ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: CAA ਲਾਗੂ ਕਰਨ ਤੋਂ ਕੋਈ ਵੀ ਸੂਬਾ ਨਹੀਂ ਕਰ ਸਕਦਾ ਇਨਕਾਰ: ਕਪਿਲ ਸਿੱਬਲ

ਕਾਂਗਰਸੀ ਨੇਤਾ ਕਪਿਲ ਸਿੱਬਲ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਈ ਵੀ ਸੂਬਾ ਸੰਸਦ ਦੁਆਰਾ ਪਾਸ ਕੀਤੇ ਗਏ ਸਿਟੀਜ਼ਨਸ਼ਿਪ ਸੋਧ ਕਾਨੂੰਨ (ਸੀ.ਏ.ਏ.) ਨੂੰ ਲਾਗੂ ਕਰਨ ਤੋਂ ਕਿਸੇ ਵੀ ਤਰਾਂ ਇਨਕਾਰ ਨਹੀਂ ਕਰ ਸਕਦਾ ਤੇ ਅਜਿਹਾ ਕਰਨਾ ਗੈਰ-ਸੰਵਿਧਾਨਕ ਹੋਵੇਗਾ।

 

ਸਾਬਕਾ ਕਾਨੂੰਨ ਅਤੇ ਨਿਆਂ ਮੰਤਰੀ ਨੇ ਕੇਰਲ ਸਾਹਿਤ ਉਤਸਵ ਦੇ ਤੀਜੇ ਦਿਨ ਕਿਹਾ ਕਿ ਜਦੋਂ ਸੀਏਏ ਪਾਸ ਹੋ ਗਿਆ ਹੈ, ਕੋਈ ਵੀ ਸੂਬਾ ਇਹ ਨਹੀਂ ਕਹਿ ਸਕਦਾ ਕਿ ਮੈਂ ਇਸ ਨੂੰ ਲਾਗੂ ਨਹੀਂ ਕਰਾਂਗਾ। ਇਹ ਸੰਭਵ ਨਹੀਂ ਹੈ ਜਦਕਿ ਗੈਰ ਸੰਵਿਧਾਨਕ ਹੈ।

 

ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਉਸ (ਸੀ.ਏ.ਏ) ਦਾ ਵਿਰੋਧ ਕਰ ਸਕਦੇ ਹੋ, ਵਿਧਾਨ ਸਭਾ ਵਿਚ ਮਤਾ ਪਾਸ ਕਰ ਸਕਦੇ ਹੋ ਅਤੇ ਕੇਂਦਰ ਸਰਕਾਰ ਤੋਂ (ਕਾਨੂੰਨ) ਵਾਪਸ ਲੈਣ ਦੀ ਮੰਗ ਕਰ ਸਕਦੇ ਹੋ, ਪਰ ਸੰਵਿਧਾਨਕ ਤੌਰ 'ਤੇ ਇਹ ਕਹਿਣ ਲਈ ਕਿ ਮੈਂ ਇਸ ਨੂੰ ਲਾਗੂ ਨਹੀਂ ਕਰਾਂਗਾ, ਹੋਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

 

ਦੱਸ ਦੇਈਏ ਕਿ ਕੇਰਲ ਸਰਕਾਰ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਸੀਏਏ ਵਿਰੁੱਧ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਕੇਰਲਾ, ਰਾਜਸਥਾਨ, ਮੱਧ ਪ੍ਰਦੇਸ਼, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਸਮੇਤ ਕਈ ਸੂਬਿਆਂ ਨੇ ਸੀਏਏ ਦੇ ਨਾਲ-ਨਾਲ ਰਾਸ਼ਟਰੀ ਸਿਵਲ ਰਜਿਸਟਰ (ਐਨਆਰਸੀ) ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐਨਪੀਆਰ) ਦਾ ਵਿਰੋਧ ਕੀਤਾ ਹੈ।

 

