ਅਗਲੀ ਕਹਾਣੀ

ਫ਼ੌਜ ਵਿੱਚ ਸਮਲਿੰਗੀਆਂ ਲਈ ਕੋਈ ਜਗ੍ਹਾ ਨਹੀਂ: ਜਨਰਲ ਬਿਪਿਨ ਰਾਵਤ

ਫ਼ੌਜ ਮੁਖੀ ਜਨਰਲ ਬਿਪਿਨ ਰਾਵਤ

ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਕੁਝ ਅਜਿਹਾ ਬਿਆਨ ਦਿੱਤਾ ਹੈ ਕਿ ਜਿਸ `ਤੇ ਵਿਵਾਦ ਖੜ੍ਹਾ ਹੋ ਸਕਦਾ ਹੈ। ਅੱਜ ਸਾਲਾਨਾ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਜਨਰਲ ਰਾਵਤ ਨੇ ਕਿਹਾ ਕਿ ਫ਼ੌਜ ਦੀ ਮਾਨਸਿਕਤਾ ਕਾਫ਼ੀ ਪੁਰਾਣੇ ਵਿਚਾਰਾਂ ਵਾਲੀ ਹੈ, ਇਸ ਲਈ ਫ਼ੌਜ ਵਿੱਚ ਸਮਲਿੰਗਕਤਾ ਨੂੰ ਅਪਰਾਧ ਦੀ ਸ਼੍ਰੇਣੀ ਵਿੱਚੋਂ ਕੱਢਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਫ਼ੌਜ ਵਿੱਚ ਅਜਿਹੀਆਂ ਹਰਕਤਾਂ `ਤੇ ਮੁਕੰਮਲ ਪਾਬੰਦੀ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਫ਼ੌਜ ਨੇ ਚੀਨ ਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ `ਤੇ ਬਿਹਤਰ ਤਰੀਕੇ ਨਾਲ ਹਾਲਾਤ ਸੰਭਾਲੇ ਹਨ ਤੇ ਚਿੰਤਾ ਦਾ ਕੋਈ ਕਾਰਨ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ `ਚ ਹਾਲਾਤ ਹੋਰ ਸੁਧਾਰਨ ਦੀ ਜ਼ਰੂਰਤ ਹੈ।


ਜਨਰਲ ਰਾਵਤ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਫ਼ੌਜ ਕੇਵਲ ਤਾਲਮੇਲ ਕਾਇਮ ਕਰਦੀ ਹੈ। ਅਸੀਂ ਉੱਤਰੀ ਅਤੇ ਪੱਛਮੀ ਸਰਹੱਦਾਂ `ਤੇ ਹਾਲਾਤ ਬਿਹਤਰ ਤਰੀਕੇ ਸੰਭਾਲੇ ਹਨ। ਉਨ੍ਹਾਂ ਕਿਹਾ ਕਿ ਗੱਲਬਾਤ ਤੇ ਅੱਤਵਾਦ ਨਾਲੋ-ਨਾਲ ਨਹੀਂ ਚੱਲ ਸਕਦੇ। ਇਹ ਜੰਮੂ-ਕਸ਼ਮੀਰ `ਤੇ ਵੀ ਲਾਗੂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਤਾਲਿਬਾਨ ਮਾਮਲੇ ਦੀ ਤੁਲਨਾ ਜੰਮੂ-ਕਸ਼ਮੀਰ ਨਾਲ ਨਹੀਂ ਕੀਤੀ ਜਾ ਸਕਦੀ।


ਫ਼ੌਜ ਮੁਖੀ ਨੇ ਕਿਹਾ ਕਿ ਜੰਮੂ-ਕਸ਼ਮੀਰ ਸੂਬੇ ਵਿੱਚ ਸਾਡੀਆਂ ਸ਼ਰਤਾਂ `ਤੇ ਹੀ ਗੱਲਬਾਤ ਹੋਵੇਗੀ। ਉਨ੍ਹਾਂ ਕਿਹਾ ਕਿ ਆਉਂਦੀ 20 ਜਨਵਰੀ ਨੂੰ ਭਾਰਤੀ ਫ਼ੌਜ ਦੀ ਉੱਤਰੀ ਕਮਾਂਡ ਨੂੰ ਨਵੀਂਆਂ ਸਨਾਈਪਰ ਰਾਈਫ਼ਲਾਂ ਮਿਲਣਗੀਆਂ। ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੰਦਿਆਂ ਫ਼ੌਜ ਮੁਖੀ ਨੇ ਕਿਹਾ ਕਿ ਅੱਤਵਾਦ ਤੇ ਗੱਲਬਾਤ ਨਾਲੋ-ਨਾਲ ਸੰਭਵ ਨਹੀਂ, ਇਸ ਲਈ ਬੰਦੂਕਾਂ ਤੱਡੋ ਤੇ ਹਿੰਸਾ ਬੰਦ ਕਰੋ।


ਅਫ਼ਗ਼ਾਨਿਸਤਾਨ ਬਾਰੇ ਬੋਲਦਿਆਂ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਜੇ ਭਾਰਤ ਦਾ ਅਫ਼ਗ਼ਾਨਿਸਤਾਨ ਨਾਲ ਕੋਈ ਸਰੋਕਾਰ ਹੈ, ਤਾਂ ਤਾਲਿਬਾਨ ਨਾਲ ਗੱਲਬਾਤ ਕਰਨ ਵਾਲੇ ਦੇਸ਼ਾਂ ਵਿੱਚ ਭਾਰਤ ਨੂੰ ਵੀ ਸ਼ਾਮਲ ਹੋਣਾ ਹੋਵੇਗਾ। ਪਿਛਲੇ ਵਰ੍ਹੇ ਅਫ਼ਗ਼ਾਨਿਸਤਾਨ `ਚ ਸ਼ਾਂਤੀ ਮੁੱਦੇ `ਤੇ ਗੱਲਬਾਤ ਲਈ ਰੂਸ ਨੇ ਭਾਰਤ ਨੂੰ ਸੱਦਾ ਦਿੱਤਾ ਸੀ। ਭਾਰਤ ਉਸ ਵਿੰਚ ਗ਼ੈਰ-ਅਧਿਕਾਰਤ ਤੌਰ `ਤੇ ਸ਼ਾਮਲ ਹੋਇਆ ਸੀ। ਅਜਿਹਾ ਪਹਿਲੀ ਵਾਰ ਹੋਇਆ ਸੀ, ਜਦੋਂ ਭਾਰਤ ਨੇ ਤਾਲਿਬਾਨ ਨਾਲ ਮੰਚ ਸਾਂਝਾ ਕੀਤਾ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No space for Gays in Army General Bipin Rawat