ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਸ਼ਲ ਮੀਡੀਆ ਅਕਾਊਂਟ ਨੂੰ ਆਧਾਰ ਨਾਲ ਜੋੜਨ ਦੀ ਕੋਈ ਤਜਵੀਜ਼ ਨਹੀਂ: ਰਵੀ ਸ਼ੰਕਰ ਪ੍ਰਸਾਦ

ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਲੋਕਾਂ ਦੇ ਸੋਸ਼ਲ ਮੀਡੀਆ ਖਾਤਿਆਂ ਨੂੰ ਆਧਾਰ ਨਾਲ ਜੋੜਨ ਲਈ ਸਰਕਾਰ ਨੂੰ ਕੋਈ ਪ੍ਰਸਤਾਵ ਪ੍ਰਾਪਤ ਨਹੀਂ ਆਇਆ ਹੈ। ਉਨ੍ਹਾਂ ਨੇ ਇਹ ਜਾਣਕਾਰੀ ਬੁੱਧਵਾਰ ਨੂੰ ਲੋਕ ਸਭਾ ਵਿੱਚ ਇੱਕ ਲਿਖਤੀ ਪ੍ਰਸ਼ਨ ਦੇ ਜਵਾਬ ਵਿੱਚ ਦਿੱਤੀ।  

 

ਉਨ੍ਹਾਂ ਕਿਹਾ ਕਿ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (ਯੂ.ਆਈ.ਡੀ.ਏ.ਆਈ.) ਦੀ ਨੀਤੀ ਦੇ ਅਨੁਸਾਰ, ਕਿਸੇ ਵੀ ਤਰ੍ਹਾਂ ਗ਼ੈਰ ਕਾਨੂੰਨੀ ਢੰਗ ਨਾਲ ਆਧਾਰ ਦੀ ਵਰਤੋਂ ਕਰਨ, ਇਸ ਨੂੰ ਟਰੈਕ ਕਰਨ ਅਤੇ ਇਸ ਦੀ ਪ੍ਰੋਫਾਈਲ ਬਣਾਉਣ ਦੀ ਮਨਾਹੀ ਹੈ। ਜਦੋਂ ਕੋਈ ਆਧਾਰ ਬਣਾਉਣਾ ਜਾਂ ਅਪਗ੍ਰੇਡ ਕਰਨਾ, ਵਿਅਕਤੀ ਦੀ ਬਾਇਓਮੈਟ੍ਰਿਕਸ ਨੂੰ ਏਨਕ੍ਰਿਪਟਡ ਰੱਖਿਆ ਜਾਂਦਾ ਹੈ ਅਤੇ ਕਿਸੇ ਨਾਲ ਸਾਂਝਾ ਨਹੀਂ ਕੀਤਾ ਜਾਂਦਾ ਹੈ।

 

ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਆਧਾਰ ਤਿੰਨ ਮੁੱਖ ਸਿਧਾਂਤਾਂ 'ਤੇ ਆਧਾਰਤ ਹੈ - ਘੱਟੋ ਘੱਟ ਸੂਚਨਾ,ਪੱਕੀ ਜਾਣਕਾਰੀ ਅਤੇ ਸੁਰੱਖਿਅਤ ਡਾਟਾਬੇਸ। ਕਿਸੇ ਵਿਅਕਤੀ ਦੇ ਸਮੁੱਚੇ ਜੀਵਨ ਵਿੱਚ, ਇੱਕ ਆਧਾਰ ਡਾਟਾਬੇਸ ਵਿੱਚ ਸਿਰਫ ਉਹ ਜਾਣਕਾਰੀ ਹੁੰਦੀ ਹੈ ਜੋ ਵਿਅਕਤੀ ਆਧਾਰ ਬਣਾਉਣ ਵੇਲੇ ਜਾਂ ਅਪਡੇਟ ਕਰਨ ਸਮੇਂ ਪ੍ਰਦਾਨ ਕਰਦਾ ਹੈ।

 

ਆਧਾਰ ਡੇਟਾਬੇਸ ਵਿੱਚ ਵਿਅਕਤੀ ਦਾ ਨਾਮ, ਪਤਾ, ਲਿੰਗ, ਜਨਮ ਤਰੀਕ, ਫ਼ੋਟੋ ਅਤੇ ਕੋਰ ਬਾਇਓਮੈਟ੍ਰਿਕਸ (10 ਫਿੰਗਰਪ੍ਰਿੰਟ ਅਤੇ ਦੋ ਆਇਰਿਸ ਸਕੈਨ) ਸ਼ਾਮਲ ਹੁੰਦੇ ਹਨ। ਰਵੀ ਸ਼ੰਕਰ ਪ੍ਰਸਾਦ ਨੇ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਗ਼ੈਰ-ਵਸਨੀਕ ਭਾਰਤੀ ਨਾਗਰਿਕ ਭਾਰਤ ਆਉਣ ਤੋਂ ਬਾਅਦ ਆਧਾਰ ਨੰਬਰ ਦੇ ਹੱਕਦਾਰ ਹੋਣਗੇ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No proposal to link social media accounts to Aadhaar card says Ravi Shankar Prasad