ਸੀਨੀਅਰ ਵਕੀਲ ਤੇ ਨੇਤਾ ਨੇ ਦੱਸਿਆ ਕਿ ਜਦੋਂ ਸੂਬੇ ਕਹਿੰਦੇ ਹਨ ਕਿ ਉਹ CAA ਲਾਗੂ ਨਹੀਂ ਕਰਨਗੇ ਤਾਂ ਉਨ੍ਹਾਂ ਦਾ ਇਰਾਦਾ ਕੀ ਹੈ ਅਤੇ ਉਹ ਇਸ ਤਰ੍ਹਾਂ ਕਿਵੇਂ ਕਰਨਗੇ। ਉਨ੍ਹਾਂ ਕਿਹਾ ਕਿ ਸੂਬਿਆਂ ਦਾ ਕਹਿਣਾ ਹੈ ਕਿ ਉਹ ਸੂਬੇ ਦੇ ਅਧਿਕਾਰੀਆਂ ਨੂੰ ਭਾਰਤੀ ਸੰਘ ਨਾਲ ਸਹਿਯੋਗ ਨਹੀਂ ਕਰਨ ਦੇਣਗੇ।

 

ਉਨ੍ਹਾਂ ਕਿਹਾ ਕਿ ਐਨਆਰਸੀ ਐਨਪੀਆਰ ‘ਤੇ ਅਧਾਰਤ ਹੈ ਤੇ ਸਥਾਨਕ ਰਜਿਸਟਰਾਰ ਐਨਪੀਆਰ ਨੂੰ ਲਾਗੂ ਕਰਨਗੇ। ਹੁਣ ਕਮਿਊਨਿਟੀ ਚੋਂ ਸਥਾਨਕ ਰਜਿਸਟਰਾਰ ਨਿਯੁਕਤ ਕੀਤੇ ਜਾਣੇ ਹਨ ਜਿਸ ਕਮਿਊਨਿਟੀ ਚ ਗਣਨਾ ਕੀਤੀ ਜਾਣੀ ਹੈ ਤੇ ਉਹ ਸੂਬਾ ਪੱਧਰੀ ਅਧਿਕਾਰੀ ਹੋਣਗੇ।

 

ਕਪਿਲ ਸਿੱਬਲ ਨੇ ਕਿਹਾ ਕਿ ਵਿਵਹਾਰਿਕ ਤੌਰ ‘ਤੇ ਅਜਿਹਾ ਕਿਵੇਂ ਸੰਭਵ ਹੈ ਪਰ ਉਹ ਨਹੀਂ ਜਾਣਦੇ ਕਿ ਸੂਬਾ ਸਰਕਾਰ ਦੁਆਰਾ ਸੰਵਿਧਾਨਕ ਤੌਰਤੇ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਉਹ ਸੰਸਦ ਦੁਆਰਾ ਪਾਸ ਕੀਤੇ ਗਏ ਕਾਨੂੰਨ ਨੂੰ ਲਾਗੂ ਨਹੀਂ ਕਰੇਗੀ। ਸੀਏਏ ਵਿਰੁੱਧ ਦੇਸ਼-ਵਿਆਪੀ ਅੰਦੋਲਨ ਨੂੰ ‘ਨੇਤਾਤੇ ‘ਭਾਰਤ ਦੇ ਲੋਕਾਂਵਿਚਕਾਰ ਜੰਗ ਕਰਾਰ ਦੱਸਦਿਆਂ 71 ਸਾਲਾ ਨੇਤਾ ਨੇ ਕਿਹਾ ਕਿ ਰੱਬ ਦਾ ਸ਼ੁਕਰ ਹੈ ਕਿ ਦੇਸ਼ ਦੇ ‘ਵਿਦਿਆਰਥੀ, ਗਰੀਬ ਅਤੇ ਮੱਧ ਵਰਗਲਹਿਰ ਨੂੰ ਅੱਗੇ ਲੈ ਜਾ ਰਹੇ ਹਨ, ਕੋਈ ਰਾਜਨੀਤਿਕ ਪਾਰਟੀ ਨਹੀਂ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No state can refuse to implement CAA doing so unconstitutional: Kapil Sibal