ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਖਾਨੇ ’ਚ ਪਾਣੀ ਨਾ ਮਿਲਣ ਕਾਰਨ ਜ਼ੇਰੇ ਇਲਾਜ ਲਾਲੂ ਯਾਦਵ ਹੋਏ ਤੰਗ

ਰਿਮਸ ਚ ਇਲਾਜ ਕਰਵਾ ਰਹੇ ਲਾਲੂ ਪ੍ਰਸਾਦ ਯਾਦਵ ਦੇ ਵਾਰਡ ਚ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਹੈ। ਪਾਣੀ ਨਾ ਆਉਣ ਦੀ ਸ਼ਿਕਾਇਤ ਕਈ ਵਾਰ ਪ੍ਰਬੰਧਕਾਂ ਨੂੰ ਕੀਤੀ ਗਈ ਪਰ ਕੋਈ ਹੱਲ ਹੁੰਦਾ ਨਹੀਂ ਦਿੱਸ ਰਿਹਾ। ਰਿਮਸ ਨਿਰਦੇਸ਼ਕ ਨੇ ਪਾਣੀ ਨਾ ਆਉਣ ਪਿੱਛੇ ਦਾ ਕਾਰਨ ਪਾਣੀ ਸਪਲਾਈ ਵਿਭਾਗ ਨੂੰ ਮੰਨਿਆ ਹੈ।

 

ਪੇਇੰਗ ਵਾਰਡ ਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਦਸਿਆ ਕਿ ਪਾਣੀ ਨਾ ਆਉਣ ਕਾਰਨ ਸਵੇਰ ਤੋਂ ਹੀ ਲਾਲੂ ਪ੍ਰਸਾਦ ਦੁਖੀ ਰਹਿੰਦੇ ਹਨ। ਉਨ੍ਹਾਂ ਦੇ ਸੇਵਾਦਾਰ ਬਾਲਟੀ ਨਾਲ ਪਾਣੀ ਲਿਆ ਕੇ ਲਾਲੂ ਨੂੰ ਦੇ ਰਹੇ ਹਨ। ਲਾਲੂ ਦੇ ਕਮਰੇ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਕਮਰੇ ਚ ਪਾਣੀ ਆ ਰਿਹਾ ਹੈ।

 

ਲਾਲੂ ਦੇ ਸੇਵਾਦਾਰ ਦੇ ਦਸਿਆ ਕਿ ਸਭ ਤੋਂ ਜ਼ਿਆਦਾ ਤੰਗੀ ਰਾਤੇ ਵੇਲੇ ਹੁੰਦੀ ਹੈ ਜਦੋਂ ਪਖਾਨੇ ਚ ਵੀ ਪਾਣੀ ਨਹੀਂ ਹੁੰਦਾ। ਲਾਲੂ ਦੇ ਹਮਾਇਤੀਆਂ ਨੇ ਕਿਹਾ ਕਿ ਲਾਲੂ ਲਈ ਹੀ ਨਹੀਂ ਬਲਕਿ ਹਰੇਕ ਮਰੀਜ਼ ਲਈ ਲੋੜੀਂਦੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਜਦਕਿ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪਾਣੀ ਸਪਲਾਈ ਦਾ ਕੰਮ ਪੀਐਚਈਡੀ ਵਿਭਾਗ ਦਾ ਹੈ, ਇਸ ਚ ਅਸੀਂ ਕੀ ਕਰ ਸਕਦੇ ਹਾਂ?

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:no water supply in Lalu Yadav ward in Rims for three days