ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਨੁਸ਼੍ਰੀ ਦੱਤਾ ਜਿਨਸੀ ਸ਼ੋਸ਼ਣ ਮਾਮਲੇ 'ਚ ਨਾਨਾ ਪਾਟੇਕਰ ਨੂੰ ਪੁਲਿਸ ਦੀ ਕਲੀਟ ਚਿਟ

ਤਨੁਸ਼੍ਰੀ ਦੱਤਾ ਅਤੇ ਨਾਨਾ ਪਾਟੇਕਰ ਵਿਵਾਦ ਪਿਛਲੇ ਸਾਲ ਕਾਫੀ ਸੁਰਖ਼ੀਆਂ ਵਿੱਚ ਰਿਹਾ ਸੀ। ਤਨੁਸ਼੍ਰੀ ਨੇ ਪਿਛਲੇ ਸਾਲ ਅਦਾਕਾਰ ਨਾਨਾ ਪਾਟੇਕਰ ਵਿਰੁਧ ਇੱਕ ਪੁਰਾਣੇ ਮਾਮਲੇ ਵਿੱਚ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਂਦੇ ਹੋਏ ਬਾਲੀਵੁੱਡ ਵਿੱਚ ਮੀਟੂ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਹੁਣ ਇਸ ਵਿਵਾਦ ਉੱਤੇ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। 

 

ਮੀਡੀਆ ਰਿਪੋਰਟ ਮੁਤਾਬਕ ਮੁੰਬਈ ਪੁਲਿਸ ਨੇ ਇੱਕ ਸਥਾਨਕ ਅਦਾਲਤ ਨੂੰ ਕਿਹਾ ਹੈ ਕਿ ਅਦਾਕਾਰਾ ਤਨੁਸ਼੍ਰੀ ਦੱਤਾ ਵੱਲੋਂ ਨਾਨਾ ਪਾਟੇਕਰ ਵਿਰੁਧ ਦਰਜ ਕਰਵਾਏ ਗਏ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਇੱਕ ਮੁਕੱਦਮਾ ਚਲਾਉਣ ਲਈ ਉਸ ਕੋਲ ਕੋਈ ਸਬੂਤ ਨਹੀਂ ਹੈ।

 

ਪੁਲਿਸ ਉਪ ਕਮਿਨਸ਼ਰ ਪਰਮਜੀਤ ਸਿੰਘ ਦਹੀਆ ਨੇ ਪੀਟੀਆਈ ਨੂੰ ਦੱਸਿਆ ਕਿ ਉਪਨਗਰੀ ਓਸ਼ੀਵਾਰਾ ਪੁਲਿਸ ਨੇ ਬੁੱਧਵਾਰ ਨੂੰ ਅੰਧੇਰੀ ਵਿੱਚ ਮੈਟਰੋਪੋਲਿਟਨ ਮੈਜਿਸਟਰੇਟ ਸਾਹਮਣੇ ਇੱਕ ਬੀ ਸੰਖੇਪ ਰਿਪੋਰਟ ਦਾਖਲ ਕੀਤੀ। 
ਇਹ ਰਿਪੋਰਟ ਉਸ ਸਮੇਂ ਦਾਖਲ ਕੀਤੀ ਜਾਂਦੀ ਹੈ ਜਦੋਂ ਪੁਲਿਸ ਦੋਸ਼ ਪੱਤਰ ਦਾਖ਼ਲ ਕਰਨ ਲਈ ਅਤੇ ਮੁਕੱਦਮਾ ਚਲਾਉਣ ਦੀ ਅਪੀਲ ਕਰਨ ਲਈ ਦੋਸ਼ੀ ਵਿਰੁਧ ਪੁਲਿਸ ਕੋਲ ਕੋਈ ਸਬੂਤ ਨਹੀਂ ਹੁੰਦਾ।

 

ਜ਼ਿਕਰਯੋਗ ਹੈ ਕਿ ਤਨੁਸ਼੍ਰੀ ਨੇ ਅਕਤੂਬਰ 2018 ਵਿੱਚ ਨਾਨਾ ਪਾਟੇਕਰ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ। ਅਦਾਕਾਰਾ ਨੇ ਦੋਸ਼ ਲਾਇਆ ਸੀ ਕਿ ਅਭਿਨੇਤਾ ਨੇ 2008 ਵਿੱਚ 'ਹਾਰਨ ਓਕੇ ਪਲੀਜ' ਫ਼ਿਲਮ ਦੇ ਸੈੱਟ ਉੱਤੇ ਇੱਕ ਗਾਣੇ ਦੀ ਸ਼ੂਟਿੰਗ ਦੌਰਾਨ ਉਸ ਨੂੰ ਪ੍ਰੇਸ਼ਾਨ ਕੀਤਾ ਅਤੇ ਉਸ ਨਾਲ ਬਦਸਲੂਕੀ ਕੀਤੀ ਸੀ।  
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No proof to prosecute Nana Patekar in sexual harassment case says Police