ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊ ਯਾਰਕ `ਚ ਹੁਣ ਨਹੀਂ ਹੋਵੇਗੀ ਭਾਰਤ-ਪਾਕਿ ਗੱਲਬਾਤ

ਨਿਊ ਯਾਰਕ `ਚ ਹੁਣ ਨਹੀਂ ਹੋਵੇਗੀ ਭਾਰਤ-ਪਾਕਿ ਗੱਲਬਾਤ

ਭਾਰਤ ਤੇ ਪਾਕਿਸਤਾਨ ਵਿਚਾਲੇ ਅਗਲੇ ਹਫ਼ਤੇ ਨਿਊ ਯਾਰਕ `ਚ ਹੋਣ ਵਾਲੀ ਗੱਲਬਾਤ ਹੁਣ ਨਹੀਂ ਹੋਵੇਗੀ। ਇਸ ਗੱਲਬਾਤ ਤੋਂ ਭਾਰਤ ਨੇ ਆਪਣੇ ਪੈਰ ਪਿਛਾਂਹ ਖਿੱਚੇ ਹਨ। ਦਰਅਸਲ, ਭਾਰਤ ਸਰਕਾਰ ਹੁਣ ਪਾਕਿਸਤਾਨ ਨੂੰ ਇਹ ਬਿਲਕੁਲ ਸਪੱਸ਼ਟ ਕਰ ਦੇਣਾ ਚਾਹੁੰਦੀ ਹੈ ਕਿ ਜਦੋਂ ਤੱਕ ਪਾਕਿਸਤਾਨ ਆਪਣੀ ਧਰਤੀ `ਤੇ ਦਹਿਸ਼ਗਰਦਾਂ ਤੇ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਪੁਸ਼ਤ-ਪਨਾਹੀ ਖ਼ਤਮ ਨਹੀਂ ਕਰ ਦਿੰਦਾ, ਤਦ ਤੱਕ ਆਪਸੀ ਗੱਲਬਾਤ ਦੀ ਕੋਈ ਸੰਭਾਵਨਾ ਪੈਦਾ ਨਹੀਂ ਹੋ ਸਕਦੀ। ਸਰਕਾਰ ਨੇ ਅਜਿਹਾ ਕਦਮ ਜੰਮੂ-ਕਸ਼ਮੀਰ `ਚ ਅੱਜ ਸਵੇਰੇ ਦਹਿਸ਼ਤਗਰਦਾਂ ਵੱਲੋਂ ਪੁਲਿਸ ਦੇ ਤਿੰਨ ਜਵਾਨਾਂ ਨੂੰ ਅਗ਼ਵਾ ਕਰ ਕੇ ਉਨ੍ਹਾਂ ਦਾ ਕਤਲ ਕਰਨ ਦੀ ਘਟਨਾ ਵਾਪਰਨ ਤੋਂ ਬਾਅਦ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ ਬੀਐੱਸਐੱਫ਼ ਦੇ ਇੱਕ ਜਵਾਨ ਦੀ ਵੀ ਬੀਤੇ ਦਿਨੀਂ ਪਾਕਿਸਤਾਨੀ ਰੇਂਜਰਾਂ ਨੇ ਬੇਹੱਦ ਬੇਰਹਿਮੀ ਨਾਲ ਹੱਤਿਆ ਕੀਤੀ ਸੀ।


ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ,‘ਆਪਸੀ ਗੱਲਬਾਤ ਦੀ ਤਾਜ਼ਾ ਸ਼ੁਰੂਆਤ ਕਰਨ ਦੀ ਪਾਕਿਸਤਾਨੀ ਤਜਵੀਜ਼ ਦਾ ਅਸਲ ਏਜੰਡੇ ਦਾ ਚਿਹਰਾ ਹੁਣ ਚੁਰਾਹੇ `ਚ ਭੰਨਿਆ ਗਿਆ ਹੈ ਅਤੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਦਾ ਅਸਲ ਚਿਹਰਾ ਛੇਤੀ ਹੀ ਸਾਹਮਣੇ ਆ ਗਿਆ ਹੈ।` ਪਾਕਿਸਤਾਨ ਵੱਲੋ਼ ਅੱਤਵਾਦੀਆਂ ਬਾਰੇ ਯਾਦਗਾਰੀ ਡਾਕ-ਟਿਕਟ ਜਾਰੀ ਕਰਨ `ਤੇ ਵੀ ਭਾਰਤ ਸਰਕਾਰ ਨੇ ਡਾਢਾ ਇਤਰਾਜ਼ ਪ੍ਰਗਟਾਇਆ ਹੈ।

 

 


ਇੱਥੇ ਵਰਨਣਯੋਗ ਹੈ ਕਿ ਕੱਲ੍ਹ ਇਹ ਫ਼ੈਸਲਾ ਹੋ ਗਿਆ ਸੀ ਕਿ ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵਿਚਾਲੇ ਨਿਊ ਯਾਰਕ `ਚ ਅਗਲੇ ਹਫ਼ਤੇ ਮੁਲਾਕਾਤ ਹੋਵੇਗੀ ਤੇ ਉੱਥੇ ਉਨ੍ਹਾਂ ਹੋਰ ਮੁੱਦਿਆਂ ਤੋਂ ਇਲਾਵਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਸਿੱਖ ਸ਼ਰਧਾਲੂਆਂ ਲਈ ਖੋਲ੍ਹਣ ਦੇ ਮੁੱਦੇ `ਤੇ ਵੀ ਵਿਚਾਰ-ਚਰਚਾ ਕਰਨੀ ਸੀ। ਇਸ ਪ੍ਰਸਤਾਵਿਤ ਗੱਲਬਾਤ ਕਾਰਨ ਪੰਜਾਬ `ਚ ਖ਼ਾਸ ਤੌਰ `ਤੇ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਸੀ।


ਭਾਰਤ ਸਰਕਾਰ ਨੇ ਉਂਝ ਕੱਲ੍ਹ ਹੀ ਇਹ ਸਪੱਸ਼ਟ ਕਰ ਦਿੱਤਾ ਸੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੇ ਗਏ ਗੱਲਬਾਤ ਦੇ ਸੱਦੇ ਦਾ ਮਤਲਬ ਇਹ ਨਹੀਂ ਹੈ ਕਿ ਦੋਵੇਂ ਗੁਆਂਢੀ ਦੇਸ਼ਾਂ ਵਿਚਾਲੇ ਦੁਵੱਲੀ ਵਾਰਤਾ ਵੀ ਮੁੜ ਸ਼ੁਰੂ ਹੋ ਗਈ ਹੈ।


ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਗੱਲਬਾਤ ਤੇ ਦਹਿਸ਼ਗਰਦੀ ਨਾਲੋ-ਨਾਲ ਨਹੀਂ ਚੱਲ ਸਕਦੇ।    

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No India Pak talks will be held in New York