ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਹੀਂ ਹਨ ਨੌਕਰੀਆਂ ਤੇ ਨਾ ਹੀ ਰਾਖਵਾਂਕਰਨ ਰੋਜ਼ਗਾਰ ਦੀ ਗਾਰੰਟੀ : ਨਿਤਿਨ ਗਡਗਰੀ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਖਵਾਂਕਰਨ ਰੋਜ਼ਗਾਰ ਦੇਣ ਦੀ ਗਾਰੰਟੀ ਨਹੀਂ ਹੈ ਕਿਉ.ਕਿ ਨੌਕਰੀਆਂ ਘੱਟ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਸੋਚ ਹੈ ਜੋ ਚਾਹੁੰਦੀ ਹੈ ਕਿ ਨੀਤੀ ਨਿਰਮਾਤਾ ਹਰੇਕ ਮਨੁੱਖ ਹਰੇਕ ਵਰਗ ਦੇ ਗਰੀਬਾਂ ਤੇ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਮੰਨ ਲਓ ਕਿ ਰਾਖਵਾਂਕਰਨ ਦੇ ਦਿੱਤਾ ਜਾਂਦਾ ਹੈ ਪਰ ਨੌਕਰੀਆਂ ਨਹੀਂ ਹਨ ਕਿਉਂਕਿ ਬੈਂਕ ਚ ਆਈਟੀ ਕਾਰਨ ਨੌਕਰੀਆਂ ਘੱਟ ਗਈਆਂ ਹਨ। ਸਰਕਾਰੀ ਭਰਤੀਆਂ ਰੁਕੀਆਂ ਹੋਈਆਂ ਹਨ।

 

ਗਡਗਰੀ ਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਗਰੀਬ ਗਰੀਬ ਹੁੰਦਾ ਹੈ ਉਸਦੀ ਕੋਈ ਜਾਤ, ਪੰਥ ਜਾਂ ਭਾਸ਼ਾ ਨਹੀਂ ਹੁੰਦੀ। ਉਸਦਾ ਕੋਈ ਵੀ ਧਰਮ ਹੋਵੇ, ਮੁਸਲਿਮ, ਹਿੰਦੂ ਜਾਂ ਮਰਾਠਾ ਜਾਤ, ਸਾਰੇ ਵਰਗਾਂ ਚ ਇੱਕ ਧੜਾ ਹੈ ਜਿਸ ਕੋਲ ਪਾਉਣ ਲਈ ਕਪੜੇ ਨਹੀਂ ਹਨ, ਖਾਣ ਲਈ ਰੋਟੀ ਨਹੀਂ ਹੈ।

 

ਉਨ੍ਹਾਂ ਕਿਹਾ ਕਿ ਇੱਕ ਸੋਚ ਇਹ ਕਹਿੰਦੀ ਹੈ ਕਿ ਸਾਨੂੰ ਹਰੇਕ ਵਰਗ ਦੇ ਬੇਹੱਦ ਗਰੀਬ ਧੜੇ ਤੇ ਵੀ ਵਿਚਾਰਨਾ ਚਾਹੀਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No jobs nor reservations reservation guaranteed Nitin Gadgari