤੇ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਇੰਝ ਭੁੱਖੇ ਮਰਨ ਨਾਲੋਂ ਤਾਂ ਉਹ ਕੋਰੋਨਾ ਦੀ ਇਸ ਬੀਮਾਰੀ ਨਾਲ ਹੀ ਮਰ ਜਾਣ।

 

 

ਏਐੱਨਆਈ ਵੱਲੋਂ ਜਾਰੀ ਇਹ ਵਿਡੀਓ ਕਲਿੰਪ ਕੁਝ ਇਹੋ ਕਹਿੰਦੀ ਜਾਪਦੀ ਹੈ।

 

 

 

ਹੁਣ ਤਾਂ ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਮੁੱਖਧਾਰਾ ਦਾ ਤੇ ਸਰਕਾਰਾਂ ਦੇ ਤਲਵੇ–ਚੱਟਣ ਵਾਲਾ ਅਖੌਤੀ ਗੋਦੀ–ਮੀਡੀਆ ਭੁੱਖੇ ਮਰਦੇ ਗ਼ਰੀਬਾਂ ਦੀ ਕੋਈ ਖ਼ਬਰ ਵੀ ਪ੍ਰਕਾਸ਼ਿਤ/ਪਸਾਰਿਤ ਕਰਨ ਨੂੰ ਤਿਆਰ ਨਹੀਂ ਹੈ। ਜੇ ਅਜਿਹੇ ਦੁਖੀ ਲੋਕਾਂ ਦੀਆਂ ਖ਼ਬਰਾਂ ਪ੍ਰਕਾਸ਼ਿਤ ਤੇ ਪ੍ਰਸਾਰਿਤ ਹੋਣ, ਤਾਂ ਸ਼ਾਇਦ ਸਰਕਾਰਾਂ ਤੱਕ ਉਨ੍ਹਾਂ ਦੀ ਆਵਾਜ਼ ਪਹੁੰਚ ਵੀ ਜਾਵੇ।

 

 

ਪਰ ਇਹ ਖੁਸ਼ਾਮਦੀ ਮੀਡੀਆ ਦੇਸ਼ ਦੀ ਬਿਲਕੁਲ ਆਦਰਸ਼ ਤਸਵੀਰ ਪੇਸ਼ ਕਰਨ ਦੇ ਚੱਕਰ ਵਿੱਚ ਹੁਣ ਬਹੁਤ ਸਾਰੀਆਂ ਗੱਲਾਂ ਨੂੰ ਜਾਣਬੁੱਝ ਕੇ ਅੱਖੋਂ ਪ੍ਰੋਖੇ ਕਰ ਰਿਹਾ ਹੈ।

 

ਪਰ ਹਕੀਕਤ ਇਹ ਹੈ ਕਿ ਲੌਕਡਾਊਨ ਨੇ ਮਜ਼ਦੂਰ ਵਰਗ ਦੀ ਰੋਜ਼ੀ ਤੇ ਰੋਟੀ ਦੋਵੇਂ ਹੀ ਚੀਜ਼ਾਂ ਖੋਹ ਲਈਆਂ ਹਨ। ਸਰਕਾਰੀ ਸਹੂਲਤਾਂ ਸਭ ਲੋੜਵੰਦਾਂ ਤੱਕ ਸਹੀ ਤਰੀਕੇ ਨਹੀਂ ਪੁੱਜ ਸਕ ਰਹੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No Employment due to Corona Lockdown Labour class angry due to hunger