ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਫੈਲਣ ਤੋਂ ਨਾਰਾਜ਼ CM ਯੋਗੀ ਨੇ ਕੀਤੀ DM ਦੀ ਬਦਲੀ, ਕਿਹਾ ਬਕਵਾਸ ਬੰਦ ਕਰੋ

ਸੋਮਵਾਰ ਨੂੰ ਨੋਇਡਾ ਪਹੁੰਚੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਤਾਲਾਬੰਦੀ ਹੋਣ ਦੇ ਬਾਵਜੂਦ ਉਥੇ ਕੋਰੋਨਾ ਦੇ ਫੈਲਣ ਦੇ ਕਾਰਨਾਂ ਦੀ ਜਾਂਚ ਕੀਤੀ ਅਤੇ ਅਧਿਕਾਰੀਆਂ ਦੇ ਜਵਾਬ ਨਾਲ ਉਨ੍ਹਾਂ ਦਾ ਗੁੱਸਾ ਭੜਕ ਗਿਆ। ਜਦੋਂ ਉਨ੍ਹਾਂ ਨੇ ਜ਼ਿਲ੍ਹਾ ਮੈਜਿਸਟਰੇਟ ਬੀ ਐਨ ਸਿੰਘ ਤੋਂ ਜਵਾਬ ਮੰਗਿਆ ਤਾਂ ਸੰਤੁਸ਼ਟੀਗਤ ਜਵਾਬ ਨਾ ਮਿਲਣ ‘ਤੇ ਮੀਟਿੰਗ ਚ ਹਾਜ਼ਰ ਅਧਿਕਾਰੀਆਂ ‘ਤੇ ਨਾਰਾਜ਼ਗੀ ਜ਼ਾਹਰ ਕੀਤੀ।

 

 

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਤਕ ਕਹਿ ਦਿੱਤਾ ਕਿ ਉਹ ਆਪਣੀ ਜ਼ਿੰਮੇਵਾਰੀ ਦੂਜਿਆਂ ਉੱਤੇ ਪਾਉਣੀ ਬੰਦ ਕਰਨ। ਇਸ ਦੌਰਾਨ ਸੂਬਾ ਸਰਕਾਰ ਨੇ ਸਖਤ ਕਦਮ ਚੁੱਕਿਆ ਤੇ ਨੋਇਡਾ ਦੇ ਡੀਐਮ ਨੂੰ ਲਾਂਭੇ ਕਰ ਦਿੱਤਾ ਹੈ ਤੇ ਉਨ੍ਹਾਂ ਦੀ ਜਗ੍ਹਾ ਸੁਹਾਸ ਐਲ ਵਾਈ ਨੂੰ ਗੌਤਮ ਬੁੱਧ ਨਗਰ ਦਾ ਨਵਾਂ ਡੀਐਮ ਬਣਾਇਆ ਗਿਆ ਹੈ।

 

ਇਸ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਨਾਰਾਜ਼ਗੀ ਜ਼ਾਹਰ ਕਰਨ ਤੋਂ ਬਾਅਦ ਨੋਇਡਾ ਦੇ ਡੀਐਮ ਬੀ ਐਨ ਸਿੰਘ ਨੇ ਮੁੱਖ ਸਕੱਤਰ ਨੂੰ ਇੱਕ ਪੱਤਰ ਲਿਖ ਕੇ ਤਿੰਨ ਮਹੀਨਿਆਂ ਦੀ ਛੁੱਟੀ ਮੰਗੀ ਸੀ। ਉਸਨੇ ਮੀਟਿੰਗ ਵਿੱਚ ਇਹ ਵੀ ਕਿਹਾ ਕਿ ਮੈਂ 18-18 ਘੰਟੇ ਕੰਮ ਕਰ ਰਿਹਾ ਹਾਂ। ਮੈਂ ਨੋਇਡਾ ਚ ਨਹੀਂ ਰਹਿਣਾ ਚਾਹੁੰਦਾ।

 

ਮੀਟਿੰਗ ਦੌਰਾਨ ਮੁੱਖ ਮੈਡੀਕਲ ਅਫਸਰ ਅਤੇ ਜ਼ਿਲ੍ਹਾ ਮੈਜਿਸਟਰੇਟ ਨੇ ਮੁੱਖ ਮੰਤਰੀ ਦੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਸੀਐਮ ਉਨ੍ਹਾਂ ਦੇ ਜਵਾਬ ਤੋਂ ਸੰਤੁਸ਼ਟ ਨਾ ਹੋ ਸਕੇ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਿੱਧੇ ਤੌਰ ‘ਤੇ ਕਿਹਾ ਕਿ ਉਹ ਇਨ੍ਹਾਂ ਪ੍ਰਬੰਧਾਂ ਤੋਂ ਖੁਸ਼ ਨਹੀਂ ਹਨ। ਅਸਲ ਚ ਚੰਗੇ ਢੰਗ ਨਾਲ ਇੰਤਜ਼ਾਮ ਨਹੀਂ ਕੀਤੇ ਗਏ।

 

ਮੁੱਖ ਮੰਤਰੀ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਅਲਰਟ ਜਾਰੀ ਕੀਤਾ ਗਿਆ ਸੀ, ਉਸ ਤੋਂ ਬਾਅਦ ਕੀ ਕੀਤਾ ਗਿਆ ਹੈ। ਦਰਅਸਲ, ਮੁੱਖ ਮੰਤਰੀ ਨੋਇਡਾ ਚ ਬ੍ਰਿਟਿਸ਼ ਨਾਗਰਿਕ ਤੋਂ ਫੈਲੇ ਵਾਇਰਸ ਤੋਂ ਨਾਰਾਜ਼ ਸਨ।

 

ਮੁੱਖ ਮੰਤਰੀ ਨੇ ਕਿਹਾ ਕਿ ਜਾਣਕਾਰੀ ਸਹੀ ਢੰਗ ਨਾਲ ਨਹੀਂ ਦਿੱਤੀ ਜਾ ਸਕੀ। ਸੀਐਮਓ ਅਤੇ ਡੀਐਮ ਨੇ ਸਪਸ਼ਟੀਕਰਨ ਦਿੱਤਾ ਅਤੇ ਤਿਆਰੀਆਂ ਦੱਸੀਆਂ ਪਰ ਸੀਐਮ ਨੇ ਉਨ੍ਹਾਂ ਨੂੰ ਰੱਦ ਕਰ ਦਿੱਤਾ।

 

ਮੁੱਖ ਮੰਤਰੀ ਨਾਰਾਜ਼ ਸਨ ਕਿ ਬ੍ਰਿਟੇਨ ਤੋਂ ਆਏ ਨਾਗਰਿਕ ਨੂੰ ਲੈ ਕੇ ਚੌਕਸੀ ਨਹੀਂ ਵਰਤੀ ਗਈ। ਉਸ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਸਹੀ ਤਰ੍ਹਾਂ ਜਾਣਕਾਰੀ ਨਹੀਂ ਦਿੱਤੀ ਗਈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Noida DM applied for three months leave after CM Yogi adityanath displeasure on coronavirus outbreak