ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ-ਪਾਕਿ ਤਣਾਅ ਵਧਾਉਣ ਵਾਲਾ ਕੋਈ ਕਦਮ ਨਾ ਚੁੱਕਣ: ਫਾਰੂਕ ਅਬਦੁੱਲਾ


ਜੰਮੂ ਕਸ਼ਮੀਰ ਵਿੱਚ ਹਲਚਲ ਜਾਰੀ ਹੈ ਅਤੇ ਅਟਕਲਾਂ ਦਾ ਬਾਜ਼ਾਰ ਗਰਮ ਹੈ। ਕਸ਼ਮੀਰ ਘਾਟੀ ਵਿੱਚ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਰਾਜ ਦੀਆਂ ਮਹੱਤਵਪੂਰਨ ਰਾਜਨੀਤਿਕ ਪਾਰਟੀਆਂ ਦੀ ਐਤਵਾਰ ਸ਼ਾਮ 6 ਵਜੇ ਸ੍ਰੀਨਗਰ ਵਿਖੇ ਇਕ ਅਹਿਮ ਮੀਟਿੰਗ ਹੋਈ। 

 

ਮੀਟਿੰਗ ਵਿੱਚ ਪੀਡੀਪੀ, ਨੈਸ਼ਨਲ ਕਾਨਫਰੰਸ, ਕਾਂਗਰਸ ਅਤੇ ਜੰਮੂ-ਕਸ਼ਮੀਰ ਪੀਪਲਜ਼ ਮੂਵਮੈਂਟ ਦੇ ਨੇਤਾ ਸ਼ਾਮਲ ਹੋਏ। ਕਸ਼ਮੀਰ ਵਿੱਚ ਵਾਧੂ ਬਲਾਂ ਦੀ ਤਾਇਨਾਤੀ ਅਤੇ ਅਮਰਨਾਥ ਯਾਤਰੀਆਂ ਅਤੇ ਸ਼ਰਧਾਲੂਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਘਾਟੀ ਛੱਡਣ ਦੇ ਪ੍ਰਬੰਧਕੀ ਹੁਕਮ ਤੋਂ ਬਾਅਦ ਆਮ ਲੋਕਾਂ ਦੇ ਨਾਲ ਹੀ ਸਿਆਸੀ ਦਲ ਵੀ ਸਰਕਾਰ ਦੇ ਇਸ ਕਦਮ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ।

 

 


ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਸ਼੍ਰੀਨਗਰ ਵਿੱਚ ਸਰਬ ਪਾਰਟੀ ਬੈਠਕ (ਵਿਰੋਧੀ ਧਿਰ ਦੀ ਬੈਠਕ) ਤੋਂ ਬਾਅਦ ਕਿਹਾ ਕਿ ਮੈਂ ਦੋਵਾਂ ਦੇਸ਼ਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕੋਈ ਜਿਹਾ ਕਦਮ ਨਾ ਚੁੱਕਣ ਜੋ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵਿੱਚ ਵਾਧਾ ਕਰੇ।


ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਨੇ ਸ਼੍ਰੀਨਗਰ ਵਿੱਚ ਸਰਬ ਪਾਰਟੀ ਬੈਠਕ (ਵਿਰੋਧੀ ਧਿਰ ਦੀ ਬੈਠਕ) ਤੋਂ ਬਾਅਦ ਕਿਹਾ ਕਿ ਇਹ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਸਾਰੇ ਹਮਲਿਆਂ ਵਿਰੁੱਧ ਜੰਮੂ-ਕਸ਼ਮੀਰ ਅਤੇ ਲੱਦਾਖ ਦੀ ਪਛਾਣ, ਖੁਦਮੁਖਤਿਆਰੀ ਅਤੇ ਵਿਸ਼ੇਸ਼ ਸਥਿਤੀ ਦੀ ਰੱਖਿਆ ਅਤੇ ਬਚਾਅ ਦੇ ਉਨ੍ਹਾਂ ਦੇ ਦ੍ਰਿੜ ਇਰਾਦੇ ਵਿੱਚ ਇਕਜੁੱਟ ਕੀਤਾ ਜਾਵੇਗਾ। 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No step for India-Pak tension: Farooq Abdullah