ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Exit Polls 2019: NDA ਨੂੰ ਬਹੁਮਤ ਦੇ ਸਰਵੇਖਣ ਮਗਰੋਂ ਮਾਇਆਵਤੀ ਦਾ ਆਇਆ ਬਿਆਨ

ਲੋਕ ਸਭਾ ਚੋਣਾਂ (Lok Sabha Elections 2019) ਦੇ ਸਾਰੇ 7 ਚੋਣ ਗੇੜ ਐਤਵਾਰ ਨੂੰ ਮੁਕੰਮਲ ਹੋ ਗਏ। ਜਿਸ ਤੋਂ ਬਾਅਦ ਵੱਖੋ ਵੱਖਰੇ ਨਿਊਜ਼ ਚੈਨਲਾਂ ਅਤੇ ਏਜੰਸਆਂ ਦੇ ਚੋਣ ਸਰਵੇਖਣ ਨਤੀਜੇ (Exit Polls 2019) ਸਾਹਮਣੇ ਆ ਗਏ। ਇਨ੍ਹਾਂ ਸਾਰਿਆਂ ਚੋਣ ਸਰਵੇਖਣ ਨਤੀਜਿਆਂ ਚ ਭਾਜਪਾ ਦੀ ਐਨਡੀਏ ਨੂੰ ਭਾਰੀ ਬਹੁਮਤ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

 

ਚੋਣ ਸਰਵੇਖਣ ਨਤੀਜਿਆਂ ਮਗਰੋਂ ਬਸਪਾ ਨੇ ਸੋਮਵਾਰ ਨੂੰ ਇਕ ਬਿਆਨ ਚ ਸਾਫ ਕੀਤਾ ਹੈ ਕਿ ਮਾਇਆਵਤੀ (Mayawati) ਅੱਜ ਦਿੱਲੀ ਚ ਵਿਰੋਧੀ ਆਗੂਆਂ ਦੇ ਨਾਲ ਕੋਈ ਵੀ ਬੈਠਕ ਨਹੀਂ ਕਰਨਗੀ। ਬਸਪਾ ਦੇ ਸੀਨੀਅਰ ਨੇਤਾ ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ ਹੈ ਕਿ ਮਾਇਆਵਤੀ ਅੱਜ ਲਖਨਊ ਚ ਹੀ ਰਹਿਣਗੀ।

 

ਦੱਸਣਯੋਗ ਹੈ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਸ਼ਨਿੱਚਰਵਾਰ ਨੂੰ ਲਖਨਊ ਚ ਮਾਇਆਵਤੀ ਨਾਲ ਮੁਲਾਕਾਤ ਕੀਤੀ ਸੀ। ਇਸ ਦੇ ਨਾਲ ਹੀ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨਾਲ ਉਨ੍ਹਾਂ ਨੇ ਮੁਲਾਕਾਤ ਕੀਤੀ ਸੀ।

 

(ਡਿਸਕਲੇਮਰ: ਚੋਣ ਸਰਵੇਖਣ ਦੇ ਨਤੀਜੇ ਗਲਤ ਵੀ ਹੋ ਸਕਦੇ ਹਨ)

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:no programme or meetings scheduled in Delhi of mayawati today says bsp after exit polls 2019