ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਸਰਕਾਰ ਦਾ ਦਿੱਲੀ ਵਾਲਿਆਂ ਨੂੰ ਸਸਤੀ ਬਿਜਲੀ ਦਾ ਤੌਹਫਾ

ਦਿੱਲੀ ਵਾਲਿਆਂ ਲਈ ਇਕ ਵਾਰ ਮੁੜ ਤੋਂ ਚੰਗੀ ਖ਼ਬਰ ਹੈ ਕਿਉ਼ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਚ ਬਿਜਲੀ ਦੀਆਂ ਦਰਾਂ ਚ ਇਸ ਵਾਰ ਵੀ ਵਾਧਾ ਨਾ ਕਰਨ ਦਾ ਫੈਸਲਾ ਲਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਪਾਵਰ ਰੈਗੂਲੇਟਰ ਡੀ.ਈ.ਆਰ.ਸੀ. ਦੁਆਰਾ ਤੈਅ ਮੁੱਲ ਚ ਭਾਰੀ ਕਟੌਤੀ ਦੇ ਐਲਾਨ ਮਗਰੋਂ ਕੌਮੀ ਰਾਜਧਾਨੀ ਚ ਲਗਾਤਾਰ 5ਵੇਂ ਸਾਲ ਬਿਜਲੀ ਦਰਾਂ ਚ ਕੋਈ ਫੇਰਬਦਲ ਨਹੀਂ ਕੀਤਾ ਗਿਆ ਹੈ।

 

ਦੇਸ਼ ਦੀ ਰਾਜਧਾਨੀ ਦੇ ਪਾਵਰ ਰੈਗੂਲੇਟਰ ਡੀ.ਈ.ਆਰ.ਸੀ. ਨੇ ਬੁੱਧਵਾਰ ਨੂੰ 2019-20 ਲਈ ਨਵੀਂ ਬਿਜਲੀ ਦੀਆਂ ਦਰਾਂ ਐਲਾਨੀਆਂ ਹਨ। ਇਸ ਤਹਿਤ ਮੀਟਰ ਦੇ ਕਿਰਾਏ ਨੂੰ ਘੱਟ ਅਤੇ ਪ੍ਰਤੀ ਯੂਨਿਟ ਬਿਜਲੀ ਦੀਆਂ ਦਰਾਂ ਨੂੰ ਵਧਾਇਆ ਗਿਆ ਹੈ। ਇਸ ਨਾਲ ਘਰੇਲੂ ਵਰਗ ਦੇ ਸਾਰੇ ਗਾਹਕਾਂ ਨੂੰ ਬਿਜਲੀ ਬਿਲ ਚ 750 ਰੁਪਏ ਤਕ ਦੀ ਬਚਤ ਹੋਵੇਗੀ।

 

ਡੀ.ਈ.ਆਰ.ਸੀ. ਦੇ ਚੇਅਰਮੈਨ ਰਿਟਾਇਰ ਜਸਟਿਸ ਐਸ ਐਸ ਚੌਹਾਨ ਨੇ ਕਿਹਾ ਕਿ ਨਵੀਂਆਂ ਦਰਾਂ 1 ਅਗਸਤ ਤੋਂ ਲਾਗੂ ਹੋਣਗੀਆਂ। ਦਰਾਂ ਨੂੰ ਬਿਜਲੀ ਕੰਪਨੀਆਂ ਦੀ ਮੰਗ ਅਤੇ ਗਾਹਕਾਂ ਦੇ ਹਿਤਾਂ ਵਿਚਾਲੇ ਸੰਤੁਲਨ ਬਣਾਉਂਦਿਆਂ ਹੋਇਆਂ ਬਦਲਿਆ ਗਿਆ ਹੈ।

 

ਕੇਜਰੀਵਾਲ ਨੇ ਟਵੀਟ ਕੀਤਾ, ਵਧਾਈਆਂ ਦਿੱਲੀ, ਲਗਾਤਾਰ ਪੰਜਵੇਂ ਸਾਲ ਬਿਜਲੀ ਦੀਆਂ ਦਰਾਂ ਚ ਕੋਈ ਵਾਧਾ ਨਹੀਂ, ਬਲਕਿ ਲਗਾਤਾਰ 5ਵੇਂ ਸਾਲ ਬਿਜਲੀ ਦੀ ਦਰਾਂ ਚ ਕਟੌਤੀ ਕੀਤੀ ਗਈ ਹੈ। ਦੇਸ਼ ਚ ਹੁਣ ਸਭ ਤੋਂ ਘੱਟ ਬਿਜਲੀ ਦਰਾਂ ਦਿੱਲੀ ਚ ਹਨ। ਨਾਲ ਹੀ ਇਥੇ ਹਫਤੇ ਦੇ ਸੱਤੇ ਦਿਨਾਂ 24 ਘੰਟੇ ਬਿਜਲੀ ਸਪਲਾਈ ਵੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No power tariff hike in Delhi says arvind Kejriwal govt