ਨੋਇਡਾ ਵਿੱਚ ਵਾਹਨ ਚੈਕਿੰਗ ਦੌਰਾਨ ਪੁਲਿਸ ਨਾਲ ਨੋਕ ਝੋਕ ਵਿੱਚ ਇੱਕ ਨੌਜਵਾਨ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਤੋਂ ਬਾਅਦ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਸਾਫਟਵੇਅਰ ਮਾਰਕੀਟਿੰਗ ਦਾ ਕੰਮ ਕਰਨ ਵਾਲਾ ਨੌਜਵਾਨ ਕਾਰ ਵਿੱਚ ਆਪਣੇ ਪਿਤਾ ਨਾਲ ਜਾ ਰਿਹਾ ਸੀ। ਦੋਸ਼ ਹੈ ਕਿ ਪੁਲਿਸਕਰਮੀਆਂ ਨੇ ਕਾਰ ਨੂੰ ਡੰਡਾ ਮਾਰ ਕੇ ਰੋਕਿਆ ਤਾਂ ਪਿਤਾ ਪੁੱਤਰ ਨੇ ਇਸ ਉੱਤੇ ਇਤਰਾਜ ਪ੍ਰਗਟਾਇਆ।
ਪੁਲਿਸ ਮੁਲਾਜ਼ਮਾਂ ਨਾਲ ਬਹਿਸ ਦੌਰਾਨ ਨੌਜਵਾਨ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।