ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਵ ਸੈਨਾ ਦੀ ਕੋਈ ਨਵੀਂ ਮੰਗ ਨਹੀਂ ਮੰਨਾਂਗੇ: ਅਮਿਤ ਸ਼ਾਹ

ਸ਼ਿਵ ਸੈਨਾ ਦੀ ਕੋਈ ਨਵੀਂ ਮੰਗ ਨਹੀਂ ਮੰਨਾਂਗੇ: ਅਮਿਤ ਸ਼ਾਹ

ਭਾਜਪਾ ਪ੍ਰਧਾਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸ਼ਿਵ ਸੈਨਾ ਦੀ ਕੋਈ ਨਵੀਂ ਮੰਗ ਨਹੀਂ ਮੰਨੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਜਪਾ ਨੇ ਪਹਿਲਾਂ ਹੀ ਸਾਫ਼ ਆਖ ਦਿੱਤਾ ਸੀ ਕਿ ਗੱਠਜੋੜ ਸਰਕਾਰ ਬਣਨ ’ਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਹੀ ਹੋਣਗੇ। ਇਸ ਦੇ ਬਾਵਜੂਦ ਉਨ੍ਹਾਂ ਨਵੀਂ ਮੰਗ ਰੱਖ ਦਿੱਤੀ, ਜੋ ਭਾਜਪਾ ਨੂੰ ਪ੍ਰਵਾਨ ਨਹੀਂ ਹੈ।

 

 

ਮਹਾਰਾਸ਼ਟਰ ’ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਸੱਤਾ ਲਈ ਸ਼ੁਰੂ ਹੋਏ ਸੰਘਰਸ਼ ਨੂੰ ਲੈ ਕੇ ਪਹਿਲੀ ਵਾਰ ਅਮਿਤ ਸ਼ਾਹ ਹੁਰਾਂ ਦਾ ਬਿਆਨ ਆਇਆ ਹੈ। ਬੁੱਧਵਾਰ ਨੂੰ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਆਖਿਆ ਸੀ ਕਿ ਭਾਜਪਾ ਤੇ ਸ਼ਿਵ ਸੈਨਾ ਵਿਚਾਲੇ ਕੀ ਹੋਇਆ, ਉਸ ਨੂੰ ਜੱਗ–ਜ਼ਾਹਿਰ ਨਹੀਂ ਕੀਤਾ ਜਾ ਸਕਦਾ।

 

 

ਸ੍ਰੀ ਸ਼ਾਹ ਨੇ ਕਿਹਾ ਸੀ ਕਿ ਇਹ ਪਾਰਟੀ ਦੀ ਨੈਤਿਕ ਸੋਚ ਦੇ ਵਿਰੁੱਧ ਹੈ। ਪਰ ਉਹ ਇੰਨਾ ਜ਼ਰੂਰ ਕਹਿਣਾ ਚਾਹੁੰਦੇ ਹਨ ਕਿ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਤੇ ਉਨ੍ਹਾਂ ਖ਼ੁਦ ਕਈ ਵਾਰ ਜਨਤਕ ਤੌਰ ’ਤੇ ਆਖਿਆ ਸੀ ਕਿ ਜੇ ਭਾਜਪਾ–ਸ਼ਿਵ–ਸੈਨਾ ਗੱਠਜੋੜ ਜਿੱਤਦਾ ਹੈ, ਤਾਂ ਦੇਵੇਂਦਰ ਫੜਨਵੀਸ ਮੁੱਖ ਮੰਤਰੀ ਹੋਣਗੇ। ਤਦ ਇਸੇ ਨੇ ਕੋਈ ਇਤਜਾਜ਼ ਨਹੀਂ ਕੀਤਾ ਪਰ ਹੁਣ ਉਹ ਨਵੀਂਆਂ ਮੰਗਾਂ ਲੈ ਕੇ ਆਏ ਹਨ, ਜੋ ਭਾਜਪਾ ਨੂੰ ਮਨਜ਼ੂਰ ਨਹੀਂ ਹੈ।

 

 

ਮਹਾਰਾ਼ਸਟਰ ’ਚ ਰਾ਼ਸਟਰਪਤੀ ਰਾਜ ਨੂੰ ਲੈ ਕੇ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸੂਬੇ ਵਿੱਚ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਕਿਸੇ ਵੀ ਪਾਰਟੀ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕੀਤਾ। ਕਿਸੇ ਵੀ ਸੂਬੇ ’ਚ ਇੰਨਾ ਸਮਾਂ ਨਹੀਂ ਦਿੱਤਾ ਗਿਆ ਸੀ। ਰਾਜਪਾਲ ਨੇ ਵਿਧਾਨ ਸਭਾ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਹੀ ਪਾਰਟੀਆਂ ਨੂੰ ਸੱਦਾ ਦਿੱਤਾ ਸੀ।

 

 

ਸ੍ਰੀ ਸ਼ਾਹ ਨੇ ਕਿਹਾ ਕਿ ਸੂਬੇ ਵਿੱਚ ਰਾਸ਼ਟਰਪਤੀ ਰਾਜ ਕਾਰਨ ਸਭ ਤੋਂ ਵੱਧ ਨੁਕਸਾਨ ਭਾਜਪਾ ਨੂੰ ਹੀ ਹੋਇਆ ਹੈ। ਅਸੀਂ ਸੂਬੇ ਵਿੱਚ ਮੁੜ ਚੋਣਾਂ ਦੇ ਹੱਕ ਵਿੱਚ ਨਹੀਂ ਹਾਂ। ਛੇ ਮਹੀਨਿਆਂ ਬਾਅਦ ਇਸ ਉੱਤੇ ਕਾਨੂੰਨੀ ਰਾਇ ਲੈਣ ਤੋਂ ਬਾਅਦ ਅਗਲੇਰਾ ਕਦਮ ਚੁੱਕਿਆ ਜਾਵੇਗਾ।

 

 

ਸ੍ਰੀ ਸ਼ਾਹ ਨੇ ਕਿਹਾ ਕਿ ਅੱਜ ਵੀ ਜੇ ਕਿਸੇ ਪਾਰਟੀ ਕੋਲ ਸੀਟਾਂ ਦੀ ਗਿਣਤੀ ਬਣਦੀ ਹੈ, ਤਾਂ ਉਹ ਰਾਜਪਾਲ ਨਾਲ ਸੰਪਰਕ ਕਰ ਸਕਦੀ ਹੈ। ਰਾਜਪਾਲ ਨੇ ਕਿਸੇ ਨੂੰ ਵੀ ਮੌਕਾ ਦੇਣ ਤੋਂ ਇਨਕਾਰ ਨਹੀਂ ਕੀਤਾ ਹੈ। ਰਾਜ ਦੀ ਜਨਤਾ ਨਾਲ ਵਿਸ਼ਵਾਸਘਾਤ ਕਿਸ ਨੇ ਕੀਤਾ, ਇਹ ਸਾਰੇ ਜਾਣਦੇ ਹਨ। ਵਿਰੋਧੀ ਧਿਰ ਇਸ ਨੂੰ ਮੁੱਦਾ ਬਣਾ ਕੇ ਸਿਰਫ਼ ਰਾਜਨੀਤੀ ਕਰ ਰਿਹਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No new demand of Shiv Sena to be met Amit Shah