ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਸਬਰੀਮਾਲਾ ਮੰਦਿਰ ਜਾਣ ਵਾਲੀਆਂ ਔਰਤਾਂ ਨੂੰ ਨਹੀਂ ਦਿੱਤੀ ਜਾਵੇਗੀ ਕੋਈ ਸੁਰੱਖਿਆ '

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਬਰੀਮਾਲਾ ਵਿੱਚ ਹਰ ਉਮਰ ਵਰਗ ਦੀਆਂ ਮਹਿਲਾਵਾਂ ਦੇ  ਦਾਖ਼ਲ ਹੋਣ ਦੇ ਮਾਮਲੇ ਵਿੱਚ ਦਾਇਰ ਪੁਨਰਵਿਚਾਰ ਪਟੀਸ਼ਨ ਨੂੰ ਵੱਡੀ ਬੈਂਚ ਨੂੰ ਸੌਪ ਦਿੱਤਾ ਹੈ। ਹੁਣ ਕੇਰਲ ਦੀ ਖੱਬੀ ਸੱਤਾਧਾਰੀ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੰਦਿਰ ਵਿੱਚ ਦਾਖ਼ਲੇ ਲਈ ਜਾਣ ਵਾਲੀਆਂ ਮਹਿਲਾਵਾਂ ਨੂੰ ਸੁਰੱਖਿਆ ਦੇਣ ਦਾ ਕੋਈ ਪਲਾਨ ਨਹੀਂ ਹੈ।

 

 

 

ਸੂਬੇ ਵਿੱਚ ਮੰਦਰ ਨਾਲ ਜੁੜੇ ਮੰਤਰੀ ਕਾਡਾਕੰਪਾਲੀ ਸੁਰੇਂਦਰਨ ਨੇ ਕਿਹਾ ਕਿ ਸਰਕਾਰ ਮਹਿਲਾਵਾਂ ਨੂੰ ਗੇਟ ਤੋੜ ਕੇ ਮੰਦਰ ਵਿੱਚ ਦਾਖ਼ਲ ਹੋਣ ਲਈ ਉਤਸ਼ਾਹਿਤ ਨਹੀਂ ਕਰੇਗੀ। ਤਿਰੂਵਨੰਤਪੁਰਮ ਵਿੱਚ ਸੁਰੇਂਦਰ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਹੈ ਕਿ ਮੰਦਰ ਦੀ ਸਥਿਤੀ ਨੂੰ ਬਣਾਈ ਰੱਖਿਆ ਜਾਵੇ। ਸਰਕਾਰ ਸ਼ਾਂਤੀ ਚਾਹੁੰਦੀ ਹੈ।

 

ਮਾਮਲਾ ਵੱਡੀ ਬੈਂਚ ਨੂੰ ਸੌਂਪੇ ਜਾਣ ਤੋਂ ਬਾਅਦ ਹੁਣ ਇਸ ਮਾਮਲੇ ਦੀ ਸੁਣਵਾਈ 7 ਜੱਜਾਂ ਦੀ ਬੈਂਚ ਕਰੇਗੀ। ਅਦਾਲਤ ਨੇ ਕਿਹਾ ਕਿ ਧਰਮ ਦੇ ਸਾਰੇ ਨਿਯਮਾਂ ਮੁਤਾਬਕ ਹੀ ਪਰੰਪਰਾ ਹੋਣੀ ਚਾਹੀਦੀ ਹੈ। ਮਾਮਲੇ 'ਤੇ ਫੈਸਲਾ ਸੁਣਾਉਂਦੇ ਹੋਏ ਸੀਜੇਆਈ ਨੇ ਕਿਹਾ ਕਿ ਧਾਰਮਿਕ ਵਿਚਾਰਾਂ ਦਾ ਜਨਤਕ ਹੁਕਮ, ਨੈਤਿਕਤਾ ਅਤੇ ਭਾਗ 3 ਦੇ ਹੋਰ ਪ੍ਰਾਵਧਾਨਾਂ ਵਿਰੁਧ ਨਹੀਂ ਹੋਣਾ ਚਾਹੀਦਾ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No security will be provided for women going to Sabarimala temple says kerala government