ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ’ਚ NRC ਦਾ ਤਾਂ ਕੋਈ ਸੁਆਲ ਹੀ ਨਹੀਂ: ਨਿਤਿਸ਼ ਕੁਮਾਰ

ਬਿਹਾਰ ’ਚ NRC ਦਾ ਤਾਂ ਕੋਈ ਸੁਆਲ ਹੀ ਨਹੀਂ: ਨਿਤਿਸ਼ ਕੁਮਾਰ

ਬਿਹਾਰ ਵਿਧਾਨ ਸਭਾ ਦਾ ਇੱਕ–ਦਿਨਾ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਵਿਸ਼ੇਸ਼ ਸੈਸ਼ਨ ਦੌਰਾਨ ਸੰਵਿਧਾਨ ਦੇ 126ਵੇਂ ਸੋਧ ਬਿਲ, 2019 ਉੱਤੇ ਵਿਧਾਨ ਸਭਾ ’ਚ ਬਹਿਸ ਚੱਲ ਰਹੀ ਹੈ।

 

 

ਵਿਧਾਨ ਸਭਾ ’ਚ SC/ST ਦੇ ਰਾਖਵੇਂਕਰਨ ਨੂੰ 10 ਸਾਲ ਵਧਾਉਣ ਦੇ ਬਿਲ ਦਾ ਸਮਰਥਨ ਕਰਨ ਲਈ ਸਭ ਦਾ ਧੰਨਵਾਦ ਕੀਤਾ ਗਿਆ। ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੇ ਇਸ਼ਾਰਿਆਂ ਨਾਲ ਵਿਰੋਧੀ ਧਿਰ ਦੇ ਆਗੂ ਤੇਜੱਸਵੀ ਦੇ ਹਮਲੇ ਦਾ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਤਾਂ ਉਸ ਰਾਇ ਦੇ ਆਦਮੀ ਹਾਂ ਕਿ ਰਾਇ ਵੱਖਰੀ ਹੈ, ਤਾਂ ਬਹਿਸ ਹੋਣੀ ਚਾਹੀਦੀ ਹੈ।

 

 

ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੇ ਵਿਧਾਨ ਸਭਾ ’ਚ ਬੇਹੱਦ ਸਪੱਸ਼ਟ ਕਿਹਾ ਕਿ NRC ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ NRC ਦੀ ਤਾਂ ਚਰਚਾ ਹੀ ਨਹੀਂ।

 

 

ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਮੈਂ ਵੀ ਇਸ ਗੱਲ ਦੀ ਹਮਾਇਤ ਕਰਦਾ ਹਾਂ ਕਿ ਜਾਤ ਆਧਾਰਤ ਮਰਦਮਸ਼ੁਮਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਮਰਦਮਸ਼ੁਮਾਰੀ ਪਿਛਲੀ ਵਾਰ 1930 ’ਚ ਹੋਈ ਸੀ। ਇਸ ਲਈ ਹੁਣ ਇੱਕ ਵਾਰ ਫਿਰ ਜਾਤ–ਆਧਾਰਤ ਮਰਦਮਸ਼ੁਮਾਰੀ ਹੋਣੀ ਚਾਹੀਦੀ ਹੈ।

 

 

ਮੁੱਖ ਮੰਤਰੀ ਨੇ ਕਿਹਾ ਕਿ ਬਿਹਾਰ ਦੇ ਲੋਕਾਂ ਦੀ ਰਾਇ ਉਹ ਕੇਂਦਰ ਸਰਕਾਰ ਨੂੰ ਵੀ ਦੱਸਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No Question of NRC in Bihar says Nitish Kumar