ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਮੂਲ ਦੇ ਅਭਿਜੀਤ ਬੈਨਰਜੀ, ਪਤਨੀ ਏਸਥਰ ਤੇ ਮਾਈਕਲ ਕ੍ਰੈਮਰ ਨੂੰ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ

ਅਰਥ ਸ਼ਾਸਤਰ ਦੇ ਖੇਤਰ ਚ ਨੋਬਲ ਪੁਰਸਕਾਰ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਭਾਰਤੀ ਮੂਲ ਦੇ ਅਭਿਜੀਤ ਬੈਨਰਜੀ, ਉਨ੍ਹਾਂ ਦੀ ਪਤਨੀ ਏਸਥਰ ਡਫਲੋ ਅਤੇ ਮਾਈਕਲ ਕ੍ਰੈਮਰ ਨੂੰ 'ਵਿਸ਼ਵਵਿਆਪੀ ਗਰੀਬੀ ਖਤਮ ਕਰਨ ਦੇ ਪ੍ਰਯੋਗਾਂ' 'ਤੇ ਕੀਤੀ ਗਈ ਖੋਜ ਲਈ ਉਨ੍ਹਾਂ ਨੂੰ ਨੋਬਲ ਪੁਰਸਕਾਰ ਦੇ ਸਨਮਾਨਤ ਕੀਤਾ ਜਾਵੇਗਾ।

 

 

ਅਭਿਜੀਤ ਬੈਨਰਜੀ, ਇੱਕ ਭਾਰਤੀ-ਅਮਰੀਕੀ ਨਾਗਰਿਕ ਹਨ। ਉਹ ਇਸ ਸਮੇਂ ਮੈਸਾਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਹਨ। ਉਹ ਤੇ ਉਨ੍ਹਾਂ ਦੀ ਪਤਨੀ ਡਫਾਲੋ ਅਬਦੁੱਲ ਲਤੀਫ ਜਮੀਲ ’ਪਾਵਰਟੀ ਐਕਸ਼ਨ ਲੈਬ’ ਦੇ ਸਹਿ-ਸੰਸਥਾਪਕ ਵੀ ਹਨ।

 

ਅਭਿਜੀਤ ਬੈਨਰਜੀ ਨੇ 1981 ਚ ਕੋਲਕਾਤਾ ਯੂਨੀਵਰਸਿਟੀ ਤੋਂ ਬੀਐਸਸੀ ਕੀਤੀ ਸੀ ਜਦੋਂਕਿ 1983 ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਐਮਏ ਕੀਤੀ ਸੀ। ਫਿਰ ਉਨ੍ਹਾਂ ਨੇ 1988 ਚ ਹਾਰਵਰਡ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ।

 

ਦੱਸ ਦਈਏ ਕਿ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ ਦਿੱਤਾ ਗਿਆ। ਇਹ ਪੁਰਸਕਾਰ ਉਨ੍ਹਾਂ ਦੇ ਦੇਸ਼ ਦੇ ਕੱਟੜ ਦੁਸ਼ਮਣ ਇਰੀਟਰੀਆ ਨਾਲ ਟਕਰਾਅ ਸੁਲਝਾਉਣ ਲਈ ਦਿੱਤਾ ਗਿਆ।

 

ਨੋਬਲ ਪੁਰਸਕਾਰ ਜੂਰੀ ਨੇ ਦੱਸਿਆ ਕਿ ਅਬੀ ਨੂੰ ਇਹ ਪੁਰਸਕਾਰ ਸ਼ਾਂਤੀ ਅਤੇ ਅੰਤਰਰਾਸ਼ਟਰੀ ਸਹਿਯੋਗ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ ਅਤੇ ਖਾਸ ਕਰਕੇ ਗੁਆਂਢੀ ਇਰੀਟਰੀਆ ਨਾਲ ਸਰਹੱਦੀ ਵਿਵਾਦਾਂ ਨੂੰ ਸੁਲਝਾਉਣ ਲਈ ਫੈਸਲਾਕੁੰਨ ਪਹਿਲਕਦਮੀ ਲਈ ਦਿੱਤਾ ਗਿਆ ਹੈ।

 

ਸੱਤਾ ਸੰਭਾਲਣ ਤੋਂ ਬਾਅਦ ਅਹਿਮਦ ਨੇ ਰਾਜਨੀਤੀ ਵਿਚ ਔਰਤਾਂ ਦੀ ਭੂਮਿਕਾ ਨੂੰ ਵਧਾਉਣ ਲਈ ਪਹਿਲ ਕੀਤੀ। ਉਨ੍ਹਾਂ ਨੇ ਸਰਕਾਰ ਵਿੱਚ ਆਪਣੇ ਦੇਸ਼ ਦੇ 20 ਮੰਤਰੀ ਅਹੁਦਿਆਂ 'ਤੇ ਔਰਤਾਂ ਦੀ ਨਿਯੁਕਤੀ ਕੀਤੀ, ਜਿਸ ਵਿੱਚ ਦੇਸ਼ ਦੀ ਪਹਿਲੀ ਮਹਿਲਾ ਰੱਖਿਆ ਮੰਤਰੀ ਵੀ ਸ਼ਾਮਲ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:nobel prize awarded to Abhijit Banerjee Esther Duflo and Michael Kremer for Economic Sciences