ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਸਰਕਾਰ ਵਾਲੇ ਰਾਜਾਂ ’ਚ ਦੋ ਬੱਚਿਆਂ ਤੋਂ ਵੱਧ ਵਾਲਿਆਂ ਨੂੰ ਨਹੀਂ ਮਿਲਣਗੀਆਂ ਸਰਕਾਰੀ ਸਹੂਲਤਾਂ

ਭਾਜਪਾ ਸਰਕਾਰ ਵਾਲੇ ਰਾਜਾਂ ’ਚ ਦੋ ਬੱਚਿਆਂ ਤੋਂ ਵੱਧ ਵਾਲਿਆਂ ਨੂੰ ਨਹੀਂ ਮਿਲਣਗੀਆਂ ਸਰਕਾਰੀ ਸਹੂਲਤਾਂ

ਦੋ ਤੋਂ ਵੱਧ ਬੱਚਿਆਂ ਵਾਲੇ ਵਿਅਕਤੀਆਂ ਨੂੰ ਭਾਜਪਾ ਦੀ ਹਕੂਮਤ ਵਾਲੇ ਰਾਜਾਂ ਵਿੱਚ ਹੌਲੀ–ਹੌਲੀ ਸਾਰੀਆਂ ਸਰਕਾਰੀ ਯੋਜਨਾਵਾਂ ਦੇ ਲਭ ਤੋਂ ਵਾਂਝੇ ਹੋਣਾ ਪੈ ਸਕਦਾ ਹੈ। ਆਸਾਮ ਵਾਂਗ ਭਾਜਪਾ ਦੀ ਹਕੂਮਤ ਵਾਲੇ ਹੋਰ ਸੂਬੇ ਵੀ ਪੜਾਅਵਾਰ ਤਰੀਕੇ ਇੱਕ ਨਿਸ਼ਚਤ ਤਰੀਕ ਤੋਂ ਬਾਅਦ ਦੋ ਤੋਂ ਵੱਧ ਬੱਚਿਆਂ ਵਾਲੇ ਵਿਅਕਤੀਆਂ ਨਾਲ ਸਖ਼ਤੀ ਵਰਤਣਗੇ।

 

 

ਇਸ ਲੜੀ ’ਚ ਆਸਾਮ ਸਰਕਾਰ ਨੇ ਸਭ ਤੋਂ ਪਹਿਲਾਂ 1 ਜਨਵਰੀ, 2021 ਤੋਂ ਬਾਅਦ ਦੋ ਤੋਂ ਵੱਧ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਨੌਕਰੀ ਨਾ ਦੇਣ ਦਾ ਫ਼ੈਸਲਾ ਕੀਤਾ ਹੈ।

 

 

ਭਾਜਪਾ ਦੇ ਇੱਕ ਸੀਨੀਅਰ ਆਗੂ ਮੁਤਾਬਕ ਆਸਾਮ ਤੋਂ ਸ਼ੁਰੂਆਤ ਹੋ ਗਈ ਹੈ ਤੇ ਭਵਿੱਖ ’ਚ ਪੜਾਅਵਾਰ ਤਰੀਕੇ ਪਾਰਟੀ ਦੇ ਕਈ ਰਾਜ ਜੁੜਨਗੇ ਤੇ ਆਪੋ–ਆਪਣੇ ਰਾਜਾਂ ਵਿੱਚ ਇਸ ਨਾਲ ਮਿਲਦੀਆਂ–ਜੁਲਦੀਆਂ ਨੀਤੀਆਂ ਬਣਾਉਣਗੇ।

 

 

ਵੱਖੋ–ਵੱਖਰੇ ਰਾਜ ਅਜਿਹੇ ਮਾਮਲਿਆਂ ’ਚ ਪਹਿਲਾਂ ਸਰਕਾਰੀ ਸੇਵਾ ਤੋਂ ਵਾਂਝਾ ਕਰਨ ਤੋਂ ਬਾਅਦ ਦੋ ਤੋਂ ਵੱਧ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਯੋਜਨਾਵਾਂ ਦੇ ਲਾਭ ਤੋਂ ਵੀ ਵਾਂਝਾ ਕਰਨਗੇ। ਭਾਜਪਾ ਦੀ ਹਕੂਮਤ ਵਾਲੇ ਰਾਜਾਂ ਵਿੱਚ ਆਬਾਦੀ ਉੱਤੇ ਕਾਬੂ ਪਾਉਣ ਲਈ ਅਜਿਹਾ ਫ਼ੈਸਲਾ ਲੈਣ ਤੋਂ ਬਾਅਦ ਕੇਂਦਰੀ ਪੱਧਰ ਉੱਤੇ ਨਵੀਂ ਆਬਾਦੀ ਨੀਤੀ ਲਾਗੂ ਕਰਨ ਬਾਰੇ ਉੱਚ–ਪੱਧਰੀ ਵਿਚਾਰ–ਵਟਾਂਦਰਾ ਹੋਵੇਗਾ।

 

 

ਇਸ ਵੇਲੇ ਦੇਸ਼ ਦੇ ਬਹੁਤੇ ਸੂਬਿਆਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ; ਇਸ ਲਈ ਵਧਦੀ ਆਬਾਦੀ ਉੱਤੇ ਲਗਾਮ ਕੱਸਣ ਵਿੱਚ ਆਸਾਨੀ ਹੋਵੇਗੀ।

 

 

ਚੇਤੇ ਰਹੇ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਆਜ਼ਾਦੀ ਦਿਵਸ ਮੌਕੋ ਲਾਲ ਕਿਲੇ ਦੀ ਫ਼ਸੀਲ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਵਧਦੀ ਆਬਾਦੀ ਉੱਤੇ ਚਿੰਤਾ ਪ੍ਰਗਟਾਈ ਸੀ ਤੇ ਦੋ ਬੱਚਿਆਂ ਵਾਲੇ ਪਰਿਵਾਰ ਨੂੰ ਦੇਸ਼–ਭਗਤ ਆਖਿਆ ਸੀ।\

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No Government facilities in BJP administrated states for those who have more than two children