ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਸਾਹਿਬ ਜਾਣ ਵਾਲੇ 4 ਕਿਲੋਮੀਟਰ ਹਾਈਵੇਅ ’ਤੇ ਕੋਈ ਟਰਾਂਸਪੋਰਟ ਨਹੀਂ

ਕਰਤਾਰਪੁਰ ਸਾਹਿਬ ਜਾਣ ਵਾਲੇ 4 ਕਿਲੋਮੀਟਰ ਹਾਈਵੇਅ ’ਤੇ ਕੋਈ ਟਰਾਂਸਪੋਰਟ ਨਹੀਂ

ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹੇ ਨੂੰ ਅੱਜ 15ਵਾਂ ਦਿਨ ਹੈ। ਇਹ ਲਾਂਘਾ ਭਾਰਤੀ (ਚੜ੍ਹਦੇ) ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਕਸਬੇ ਡੇਰਾ ਬਾਬਾ ਨਾਨਕ ਨੂੰ ਪਾਕਿਸਤਾਨੀ (ਲਹਿੰਦੇ) ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ਦੇ ਪਿੰਡ ਕਰਤਾਰਪੁਰ ਸਾਹਿਬ ਨਾਲ ਜੋੜਦਾ ਹੈ। ਪਰ ਇਸ ਲਾਂਘੇ ਲਈ ਬਣੇ 4 ਕਿਲੋਮੀਟਰ ਲੰਮੇ ਰਾਸ਼ਟਰੀ ਰਾਜਮਾਰਗ (ਨੈਸ਼ਨਲ ਹਾਈਵੇਅ) ਰਾਹੀਂ ਸ਼ਰਧਾਲੂਆਂ ਦੇ ਜਾਣ ਵਾਸਤੇ ਸਰਕਾਰੀ ਆਵਾਜਾਈ ਦੀ ਕੋਈ ਸਹੂਲਤ ਨਹੀਂ ਹੈ।

 

 

ਸਰਹੱਦੀ ਕਸਬੇ ਡੇਰਾ ਬਾਬਾ ਨਾਨਕ ਦੀ ਆਪਣੀ ਇੱਕ ਵਿਲੱਖਣ ਇਤਿਹਾਸਕ ਤੇ ਧਾਰਮਿਕ ਅਹਿਮੀਅਤ ਹੈ ਪਰ ਇਹ ਸਿਰਫ਼ ਕੌਮਾਂਤਰੀ ਸਰਹੱਦ ਲਾਗੇ ਹੋਣ ਕਾਰਨ ਪਿਛਲੇ 72 ਸਾਲਾਂ ਤੋਂ ਨਜ਼ਰਅੰਦਾਜ਼ ਹੀ ਕੀਤਾ ਜਾਂਦਾ ਰਿਹਾ ਹੈ। ਇੱਥੇ ਆਵਾਜਾਈ ਦੀਆਂ ਬਹੁਤ ਹੀ ਸੀਮਤ ਸਹੂਲਤਾਂ ਹਨ।

 

 

ਉਂਝ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ ਤੇ ਰਮਦਾਸ ਤੋਂ ਡੇਰਾ ਬਾਬਾ ਨਾਨਕ ਲਈ ਪੰਜਾਬ ਰੋਡਵੇਜ਼ ਤੇ ਪ੍ਰਾਈਵੇਟ ਬੱਸਾਂ ਚੱਲਦੀਆਂ ਹਨ ਪਰ ਲੋਕਲ ਬੱਸ ਅੱਡਾ ਵੀ ਕਰਤਾਰਪੁਰ ਸਾਹਿਬ ਲਾਂਘੇ ਦੀ ਟਰਮੀਨਲ ਇਮਾਰਤ ਤੋਂ 2 ਕਿਲੋਮੀਟਰ ਦੂਰ ਹੈ। ਜੇ ਬੱਸਾਂ ਉਸ ਟਰਮੀਨਲ ਤੱਕ ਚਲਾਈਆਂ ਜਾਣ, ਤਾਂ ਉਨ੍ਹਾਂ ਨੂੰ ਚਾਰ ਤੋਂ ਪੰਜ ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪਵੇਗੀ ਪਰ ਛੋਟੇ ਰਾਹ ਦੀਆਂ ਸੜਕਾਂ ਤੇ ਗਲ਼ੀਆਂ ਬਹੁਤ ਤੰਗ ਹਨ, ਜਿਸ ਕਾਰਨ ਉਨ੍ਹਾਂ ਦਾ ਜਾਣਾ ਹਾਲ ਦੀ ਘੜੀ ਸੰਭਵ ਨਹੀਂ ਹੈ।

 

 

ਇੰਝ ਹੀ ਰੇਲਵੇ ਸਟੇਸ਼ਨ ਤੋਂ ਲਾਂਘੇ ਤੱਕ ਸ਼ਰਧਾਲੂਆਂ ਨੂੰ ਲਿਆਉਣ ਤੇ ਲਿਜਾਣ ਲਈ ਆਵਾਜਾਈ ਦਾ ਕੋਈ ਵੀ ਸਾਧਨ ਮੌਜੂਦ ਨਹੀਂ ਹੈ। ਨੈਸ਼ਨਲ ਹਾਈਵੇਅ ਦਾ ਨਿਰਮਾਣ ਬਾਈਪਾਸ ਤੋਂ ਯਾਤਰੀ ਟਰਮੀਨਲ ਜਾਂ ਸਿਫ਼ਰ–ਰੇਖਾ ਤੱਕ ਕੀਤਾ ਗਿਆ ਹੈ। ਜਿਹੜੇ ਸ਼ਰਧਾਲੂ ਬਿਨਾ ਕਿਸੇ ਮੋਟਰ–ਗੱਡੀ ਦੀ ਸਹੂਲਤ ਦੇ ਆਉਂਦੇ ਹਨ, ਉਨ੍ਹਾਂ ਲਈ ਟਰਾਂਸਪੋਰਟ ਦਾ ਕੋਈ ਇੰਤਜ਼ਾਮ ਨਹੀਂ ਹੈ। ਕੋਈ ਰਿਕਸ਼ਾ ਜਾਂ ਆਟੋ ਰਿਕਸ਼ਾ ਤੱਕ ਨਹੀਂ ਹੈ। ਉਨ੍ਹਾਂ ਨੂੰ ਪੈਦਲ ਹੀ ਟਰਮੀਨਲ ਤੱਕ ਜਾਣਾ ਪੈਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No Transport Facility on 4 KM Kartarpur Sahib Corridor