ਰੋਡ ਟਰਾਂਸਪੋਰਟ ਮਿਨਸਟਰੀ ਨੇ ਟ੍ਰੈਫਿ਼ਕ ਪੁਲਿਸ ਅਤੇ ਸੂਬਿਆਂ ਦੇ ਪਰਿਵਾਹਨ ਵਿਭਾਗ ਨੂੰ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਕੋਈ ਚਾਲਕ ਡਿਜੀਲਾਕਰ ਜਾਂ ਐਮਪਰਿਵਾਹਨ ਐਪ ਦੁਆਰਾ ਤੁਹਾਨੂੱ ਡਰਾਈਵਿੰਗ ਲਾਈਸੰਸ, ਆਰਸੀ ਜਾਂ ਬੀਮਾ ਦਿਖਾਉਂਦਾ ਹੈ ਤਾਂ ਉਸਨੂੰ ਤਸਦੀਕਸ਼ੁਦਾ ਮੰਨਿਆ ਜਾਵੇ। ਮਤਲਬ ਹੁਣ ਤੁਹਾਨੁੰ ਡਰਾਈਵਿੰਗ ਕਰਨ ਸਮੇਂ ਅਸਲ ਦਸਤਾਵੇਜ਼ ਨਾਲ ਲੈ ਕੇ ਤੁਰਨ ਦੀ ਲੋੜ ਨਹੀਂ ਹੈ।
ਕਿਵੇਂ ਕਰੇਗਾ ਕੰਮ:
ਡਿਜੀਲਾਕਰ ਜਾਂ ਐਮਪਰਿਵਾਹਨ ਐਪ ਨੂੰ ਆਪਣੇ ਮੋਬਾਈਲ ਫ਼ੋਨ ਤੇ ਡਾਊਨਲੋੜ ਕਰ ਲਓ।
ਇਸਨੂੰ ਆਧਾਰ ਨੰਬਰ ਦਰਜ ਕਰਕੇ ਆਥਨਟਿਕੇਟ ਕਰ ਲਓ।
DL ਜਾਂ RC ਨੰਬਰ ਉਸ ਦਸਤਾਵੇਜ਼ ਨੂੰ ਐਪ ਤੇ ਡਾਉਨਲੋਡ ਕਰ ਲਓ।
ਜਾਂਚਕਰਤਾ ਤੁਹਾਡੇ ਮੋਬਾਈਲ ਤੋਂ ਕਿਉਆਰ ਕੋਡ ਸਕੈਨ ਕਰ ਲਵੇਗਾ ਅਤੇ ਉਸਨੂੰ ਇਸਦਾ ਬਿਓਰਾ ਮਿਲ ਜਾਵੇਗਾ।
ਇਸ ਤੋਂ ਬਾਅਦ ਉਹ ਕੇਂਦਰੀ ਡਾਟਾਬੇਸ ਚ ਜੇਕਰ ਕੋਈ ਉਲੰਘਣਾ ਹੁੰਦੀ ਹੈ ਤਾਂ ਉਸ ਨੂੰ ਦਰਜ ਕਰ ਸਕੇਗਾ।
MoRTH issues an advisory to the transport authorities of the states to accept DL, RC or other documents in electronic form presented through 'DigiLocker' or 'mParivahan' platform.@nitin_gadkari @mansukhmandviya @narendramodi @PIB_India @PMOIndia @transform_ind
— MORTHINDIA (@MORTHIndia) August 9, 2018
ਕਈ ਵਾਰ ਗੁੰਮ ਹੋ ਜਾਂਦੇ ਹਨ ਦਸਤਾਵੇਜ
ਕਈ ਵਾਰ ਓਵਰ ਸਪੀਡਿੰਗ, ਟ੍ਰੈਫਿ਼ਕ ਸਿਗਨਲ ਲੰਘਣ ਜਾਂ ਡਰਾਈਵਿੰਗ ਸਮੇਂ ਮੋਬਾਈਲ ਤੇ ਗੱਲ ਕਰਦਿਆਂ ਫੜ੍ਹੇ ਜਾਣ ਤੇ ਪੁਲਿਸ ਵਾਲੇ DL ਜ਼ਬਰਤ ਕਰ ਲੈਂਦੇ ਹਨ। ਅਜਿਹੇ ਚ ਕਈ ਵਾਰ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਚ ਅਸਲ ਦਸਤਾਵੇਜ਼ ਗੁੰਮ ਹੋ ਜਾਂਦੇ ਹਨ। ਇਸ ਕਾਰਨ ਚਾਲਕ ਨੂੰ ਭਾਰੀ ਪ੍ਰੇਸ਼ਾਨ ਹੁੰਦੀ ਹੈ ਤੇ ਉਨ੍ਹਾਂ ਨੂੰ ਰਿਪੋਰਟ ਦਰਜ ਕਰਾਉਂਣੀ ਪੈਂਦੀ ਹੈ। ਇਸ ਤੋਂ ਬਾਅਦ ਕਿਤੇ ਜਾ ਕੇ RTO ਤੋਂ ਡੁਪਲੀਕੇਟ DL ਜਾਰੀ ਹੁੰਦਾ ਹੈ।
ਈ ਚਲਾਨ ਤੋਂ ਦਰਜ ਹੋ ਜਾਂਦੀ ਹੈ ਟ੍ਰੈਫਿ਼ਕ ਨਿਯਮ ਦੀ ਉਲੰਘਣਾ
ਰੋਡ ਟਰਾਂਸਪੋਰਟ ਮਿਨਸਟਰੀ ਦੀ ਅਡਵਾਈਜ਼ਰੀ ਮੁਤਾਬਕ ਟੈ੍ਰਫਿ਼ਕ ਨਿਯਮ ਤੋੜਨ ਵਾਲੇ ਡਰਾਈਵਰ ਦੀ ਘਟਨਾ ਈ ਚਲਾਨ ਹੋਣ ਤੇ ਵਾਹਨ ਜਾਂ ਸਾਰਥੀ ਡਾਟਾਬੇਸ ਚ ਆਪਣੇ ਆਪ ਦਰਜ ਹੋ ਜਾਂਦੀ ਹੈ। ਇਸ ਲਈ ਹੁਣ ਚਲਾਨ ਹੱਥ ਨਾਲ ਕੱਟਣ ਦੀ ਲੋੜ ਖਤਮ ਹੋ ਗਈ ਹੈ। ਮਿਨਸਟਰੀ ਦਾ ਕਹਿਣਾ ਹੈ ਕਿ ਡਿਜੀਲਾਕਰ ਜਾਂ ਐਮਪਰਿਵਾਹਨ ਤੇ ਉਪਲੱਬਧ ਇਲੈਕਟ੍ਰਾਨਿਕ ਰਿਕਾਰਡ ਨੂੰ ਤਸਦੀਕਸ਼ੁਦਾ ਮੰਨਿਆ ਗਿਆ ਹੈ। ਇਹ ਆਈਟੀ ਐਕਟ 2000 ਤਹਿਤ ਵੈਧ ਮੰਨਿਆ ਗਿਆ ਹੈ। ਨਾਲ ਹੀ ਮੋਟਰ ਵਹੀਕਲ ਐਕਟ 1988 ਤਹਿਤ ਵੀ ਸਹੀ ਹੈ।