ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਮਜ਼ਾਨ 'ਚ ਘਰੋਂ ਬਾਹਰ ਨਾ ਨਿੱਕਲੇ ਕੋਈ ਮੁਸਲਿਮ: ਮੁਖ਼ਤਾਰ ਅੱਬਾਸ ਨਕਵੀ

ਰਮਜ਼ਾਨ 'ਚ ਘਰੋਂ ਬਾਹਰ ਨਾ ਨਿੱਕਲੇ ਕੋਈ ਮੁਸਲਿਮ: ਮੁਖ਼ਤਾਰ ਅੱਬਾਸ ਨਕਵੀ

ਘੱਟ–ਗਿਣਤੀਆਂ ਨਾਲ ਸਬੰਧਤ ਮਾਮਲਿਆਂ ਬਾਰੇ ਮੰਤਰੀ ਸ੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਅਪੀਲ ਕੀਤੀ ਕਿ ਕੋਰੋਨਾ ਮਹਾਮਾਰੀ ਨੂੰ ਧਿਆਨ ’ਚ ਰੱਖਦਿਆਂ, ਸੰਭਾਵੀ ਤੌਰ ’ਤੇ 24 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਭਾਰਤੀ ਮੁਸਲਮਾਨ ਲੌਕਡਾਊਨ ਅਤੇ ਸਮਾਜਕ–ਦੂਰੀ ਦੇ ਦਿਸ਼ਾ–ਨਿਰਦੇਸ਼ਾਂ ਦੀ ਪੂਰੀ ਈਮਾਨਦਾਰੀ ਨਾਲ ਪਾਲਣਾ ਕਰਦੇ ਹੋਏ ਆਪੋ–ਆਪਣੇ ਘਰਾਂ ’ਚ ਹੀ ਇਬਾਦਤ, ਤਰਾਵੀ ਆਦਿ ਕਰਨ।

 

 

ਸ੍ਰੀ ਮੁਖਤਾਰ ਅੱਬਾਸ ਨਕਵੀ, ਜੋ ਰਾਜਾਂ ਦੇ ਵਕਫ਼ ਬੋਰਡਾਂ ਦੀ ਰੈਗੂਲੇਟਰੀ ਬਾਡੀ ‘ਸੈਂਟਰਲ ਵਕਫ਼ ਕਾਊਂਸਿਲ’ ਦੇ ਚੇਅਰਮੈਨ ਵੀ ਹਨ, ਨੇ ਦੱਸਿਆ ਕਿ ਰਾਜਾਂ ਦੇ ਵੱਖੋ–ਵੱਖਰੇ ਵਕਫ਼ ਬੋਰਡਾਂ ਅਧੀਨ ਦੇਸ਼ ਭਰ ’ਚ 7 ਲੱਖ ਤੋਂ ਵੀ ਵੱਧ ਰਜਿਸਟਰਡ ਮਸਜਿਦਾਂ, ਈਦਗਾਹਾਂ, ਇਮਾਮਬਾੜੇ, ਦਰਗਾਹਾਂ ਤੇ ਹੋਰ ਧਾਰਮਿਕ ਸੰਸਥਾਨ ਆਉਂਦੇ ਹਨ।

 

 

ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਊਦੀ ਅਰਬ ਸਮੇਤ ਜ਼ਿਆਦਾਤਰ ਮੁਸਲਿਮ ਦੇਸ਼ਾਂ ਨੇ ਰਮਜ਼ਾਨ ਮਹੀਨੇ ਦੌਰਾਨ ਧਾਰਮਿਕ ਸਥਾਨਾਂ ਉੱਤੇ ਇਬਾਦਤ, ਇਫ਼ਤਾਰ ਆਦਿ ਉੱਤੇ ਰੋਕ ਲਾ ਦਿੱਤੀ ਹੈ।

 

 

ਸ੍ਰੀ ਨਕਵੀ ਨੇ ਦੱਸਿਆ ਕਿ ਉਨ੍ਹਾਂ ਨੇ ਵੱਖੋ–ਵੱਖਰੇ ਧਾਰਮਿਕ ਆਗੂਆਂ, ਸਮਾਜਕ–ਧਾਰਮਿਕ ਸੰਗਠਨਾਂ ਦੇ ਨੁਮਾਇੰਦਿਆਂ, ਰਾਜ ਵਕਫ਼ ਬੋਰਡ ਦੇ ਅਧਿਕਾਰੀਆਂ–ਅਹੁਦੇਦਾਰਾਂ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਧਾਰਮਿਕ–ਸਮਾਜਕ ਸੰਗਠਨ ਤੇ ਧਾਰਮਿਕ ਆਗੂ ਇਹ ਯਕੀਨੀ ਬਣਾਉਣ ਦੀ ਰਮਜ਼ਾਨ ਦੇ ਮਹੀਨੇ ਮਸਜਿਦਾਂ ਤੇ ਹੋਰ ਧਾਰਮਿਕ ਸਥਾਨਾਂ ਦੀ ਥਾਂ ਲੋਕ ਆਪੋ–ਆਪਣੇ ਘਰਾਂ ’ਚ ਰਮਜ਼ਾਨ ਦੀਆਂ ਧਾਰਮਿਕ ਜ਼ਿੰਮੇਵਾਰੀਆਂ ਨਿਭਾਉਣ।

