ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੋਲ ਟੈਕਸ ਨਾ ਦੇਣ 'ਤੇ ਟਰੱਕ ਚਾਲਕ ਕੁੱਟ-ਕੁੱਟ ਕੇ ਮਾਰਿਆ, 7 ਗ੍ਰਿਫ਼ਤਾਰ

ਨੋਇਡਾ ਵਿੱਚ ਟਰੱਕ ਚਾਲਕ ਦੇ ਕਤਲ ਦੇ ਮਾਮਲੇ ਵਿੱਚ ਟੋਲ ਪਲਾਜ਼ਾ ਦੇ 7 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਅਨੁਸਾਰ, ਪੁਲਿਸ ਨੇ ਟਰੱਕ ਚਾਲਕ ਵਿਮਲ ਤਿਵਾੜੀ ਦੇ ਕਤਲ ਮਾਮਲੇ ਵਿੱਚ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ 14600 ਰੁਪਏ ਦੇ ਟੈਕਸ ਦੀ ਅਦਾਇਗੀ ਨਾ ਕਰਨ ਦੀ ਸੂਰਤ ਵਿਚ ਡਰਾਈਵਰ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।

 

ਸਮਾਚਾਰ ਏਜੰਸੀ ਏ ਐਨ ਆਈ ਅਨੁਸਾਰ ਨੋਇਡਾ ਦੇ 7 ਟੋਲ ਪਲਾਜ਼ਾ ਕਰਮਚਾਰੀਆਂ ਨੂੰ ਇੱਕ ਟਰੱਕ ਚਾਲਕ ਵਿਮਲ ਤਿਵਾੜੀ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਟਰੱਕ ਚਾਲਕ ਤਿਵਾੜੀ ਨੇ 14,600 ਰੁਪਏ ਦਾ ਟੈਕਸ ਨਹੀਂ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਇਨ੍ਹਾਂ ਲੋਕਾਂ ਨੇ ਮਾਰ ਦਿੱਤਾ। 

 

 

 

ਤਿਵਾੜੀ ਦੀ ਲਾਸ਼ 10 ਅਗਸਤ ਦੀ ਸਵੇਰ ਨੂੰ ਮਿਲੀ ਸੀ। ਕਾਲਿੰਦੀ ਕੁੰਜ ਵਿੱਚ ਨਵੇਂ ਯਮੁਨਾ ਪੁਲ 'ਤੇ ਟੋਲ ਬਾਊਂਸਰਾਂ ਨਾਲ ਬਹਿਸ ਤੋਂ ਬਾਅਦ ਉਸ ਦਾ ਕੱਲ੍ਹ ਰਾਤ ਕਤਲ ਕਰ ਦਿੱਤਾ ਗਿਆ ਸੀ।

 

ਗੌਤਮ ਬੁੱਧਨਗਰ ਦੇ ਐਸਐਸਪੀ ਵੈਭਵ ਕ੍ਰਿਸ਼ਨ ਨੇ ਦੱਸਿਆ ਕਿ ਦਿੱਲੀ ਵਿੱਚ ਐਮਸੀਡੀ ਟੋਲ ਉੱਤੇ ਬਾਊਂਸਰਾਂ ਨੇ ਟਰੱਕ ਚਾਲਕ  ਨੂੰ 14,600 ਰੁਪਏ ਦਾ ਟੋਲ ਟੈਕਸ ਅਦਾ ਕਰਨ ਲਈ ਕਿਹਾ ਪਰ ਚਾਲਕ ਨੇ ਭੁਗਤਾਨ ਨਾ ਕੀਤਾ। ਬਾਊਂਸਰਾਂ ਨੇ ਕੁੱਟਮਾਰ ਕੀਤੀ ਜਿਸ ਨਾਲ ਉਸ ਦੀ ਮੌਤ ਹੋ ਗਈ ਅਤੇ ਉਨ੍ਹਾਂ ਨੇ ਲਾਸ਼ ਨੋਇਡਾ ਵਿੱਚ ਸੁੱਟ ਦਿੱਤੀ। ਸਾਰੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

 

 

 

.
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Noida 7 toll plaza workers arrested for allegedly killing a truck driver