ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਲੇ ਨਹੀਂ ਦਿਸ ਰਹੀ ਛੇਤੀ ਕੋਰੋਨਾ–ਪਾਬੰਦੀਆਂ ਹਟਣ ਦੀ ਕੋਈ ਸੰਭਾਵਨਾ

ਹਾਲੇ ਨਹੀਂ ਦਿਸ ਰਹੀ ਛੇਤੀ ਕੋਰੋਨਾ–ਪਾਬੰਦੀਆਂ ਹਟਣ ਦੀ ਕੋਈ ਸੰਭਾਵਨਾ

ਕੇਂਦਰ ਸਰਕਾਰ ਜੇ 14 ਅਪ੍ਰੈਲ ਨੂੰ ਲੌਕਡਾਊਨ ਖ਼ਤਮ ਕਰਨ ਦਾ ਐਲਾਨ ਕਰ ਵੀ ਦਿੰਦੀ ਹੈ, ਤਦ ਵੀ ਰਾਜਾਂ ਨੂੰ ਆਪੋ–ਆਪਣੇ ਇਲਾਕਿਆਂ ’ਚ ਉਸ ਵੇਲੇ ਦੇ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵੇਖ ਕੇ ਰਣਨੀਤੀ ਉਲੀਕਣੀ ਹੋਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੀਟਿੰਗਾਂ ’ਚ ਜਿਹੜੇ ਸੰਕੇਤ ਮਿਲੇ ਹਨ, ਉਸ ਨੂੰ ਵੇਖਦਿਆਂ ਸਾਰੇ ਇਹੋ ਆਖ ਰਹੇ ਹਨ ਕਿ ਸਾਰੀਆਂ ਪਾਬੰਦੀਆਂ ਇੱਕੋ ਵੇਲੇ ਖ਼ਤਮ ਕਰਨੀਆਂ ਸ਼ਾਇਦ ਹੀ ਸੰਭਵ ਹੋਣ।

 

 

ਇਸ ਦੌਰਾਨ ਅਜਿਹੇ ਜ਼ਿਲ੍ਹਿਆਂ ਨੂੰ ਵੀ ਕੋਵਿਡ–19 ਨਾਲ ਲੜਨ ਵਾਸਤੇ ਤਿਆਰ ਰਹਿਣ ਨੂੰ ਆਖਿਆ ਗਿਆ ਹੈ, ਜਿੱਥੇ ਹਾਲੇ ਕੋਰੋਨਾ ਦਾ ਕੋਈ ਮਾਮਲਾ ਨਹੀਂ ਮਿਲਿਆ।

 

 

ਇਨ੍ਹਾਂ ਜ਼ਿਲ੍ਹਿਆਂ ਨੂੰ ਮੌਕ–ਡ੍ਰਿਲ ਕਰਨ ਤੇ ਡਾਕਟਰ–ਪੈਰਾ–ਮੈਡੀਕਲ ਸਟਾਫ਼ ਨੂੰ ਕੋਵਿਡ–19 ਪ੍ਰੋਟੋਕੋਲ ਮੁਤਾਬਕ ਤਿਆਰ ਰਹਿਣ ਲਈ ਕਿਹਾ ਗਿਆ ਹੈ।

 

 

ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਵਾਰ–ਵਾਰ ਲੰਮੀ ਲੜਾਈ ਦੀ ਗੱਲ ਇਸ ਲਈ ਕਰ ਰਹੇ ਹਨ ਕਿਉਂਕਿ ਜਦੋਂ ਤੱਕ ਕੋਰੋਨਾ ਦਾ ਇੱਕ ਵੀ ਮਰੀਜ਼ ਬਚਿਆ ਹੈ, ਚੁਣੌਤੀ ਬਣੀ ਰਹੇਗੀ ਤੇ ਹਾਲੇ ਮਾਮਲੇ ਲਗਾਤਾਰ ਵਧ ਰਹੇ ਹਨ।

 

 

ਸਰਕਾਰ ਦੇ ਆਪਣੇ ਦਿਸ਼ਾ–ਨਿਰਦੇਸ਼ ਅਧੀਨ ਆਖ਼ਰੀ ਮਾਮਲੇ ਦੇ 28 ਦਿਨਾਂ ਬਾਅਦ ਨਵਾਂ ਮਾਮਲਾ ਨਹੀਂ ਆਉਂਦਾ, ਤਦ ਵੀ ਉਸ ਤੋਂ ਬਾਅਦ 28 ਦਿਨਾਂ ਤੱਕ ਫ਼ਾਲੋ ਕਰ ਕੇ ਹੀ ਉਸ ਖੇਤਰ ’ਚ ਆਪਰੇਸ਼ਨ ਬੰਦ ਕੀਤਾ ਜਾ ਸਕਦਾ ਹੈ।

 

 

ਪਰ ਜਿਸ ਤਰੀਕੇ ਹੁਣ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਉਸ ਨਾਲ ਕੋਰੋਨਾ–ਵਿਰੋਧੀ ਆਪਰੇਸ਼ਨ ਦੀ ਮਿਆਦ ਲੰਮੀ ਹੋਣ ਦੇ ਸੰਕੇਤ ਮਿਲ ਰਹੇ ਹਨ।

 

 

ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਵਾਰ–ਵਾਰ ਲੰਮੀ ਲੜਾਈ ਦੀ ਗੱਲ ਇਸੇ ਲਈ ਕਰ ਰਹੇ ਹਨ ਕਿਉਂਕਿ ਜਦੋਂ ਤੱਕ ਕੋਰੋਨਾ ਦਾ ਇੱਕ ਵੀ ਮਰੀਜ਼ ਬਚਿਆ ਹੈ, ਚੁਣੌਤੀ ਬਣੀ ਰਹੇਗੀ ਤੇ ਹਾਲੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No Possibility of relaxation in Corona prohibitions soon