 

 

ਸ੍ਰੀ ਨਕਵੀ ਨੇ ਦੱਸਿਆ ਕਿ ਸੈਂਟਰਲ ਵਕਫ਼ ਕਾਊਂਸਿਲ ਰਾਹੀਂ ਸਾਰੇ ਰਾਜ ਵਕਫ਼ ਬੋਰਡਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ’ਚ ਲੌਕਡਾਊਨ ਅਤੇ ਸਮਾਜਕ–ਦੂਰੀ ਦੇ ਦਿਸ਼ਾ–ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ, ਕਿਸੇ ਵੀ ਤਰ੍ਹਾਂ ਨਾਲ ਕਿਸੇ ਵੀ ਧਾਰਮਿਕ ਸਥਾਨ ਉੱਤੇ ਲੋਕਾਂ ਦੇ ਇਕੱਠੇ ਹੋਣ ਤੋਂ ਰੋਕਣ ਦੇ ਪ੍ਰਭਾਵੀ ਉਪਾਅ ਕਰਨੇ ਹੋਣਗੇ, ਸਾਰੇ ਧਾਰਮਿਕ ਤੇ ਸਮਾਜਕ ਸੰਗਠਨਾਂ ਅਤੇ ਲੋਕਾਂ ਨੂੰ, ਸਥਾਨਕ ਪ੍ਰਸ਼ਾਸਨ ਦੀ ਇਸ ਕੰਮ ਵਿੱਚ ਲੈਣੀ ਤੇ ਦੇਣੀ ਚਾਹੀਦੀ ਹੈ।

 

 

ਸ੍ਰੀ ਨਕਵੀ ਨੇ ਕਿਹਾ ਕਿ 08–09 ਅਪ੍ਰੈਲ ਨੂੰ ਸ਼ਬ–ਏ–ਬਾਰਾਤ ਦੇ ਪਵਿੱਤਰ ਮੌਕੇ ਰਾਜ ਵਕਫ਼ ਬੋਰਡਾਂ ਦੇ ਸਰਗਰਮ ਜਤਨਾਂ ਤੇ ਸਮਾਜਕ ਤੇ ਧਾਰਮਿਕ ਲੋਕਾਂ ਨੇ ਹਾਂ–ਪੱਖੀ ਜਤਨਾਂ ਨਾਲ ਭਾਰਤੀ ਮੁਸਲਮਾਨਾਂ ਨੇ ਆਪਣੇ ਘਰਾਂ ’ਚ ਹੀ ਇਬਾਦਤ ਤੇ ਹੋਰ ਧਾਰਮਿਕ ਰੀਤਾਂ ਨੂੰ ਪੂਰਾ ਕੀਤਾ ਸੀ। ਸ਼ਬ–ਏ– ਬਾਰਾਤ ਮੌਕੇ ਭਾਰਤੀ ਮੁਸਲਮਾਨਾਂ ਨੇ ਕੋਰੋਨਾ ਮਹਾਮਾਰੀ ਨੂੰ ਧਿਆਨ ’ਚ ਰੱਖਦਿਆਂ ਲੌਕਡਾਊਨ ਤੇ ਸਮਾਜਕ–ਦੂਰੀ ਦੀ ਜਿਸ ਈਮਾਨਦਾਰੀ ਨਾਲ ਪਾਲਣਾ ਕੀਤੀ, ਉਹ ਸ਼ਲਾਘਾਯੋਗ ਹੈ।

 

 

ਸ੍ਰੀ ਨਕਵੀ ਨੇ ਕਿਹਾ ਕਿ ਕੋਰੋਨਾ ਦੀ ਚੁਣੌਤੀ ਨੂੰ ਧਿਆਨ ’ਚ ਰੱਖਦਿਆਂ ਦੇਸ਼ ਦੇ ਸਾਰੇ ਮੰਦਿਰਾਂ, ਮਸਜਿਦਾਂ, ਗੁਰਦੁਆਰਾ ਸਾਹਿਬਾਨ, ਗਿਰਜਾਘਰਾਂ ਤੇ ਹੋਰ ਧਾਰਮਿਕ ਸਥਾਨਾਂ ਉੱਤੇ ਹੋਣ ਵਾਲੇ ਧਾਰਮਿਕ ਸਮਾਰੋਹ ਪੂਰੀ ਤਰ੍ਹਾਂ ਰੋਕ ਦਿੱਤੇ ਹਨ ਅਤੇ ਲੌਕਡਾਊਨ ਅਤੇ ਸਮਾਜਕ–ਦੂਰੀ ਦੀ ਪ੍ਰਭਾਵੀ ਢੰਗ ਨਾਲ ਪਾਲਣਾ ਕੀਤੀ ਜਾ ਰਹੀ ਹੈ।

