ਅਗਲੀ ਕਹਾਣੀ

ਦਿੱਲੀ ਵਾਸੀਆਂ ਨੂੰ ਨਹੀਂ ਮਿਲ ਰਹੀ ਪ੍ਰਦੂਸ਼ਣ ਤੋਂ ਕੋਈ ਰਾਹਤ

ਦਿੱਲੀ ਵਾਸੀਆਂ ਨੂੰ ਨਹੀਂ ਮਿਲ ਰਹੀ ਪ੍ਰਦੂਸ਼ਣ ਤੋਂ ਕੋਈ ਰਾਹਤ

ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਰਹਿੰਦੇ ਲੋਕਾਂ ਨੂੰ ਅੱਜ ਦੂਜੇ ਦਿਨ ਬੁੱਧਵਾਰ ਨੂੰ ਵੀ ਕੋਈ ਰਾਹਤ ਨਹੀਂ ਮਿਲੀ ਹੈ। ਅੱਜ ਸਾਰੇ ਇਲਾਕਿਆਂ ਦੀ ਹਵਾ ਗੰਭੀਰ ਸ਼੍ਰੇਣੀ ਵਿੱਚ ਹੈ। ਦਿੱਲੀ ਦੇ ਆਰਕੇਪੁਰਮ ਇਲਾਕੇ ਵਿੱਚ AQI ਪੱਧਰ 447 ’ਤੇ ਹੈ। ਗ੍ਰੇਟਰ ਨੌਇਡਾ ਵਿੱਚ ਇਹ ਪੱਧਰ 458 ’ਤੇ ਪੁੱਜ ਗਿਆ ਹੈ।

 

 

ਇਸ ਤੋ਼ ਇਲਾਵਾ ਨੌਇਡਾ ਦੇ ਸੈਕਟਰ 125 ’ਚ, ਬੁੱਧਵਾਰ ਸਵੇਰੇ AQI ਪੱਧਰ 466 ਰਿਹਾ। ਨੌਇਡਾ ਦੇ ਹੀ ਸੈਕਟਰ 6ਪ2 ’ਚ ਇਹ 469 ’ਤੇ ਹੈ। ਇਸ ਤੋਂ ਪਹਿਲਾਂ ਦਿੱਲੀ ’ਚ ਹਵਾ ਦਾ ਮਿਆਰ ਕੁਝ ਦਿਨ ਬਿਹਤਰ ਰਹਿਣ ਤੋਂ ਬਾਅਦ ਮੰਗਲਵਾਰ ਸਵੇਰੇ ਇੱਕ ਵਾਰ ਫਿਰ ਗੁਆਂਢੀ ਰਾਜਾਂ ’ਚ ਸੜ ਰਹੀ ਪਰਾਲ਼ੀ ਕਾਰਨ ਗੰਭੀਰ ਸ਼੍ਰੇਣੀ ਵਿੱਚ ਪੁੱਜ ਗਿਆ ਸੀ।

 

 

ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਮਾਧਵਨ ਰਾਜੀਵਨ ਨੇ ਟਵੀਟ ਕੀਤਾ ਸੀ ਕਿ ਪੂਰਵ–ਅਨੁਮਾਨ ਮੁਤਾਬਕ ਹਵਾ ਦਾ ਮਿਆਰ 14 ਨਵੰਬਰ ਤੱਕ ਬਹੁਤ ਗੰਭੀਰ ਸ਼੍ਰੇਣੀ ਵਿੱਚ ਪੁੱਜਣ ਦਾ ਖ਼ਦਸ਼ਾ ਹੈ। ਮੌਸਮ ਵਿਭਾਗ ਦੇ ਮਾਹਿਰਾਂ ਨੇ ਦੱਸਿਆ ਕਿ ਘੱਟੋ–ਘੱਟ ਤਾਪਮਾਨ ਆਮ ਨਾਲੋਂ ਦੋ ਡਿਗਰੀ ਘੱਟ 11.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

 

 

ਮੌਸਮ ਵਿਭਾਗ ਦੇ ਅਧਿਕਾਰੀ ਕੁਲਦੀਪ ਸ੍ਰੀਵਾਸਤਵ ਨੇ ਦੱਸਿਆ ਕਿ ਸਰਦੀਆਂ ਦੀ ਸ਼ੁਰੂਆਤ ਹੋਣ ਨਾਲ ਘੱਟੋ–ਘੱਟ ਤਾਪਮਾਨ ਵਿੱਚ ਗਿਰਾਵਟ ਕਾਰਨ ਹਵਾ ’ਚ ਠੰਢਕ ਬਹੁਤ ਜ਼ਿਆਦਾ ਵਧ ਗਈ ਹੈ ਤ ਭਾਰੀਪਣ ਆ ਗਿਆ ਹੈ; ਜਿਸ ਕਾਰਨ ਪ੍ਰਦੂਸ਼ਣ ਦੇ ਤੱਤ ਜ਼ਮੀਨ ਦੇ ਲਾਗੇ ਜਮ੍ਹਾ ਹੋ ਰਹੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No Relief to Delhites from Pollution