ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਈ ਸੂਬਾ CAA ਲਾਗੂ ਕਰਨ ਤੋਂ ਨਾਂਹ ਨਹੀਂ ਕਰ ਸਕਦਾ: ਕਪਿਲ ਸਿੱਬਲ

ਕੋਈ ਸੂਬਾ CAA ਲਾਗੂ ਕਰਨ ਤੋਂ ਨਾਂਹ ਨਹੀਂ ਕਰ ਸਕਦਾ: ਕਪਿਲ ਸਿੱਬਲ

ਕਾਂਗਰਸੀ ਆਗੂ ਕਪਿਲ ਸਿੱਬਲ ਨੇ ਕਿਹਾ ਹੈ ਕਿ ਸੰਸਦ ’ਚ ਪਾਸ ਹੋ ਚੁੱਕੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲਾਗੂ ਕਰਨ ਤੋਂ ਕੋਈ ਵੀ ਸੂਬਾ ਕਿਸੇ ਵੀ ਤਰ੍ਹਾਂ ਇਨਕਾਰ ਨਹੀਂ ਕਰ ਸਕਦਾ। ਅਜਿਹਾ ਕਰਨਾ ਗ਼ੈਰ–ਸੰਵਿਧਾਨਕ ਹੋਵੇਗਾ। ਸਾਬਕਾ ਕਾਨੂੰਨ ਤੇ ਨਿਆਂ ਮੰਤਰੀ ਨੇ ਕੇਰਲ ਸਾਹਿਤ ਉਤਸਵ ਦੇ ਤੀਜੇ ਦਿਨ ਕਿਹਾ ਕਿ ਜਦੋਂ CAA ਪਾਸ ਹ ਚੁੱਕਾ ਹੈ, ਤਦ ਕੋਈ ਵੀ ਸੂਬਾ ਇਹ ਨਹੀਂ ਕਹਿ ਸਕਦਾ ਕਿ ਮੈਂ ਇਸ ਨੂੰ ਲਾਗੂ ਨਹੀਂ ਕਰਾਂਗਾ। ਇਹ ਸੰਭਵ ਨਹੀਂ ਹੈ ਤੇ ਗ਼ੈਰ–ਸੰਵਿਧਾਨਕ ਹੈ।

 

 

ਸ੍ਰੀ ਕਪਿਲ ਸਿੱਬਲ ਨੇ ਕਿਹਾ ਕਿ ਤੁਸੀਂ CAA ਦਾ ਵਿਰੋਧ ਕਰ ਸਕਦੇ ਹੋ, ਵਿਧਾਨ ਸਭਾ ’ਚ ਪ੍ਰਸਤਾਵ ਵੀ ਪਾਸ ਕਰ ਸਕਦੇ ਹੋ ਤੇ ਕੇਂਦਰ ਸਰਕਾਰ ਤੋਂ ਕਾਨੂੰਨ ਵਾਪਸ ਲੈਣ ਦੀ ਮੰਗ ਵੀ ਕਰ ਸਕਦੇ ਹੋ ਪਰ ਸੰਵਿਧਾਨਕ ਤੌਰ ਉੱਤੇ ਇਹ ਆਖਣਾ ਕਿ ਮੈਂ ਇਸ ਨੂੰ ਲਾਗੂ ਨਹੀਂ ਕਰਾਂਗਾ, ਵਧੇਰੇ ਸਮੱਸਿਆਵਾਂ ਪੈਦਾ ਕਰ ਸਕਦਾ ਹੈ।

 

 

ਕੇਰਲ ਸਰਕਾਰ ਨੇ ਇਸ ਹਫ਼ਤੇ ਦੇ ਸ਼ੁਰੂ ’ਚ ਸੀਏਏ ਵਿਰੁੱਧ ਸੁਪਰੀਮ ਕੋਰਟ ਦਾ ਰੁਖ਼ ਕਰ ਲਿਆ ਸੀ। ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਪੱਛਮੀ ਬੰਗਾਲ ਤੇ ਮਹਾਰਾਸ਼ਟਰ ਸਮੇਤ ਕਈ ਰਾਜਾਂ ਨੇ CAA ਦੇ ਨਾਲ ਹੀ ਰਾਸ਼ਟਰੀ ਨਾਗਰਿਕ ਰਜਿਸਟਰ (NRC) ਤੇ ਰਾਸ਼ਟਰੀ ਆਬਾਦੀ ਰਜਿਸਟਰ (NPR) ਦਾ ਵਿਰੋਧ ਕੀਤਾ ਹੈ।

 

 

ਸੀਨੀਅਰ ਵਕੀਲ ਤੇ ਨੇਤਾ ਨੇ ਸਮਝਾਇਆ ਕਿ ਜਦੋਂ ਸੂਬੇ ਇਹ ਕਹਿੰਦੇ ਹਨ ਕਿ ਉਹ CAA ਨੂੰ ਲਾਗੂ ਨਹੀਂ ਕਰਨਗੇ, ਤਾਂ ਉਨ੍ਹਾਂ ਦਾ ਮੰਤਵ ਕੀ ਹੁੰਦਾ ਹੈ ਤੇ ਉਹ ਅਜਿਹਾ ਕਿਵੇਂ ਕਰਨਗੇ। ਉਨ੍ਹਾਂ ਕਿਹਾ ਕਿ ਰਾਜਾਂ ਦਾ ਕਹਿਣਾ ਹੈ ਕਿ ਉਹ ਰਾਜਾਂ ਦੇ ਅਧਿਕਾਰੀਆਂ ਨੂੰ ਭਾਰਤ ਸਰਕਾਰ ਨਾਲ ਸਹਿਯੋਗ ਨਹੀਂ ਕਰਨ ਦੇਣਗੇ।

 

 

ਉਨ੍ਹਾਂ ਕਿਹਾ ਕਿ NRC ਅਸਲ ’ਚ NPR ਉੱਤੇ ਆਧਾਰਤ ਹੈ ਤੇ NPR ਨੂੰ ਸਥਾਨਕ ਰਜਿਸਟਰਾਰ ਲਾਗੂ ਕਰਨਗੇ। ਹੁਣ ਗਿਣਤੀ ਜਿਸ ਭਾਈਚਾਰੇ ’ਚ ਹੋਣੀ ਹੈ, ਉੱਥੋਂ ਸਥਾਨਕ ਰਜਿਸਟਰਾਰ ਨਿਯੁਕਤ ਕੀਤੇ ਜਾਣੇ ਹਨ ਤੇ ਉਹ ਸੂਬਾ ਪੱਧਰ ਦੇ ਅਧਿਕਾਰੀ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No State can never deny implementation of CAA says Kapil Sibal