ਸਹੁਰਾ ਪਰਿਵਾਰ ਨੇ ਜੁਆਈ ਦੀ ਮੋਟਰ-ਸਾਈਕਲ ਦੀ ਮੰਗ ਪੂਰੀ ਨਾ ਕੀਤੀ ਤਾਂ ਮੁਲਜ਼ਮ ਨੇ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਫੜ੍ਹੇ ਜਾਦ ਦੇ ਡਰੋਂ ਫ਼ਰਾਰ ਹੋ ਗਿਆ। ਮ੍ਰਿਤਕ ਵਿਆਹੁਤਾ ਦੇ ਦੋ ਬੱਚੇ ਹਨ, ਜਿਸ ਚ 15 ਦਿਨਾਂ ਦਾ ਇਕ ਦੁੱਧ ਪਿਆਉਣ ਵਾਲਾ ਮਾਸੂਮ ਵੀ ਸ਼ਾਮਲ ਹੈ। ਪੁਲਿਸ ਨੇ ਮੁਲਜ਼ਮ ਪਤੀ ਨੂੰ ਚੁਸਤੀ ਵਰਤਿਆਂ ਗ੍ਰਿਫਤਾਰ ਕਰ ਲਿਆ। ਪੁਲਿਸ ਮੁਤਾਬਕ ਪਤੀ ਤੋਂ ਇਲਾਵਾ ਉਸਦੇ ਚਾਚੇ ਤੇ ਵੀ ਕਤਲ ਦਾ ਦੋਸ਼ ਹੈ, ਜਿਸ ਦੀ ਭਾਲ ਜਾਰੀ ਹੈ।
ਜਾਣਕਾਰੀ ਮੁਤਾਬਕ ਇਸ ਘਟਨਾ ਤੋਂ ਕੁਝ ਸਮਾਂ ਪਹਿਲਾਂ ਦਾਜ ਦੀ ਭੇਟ ਚੜ੍ਹੀ ਮ੍ਰਿਤਕ ਪ੍ਰਿਆ ਅਤੇ ਉਸ ਦੇ ਪਤੀ ਰਾਜ ਦੀਕਸ਼ਿਤ ਵਿਚਾਲੇ ਝਗੜਾ ਹੋ ਗਿਆ ਸੀ। ਪਤੀ ਵਲੋਂ ਦਾਜ ਚ ਬਾਈਕ ਦੀ ਮੰਗ ਕਈ ਮਹੀਨਿਆਂ ਤੋਂ ਕੀਤੀ ਜਾ ਰਹੀ ਸੀ। ਮ੍ਰਿਤਕ ਵਿਆਹੁਤਾ ਦੇ ਪੇਕਿਆਂ ਨੇ ਦਸਿਆ ਕਿ ਉਨ੍ਹਾਂ ਨੇ 5 ਸਾਲ ਪਹਿਲਾਂ ਆਪਣੀ ਧੀ ਪ੍ਰਿਆ ਦਾ ਵਿਆਹ ਕੀਤਾ ਸੀ। ਵਿਆਹ ਦੇ ਬਾਅਦ ਤੋਂ ਹੀ ਸਾਡੀ ਧੀ ਨੂੰ ਉਸ ਦੇ ਸਹੁਰਿਆਂ ਵਲੋਂ ਤਸੀਹੇ ਦਿੱਤੇ ਜਾਣ ਲੱਗ ਪਏ।
ਦੋਸ਼ ਇਹ ਵੀ ਹੈ ਕਿ ਪ੍ਰਿਆ ਨੂੰ ਕਈ ਵਾਰ ਅਣਮਨੁੱਖੀ ਤਸੀਹੇ ਦਿੱਤੇ ਗਏ ਹਨ। ਅਜਿਹਾ ਹੀ ਕੁਝ ਸ਼ਨੀਵਾਰ ਦੇਰ ਰਾਤ ਵੀ ਹੋਇਆ। ਪ੍ਰਿਆ ਦੀ ਕੁੱਟਮਾਰ ਕੀਤੀ ਗਈ ਬਾਅਦ ਚ ਪ੍ਰਿਆ ਦਾ ਕਤਲ ਕਰ ਦਿੱਤਾ ਗਿਆ ਤੇ ਦੋਸ਼ੀ ਪਤੀ ਰਾਜ ਦੀਕਸ਼ਿਤ ਲਾਸ਼ ਛੱਡ ਕੇ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਇਸ ਦੌਰਾਨ ਪੇਕੇ ਵਾਲੇ ਵੀ ਮੌਕੇ ਤੇ ਪੁੰਜ ਗਏ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਚ ਲੈ ਕੇ ਪੋਸਟ ਮਾਰਟਮ ਦੀ ਕਾਰਵਾਈ ਮੁਕੰਮਲ ਕਰ ਲਈ ਹੈ।
ਸਥਾਨਕ ਪੁਲਿਸ ਥਾਣੇਦਾਰ ਦਾ ਕਹਿਣਾ ਹੈ ਕਿ ਦਾਜ ਚ ਮੋਟਰ ਸਾਈਕਲ ਨਾ ਮਿਲਣ ਕਾਰਨ ਗਲਾ ਘੁੱਟ ਕੇ ਕਤਅ ਕਰਨ ਦੇ ਮਾਮਲੇ ਚ ਪਤੀ ਰਾਜ ਦੀਕਸ਼ਤ ਅਤੇ ਉਸ ਦੇ ਚਾਚਾ ਗੋਪਾਲ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਛਾਪੇਮਾਰੀ ਕਰਦਿਆਂ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੇ ਚਾਚੇ ਨੂੰ ਫੜਨ ਲਈ ਯਤਨ ਕੀਤਾ ਜਾ ਰਿਹਾ ਹੈ।