ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋਸਤਾਂ ਨੇ ਗੈਂਗਰੇਪ ਤੋਂ ਬਾਅਦ ਲੜਕੀ ਨੂੰ ਯਮੁਨਾ ਐਕਸਪ੍ਰੈਸ ਵੇਅ 'ਤੇ ਸੁੱਟਿਆ, ਮੌਤ

ਯਮੁਨਾ ਐਕਸਪ੍ਰੈੱਸ ਵੇਅ 'ਤੇ ਜੇਵਰ ਇਲਾਕੇ 'ਚ ਬੀਤੀ ਸ਼ੁੱਕਰਵਾਰ ਸ਼ਾਮ ਇੱਕ ਲੜਕੀ ਜ਼ਖਮੀ ਹਾਲਤ 'ਚ ਮਿਲੀ ਸੀ। ਉਸ ਨੂੰ ਗ੍ਰੇਟਰ ਨੋਇਡਾ ਦੇ ਕੈਲਾਸ਼ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਸਿਹਤ ਵਿਗੜਨ ਕਾਰਨ ਉਸ ਨੂੰ ਇਲਾਜ ਲਈ ਦਿੱਲੀ ਦੇ ਜੀ.ਟੀ.ਬੀ. ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਐਤਵਾਰ ਸਵੇਰੇ ਉਸ ਦੀ ਮੌਤ ਹੋ ਗਈ। ਲੜਕੀ ਦੇ ਪਰਿਵਾਰ ਨੇ ਦੋਸਤਾਂ 'ਤੇ ਸਮੂਹਿਕ ਬਲਾਤਕਾਰ ਅਤੇ ਕਤਲ ਦਾ ਦੋਸ਼ ਲਗਾਇਆ ਹੈ।
 

ਮ੍ਰਿਤਕ ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਨੋਇਡਾ ਸੈਕਟਰ-49 ਥਾਣੇ 'ਚ ਸ਼ਿਆਮ ਅਤੇ ਸਚਿਨ ਨਾਂ ਦੇ ਨੌਜਵਾਨਾਂ ਵਿਰੁੱਧ ਕਤਲ ਅਤੇ ਸਮੂਹਿਕ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਹੈ। 20 ਸਾਲਾ ਪੀੜਤਾ ਆਪਣੇ ਪਰਿਵਾਰ ਨਾਲ ਨੋਇਡਾ ਸੈਕਟਰ-73 ਸਥਿਤ ਪਿੰਡ 'ਚ ਰਹਿੰਦੀ ਸੀ। ਉਸ ਦੇ ਪਿਤਾ ਇੱਕ ਕੰਪਨੀ 'ਚ ਡਰਾਈਵਰੀ ਕਰਦੇ ਹਨ। ਮਾਂ ਵੀ ਇੱਕ ਨਿੱਜੀ ਕੰਪਨੀ 'ਚ ਕੰਮ ਕਰਦੀ ਹੈ। ਪੀੜਤਾ ਸੈਕਟਰ-64 'ਚ ਸਥਿਤ ਇੱਕ ਕੰਪਨੀ 'ਚ ਕੰਮ ਕਰਦੀ ਸੀ।
 

ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਸ਼ੁੱਕਰਵਾਰ ਨੂੰ ਦਫਤਰ ਗਈ ਸੀ। ਸ਼ਾਮ ਨੂੰ ਉਸ ਨੇ ਫੋਨ 'ਤੇ ਦੱਸਿਆ ਸੀ ਕਿ ਉਹ ਦੇਰ ਰਾਤ ਘਰ ਪਰਤੇਗੀ। ਇਸ ਦੌਰਾਨ ਰਾਤ 9.30 ਵਜੇ ਉਸ ਨਾਲ ਕੰਮ ਕਰਨ ਵਾਲੀ ਇੱਕ ਲੜਕੀ ਦਾ ਫੋਨ ਆਇਆ ਕਿ ਉਨ੍ਹਾਂ ਦੀ ਬੇਟੀ ਯਮੁਨਾ ਐਕਸਪ੍ਰੈਸ ਵੇਅ 'ਤੇ ਜੇਵਰ 'ਚ ਟੱਪਲ ਦੇ ਨੇੜੇ ਹੋਏ ਸੜਕ ਹਾਦਸੇ 'ਚ ਜ਼ਖਮੀ ਹੋ ਗਈ ਹੈ। ਉਸ ਨੂੰ ਗ੍ਰੇਟਰ ਨੋਇਡਾ ਦੇ ਕੈਲਾਸ਼ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
 

ਰਾਤ 11 ਵਜੇ ਉਹ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਦੀ ਬੇਟੀ ਦੀ ਹਾਲਤ ਗੰਭੀਰ ਬਣੀ ਹੋਈ ਸੀ। ਡਾਕਟਰਾਂ ਨੇ ਉਸ ਨੂੰ ਦਿੱਲੀ ਦੇ ਜੀਬੀਟੀ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਨੇ ਐਤਵਾਰ ਸਵੇਰੇ 4 ਵਜੇ ਦਮ ਤੋੜ ਦਿੱਤਾ। ਪਿਤਾ ਨੇ ਗੜ੍ਹੀ ਚੌਖੰਡੀ ਵਾਸੀ ਸ਼ਿਆਮ ਅਤੇ ਸਰਫਾਬਾਦ ਵਾਸੀ ਸਚਿਨ ਵਿਰੁੱਧ ਸਮੂਹਿਕ ਬਲਾਤਕਾਰ ਦਾ ਦੋਸ਼ ਲਗਾਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Noida Friends throw girl at Yamuna Expressway after gang rape victim dies in hospital