ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਨੂੰ ਨਹੀਂ ਮਿਲੀ ਪ੍ਰਦੂਸ਼ਣ ਤੋਂ ਰਾਹਤ, ਸਕੂਲ 2 ਦਿਨ ਬੰਦ ਰਹਿਣਗੇ

ਦਿੱਲੀ ਨੂੰ ਨਹੀਂ ਮਿਲੀ ਪ੍ਰਦੂਸ਼ਣ ਤੋਂ ਰਾਹਤ, ਸਕੂਲ 2 ਦਿਨ ਬੰਦ ਰਹਿਣਗੇ

ਦਿੱਲੀ–ਰਾਸ਼ਟਰੀ ਰਾਜਧਾਨੀ ਖੇਤਰ ’ਚ ਰਹਿਣ ਵਾਲੇ ਲੋਕਾਂ ਨੂੰ ਅੱਜ ਵੀਰਵਾਰ ਸਵੇਰੇ ਵੀ ਪ੍ਰਦੂਸ਼ਣ ਤੋਂ ਕੋਈ ਰਾਹਤ ਨਹੀਂ ਮਿਲੀ। ਦਿੱਲੀ ਦੇ ਲੋਧੀ ਰੋਡ ਇਲਾਕੇ ਵਿੱਚ ਪੀਐੱਮ 2.5 ਅਤੇ ਪੀਐੱਮ 10 ਦੋਵੇਂ ਹੀ 500 ਦੇ ਪੱਧਰ ਉੱਤੇ ਪੁੱਜ ਗਏ ਹਨ; ਜੋ ਕਿ ਗੰਭੀਰ ਵਰਗ ਵਿੱਚ ਆਉਂਦਾ ਹੈ।

 

 

ਉੱਧਰ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਿਸ਼ੇਸ਼ ਕਾਰਜ ਬਲ ਵੱਲੋਂ ਹਾਲਾਤ ਨੂੰ ਵੇਖਦਿਆਂ 15 ਨਵੰਬਰ ਤੱਕ ਸਕੂਲਾਂ ਵਿੱਚ ਛੁੱਟੀ ਕਰਨ ਦੀ ਸਿਫ਼ਾਰਸ਼ ਤੋਂ ਬਾਅਦ ‘ਇਪਕਾ’ ਨੇ ਇਸ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਉੱਧਰ ਉੱਦਮਾਂ ਉੱਤੇ ਲੱਗੀ ਪਾਬੰਦੀ ਨੂੰ ਦੋ ਹੋਰ ਦਿਨਾਂ ਲਈ ਵਧਾ ਦਿੱਤਾ ਗਿਆ ਹੈ।

 

 

ਇਸ ਤੋਂ ਪਹਿਲਾਂ ਰਾਜਧਾਨੀ ਦੀ ਹਵਾ ਵਿੱਚ ਪ੍ਰਦੂਸ਼ਣ ਦਾ ਜ਼ਹਿਰ ਬੁੱਧਵਾਰ ਦੇ ਦਿਨ ਹੋਰ ਵੀ ਜ਼ਿਆਦਾ ਹੋ ਗਿਆ। ਮੰਗਲਵਾਰ ਨੂੰ ਹਵਾ ਦਾ ਔਸਤ ਮਿਆਰ ਸੂਚਕ–ਅੰਕ 425 ਦੇ ਅੰਕ ਉੱਤੇ ਭਾਵ ਗੰਭੀਰ ਵਰਗ ਵਿੱਚ ਸੀ। ਬੁੱਧਵਾਰ ਨੂੰ ਇਸ ਵਿੱਚ 31 ਅੰਕਾਂ ਦਾ ਵਾਧਾ ਹੋਇਆ ਸੀ ਤੇ ਇਹ ਗੰਭੀਰ ਪਲੱਸ ਜਾਂ ਹੰਗਾਮੀ ਹਾਲਾਤ ਵਿੱਚ ਪੁੱਜ ਗਿਆ ਹੈ।

 

 

ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਮੁਤਾਬਕ ਬੁੱਧਵਾਰ ਨੂੰ ਹਵਾ ਦਾ ਮਿਆਰ 456 ਅੰਕ ਉੱਤੇ ਰਿਹਾ। ਸ਼ਾਮੀਂ 6 ਵਜੇ ਪੀਐੱਮ 10 ਦੀ ਮਾਤਰਾ 500 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੇ ਪੀਐੱਮ 2.5 ਕਣਾਂ ਦੀ ਮਾਤਰਾ 344 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਰਹੀ। ਪੀਐੱਮ 2.5 ਕਣਾਂ ਦੀ ਮਾਤਰਾ 300 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਹੋਣ ਉੱਤੇ ਇਸ ਨੂੰ ਐਮਰਜੈਂਸੀ ਮੰਨਿਆ ਜਾਂਦਾ ਹੈ।

 

 

ਮੰਗਲਵਾਰ ਨੂੰ 12 ਵਜੇ ਦੇ ਬਾਅਦ ਤੋਂ ਹੀ ਦਿੱਲੀ ਦੀ ਹਵਾ ਵਿੱਚ ਪੀਐੱਮ 2.5 ਕਣਾਂ ਦੀ ਮਾਤਰਾ ਲਗਾਤਾਰ 300 ਤੋਂ ਵੱਧ ਬਣੀ ਹੋਈ ਹੈ।

 

 

ਦਿੱਲੀ–ਰਾਸ਼ਟਰੀ ਰਾਜਧਾਨੀ ਖੇਤਰ ਉੱਤੇ ਛਾਏ ‘ਸਮੌਗ’ (ਸਮੋਕ + ਫ਼ੌਗ ਭਾਵ ਧੂੰਆਂ + ਧੁੰਦ) ਦੀ ਮੋਟੀ ਪਰਤ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਮੌਸਮ ਵਿਭਾਗ ਮੁਤਾਬਕ ਸਵੇਰੇ 300 ਮੀਟਰ ਤੋਂ ਅੱਗੇ ਕੁਝ ਵੀ ਵਿਖਾਈ ਨਹੀਂ ਸੀ ਦੇ ਰਿਹਾ। ਬਾਅਦ ’ਚ ਥੋੜ੍ਹਾ ਸੁਧਾਰ ਹੋਇਆ ਪਰ ਧੁੱਪ ਨਾ ਨਿੱਕਲਣ ਕਾਰਨ ਵਿਜ਼ੀਬਿਲਿਟੀ ਭਾਵ ਦ੍ਰਿਸ਼ਟਮਾਨਤਾ ਦਾ ਪੱਧਰ 1,200 ਮੀਟਰ ਤੋਂ ਅੱਗੇ ਨਹੀਂ ਜਾ ਸਕਿਆ।

 

 

ਕੋਹਰਾ ਅਗਲੇ ਕੁਝ ਦਿਨ ਜਾਰੀ ਰਹੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No Respite to Delhi from Pollution Schools closed for two days