 

 

ਸ੍ਰੀ ਨਕਵੀ ਨੇ ਕਿਹਾ ਕਿ ਭਾਰਤ ’ਚ ਲੱਖਾਂ ਮਸਜਿਦਾਂ, ਦਰਗਾਹਾਂ, ਇਮਾਮਬਾੜੇ, ਈਦਗਾਹਾਂ, ਮਦਰੱਸੇ ਤੇ ਹੋਰ ਧਾਰਮਿਕ ਸਥਾਨ ਹਨ, ਜਿੱਥੇ ਰਮਜ਼ਾਨ ਦੇ ਪਵਿੱਤਰ ਮਹੀਨੇ ’ਚ ਇਬਾਦਤ, ਤਰਾਵੀ, ਇਫ਼ਤਾਰ ਆਦਿ ਦਾ ਆਯੋਜਨ ਹੁੰਦਾ ਹੈ, ਜਿੱਥੇ ਵੱਡੀ ਗਿਣਤੀ ’ਚ ਲੋਕਾਂ ਦੇ ਇਕੱਠੇ ਹੋਣ ਦੀ ਪਰੰਪਰਾ ਰਹੀ ਹੈ। ਪਰ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਦੇਸ਼ ਭਰ ’ਚ ਲੌਕਡਾਊਨ, ਕਰਫ਼ਿਊ, ਸਮਾਜਕ–ਦੂਰੀ ਦੇ ਦਿਸ਼ਾ–ਨਿਰਦੇਸ਼ ਕੇਂਦਰ ਤੇ ਸਾਰੀਆਂ ਰਾਜ ਸਰਕਾਰਾਂ ਵੱਲੋਂ ਲਾਗੂ ਕੀਤੇ ਗਏ ਹਨ।

 

 

ਸ੍ਰੀ ਨਕਵੀ ਨੇ ਕਿਹਾ ਕਿ ਰਾਜ ਵਕਫ਼ ਬੋਰਡਾਂ, ਧਾਰਮਿਕ–ਸਮਾਜਕ ਸੰਗਠਨਾਂ ਤੇ ਹੋਰ ਬੁੱਧੀਜੀਵੀਆਂ ਨੂੰ ਘਰਾਂ ’ਚ ਹੀ ਰਹਿ ਕੇ ਸਮਾਜਕ–ਦੂਰੀ ਦੀ ਪਾਲਣਾ ਕਰਦਿਆਂ ਰਮਜ਼ਾਨ ਦੇ ਸਾਰੇ ਧਾਰਮਿਕ ਕਾਰਜ ਪੂਰੇ ਕਰਨ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰ ਵਾਸਤੇ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ, ਅਜਿਹੇ ਜਤਨ ਸਿਰਫ਼ ਮਸਜਿਦਾਂ ਤੇ ਧਾਰਮਿਕ ਸਥਾਨਾਂ ’ਤੇ ਹੀ ਨਹੀਂ, ਸਗੋਂ ਹੋਰ ਜਨਤਕ–ਵਿਅਕਤੀਗਤ ਸਥਾਨਾਂ ਉੱਤੇ ਵੀ ਯਕੀਨੀ ਬਣਾਉਣ ਦੀ ਲੋੜ ਹੈ। ਜਿੱਥੇ ਰਮਜ਼ਾਨ ਦੇ ਮਹੀਨੇ ਇਫ਼ਤਾਰ, ਤਰਾਵੀ ਆਦਿ ਲਈ ਲੋਕਾਂ ਦੇ ਇਕੱਠੇ ਹੋਣ ਦੀ ਪਰੰਪਰਾ ਰਹੀ ਹੈ।

 

 

ਸ੍ਰੀ ਨਕਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਪੀਲ ਉੱਤੇ ਲੌਕਡਾਊਨ ਅਤੇ ਸਮਾਜਕ–ਦੂਰੀ ਦਾ ਦੇਸ਼ ਗੰਭੀਰਤਾਪੂਰਬਕ ਪਾਲਣ ਕਰ ਰਿਹਾ ਹੈ। ਸਾਡੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਸਾਡੇ ਪਰਿਵਾਰ, ਪੂਰੇ ਸਮਾਜ ਤੇ ਦੇਸ਼ ਲਈ ਪਰੇਸ਼ਾਨੀ ਵਧਾ ਸਕਦੀ ਹੈ। ਸਾਨੂੰ ਕੋਰੋਨਾ ਨੂੰ ਹਰਾਉਣ ਦੀ ਹਰੇਕ ਮੁਹਿੰਮ, ਦਿਸ਼ਾ–ਨਿਰਦੇਸ਼ਾਂ ਦੀ ਗੰਭੀਰਤਾ ਤੇ ਪੂਰੀ ਈਮਾਨਦਾਰੀ ਨਾਲ ਪਾਲਣਾ ਕਰਨੀ ਚਾਹੀਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No Muslim should come out of home during Ramzan says Mukhtar Abbas Naqvi