ਨੋਇਡਾ ਦੇ ਸੂਰਜਪੁਰ ਕਸਬੇ ਚ ਮੰਗਲਵਾਰ ਨੂੰ ਹੋਲੀ ਖੇਡਣ ਦੌਰਾਨ ਦੋ ਧਿਰਾਂ ਚ ਇੱਕ ਝਗੜੇ ਦੌਰਾਨ ਗੋਲੀ ਚਲ ਗਈ। ਇਸ ਘਟਨਾ ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸ ਦਾ ਭਰਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਪੁਲਿਸ ਅਫਸਰ ਨੇ ਦੱਸਿਆ ਕਿ ਕਸਬਾ ਸੂਰਜਪੁਰ ਵਿੱਚ ਰਹਿਣ ਵਾਲਾ ਸੱਤਿਆਪਾਲ, ਉਸ ਦੇ ਪੁੱਤਰ ਅਨਿਲ ਅਤੇ ਸੁਨੀਲ ਆਦਿ ਮੰਗਲਵਾਰ ਨੂੰ ਉਨ੍ਹਾਂ ਦੇ ਘਰ ਨੇੜੇ ਹੋਲੀ ਖੇਡ ਰਹੇ ਸਨ। ਉਥੇ ਹੀ ਰਹਿਣ ਵਾਲਾ ਪੰਨੀ ਲਾਲਾ ਆਦਿ ਇੱਕ ਸਕਾਰਪੀਓ ਕਾਰ ਚ ਸਵਾਰ ਹੋ ਕੇ ਕਾਰ ਨੂੰ ਤੇਜ਼ ਨਾਲ ਚਲਾਉਂਦਿਆਂ ਜਾ ਰਿਹਾ ਸੀ ਕਿ ਅਚਾਨਕ ਕਾਰ ਬੇਕਾਬੂ ਹੋ ਕੇ ਇੱਕ ਘਰ ਦੀ ਪੌੜੀ ਦੇ ਉੱਪਰ ਚੜ ਗਈ। ਇਸ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ।
ਡਿਪਟੀ ਕਮਿਸ਼ਨਰ ਪੁਲਿਸ ਨੇ ਅੱਗੇ ਦੱਸਿਆ ਕਿ ਗੁੱਸੇ ਚ ਆ ਕੇ ਲਾਲਾ ਤੇ ਉਸਦੇ ਸਾਥੀ ਸਤਿਆਪਾਲ ਦੂਜੇ ਪੱਖ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਤਾਬੜਤੋੜ ਗੋਲੀ ਚਲਾਈ ਤੇ ਇਹ ਗੋਲੀ ਸੱਤਿਆਪਾਲ ਦੇ ਬੇਟੇ ਅਨਿਲ ਅਤੇ ਸੁਨੀਲ ਨੂੰ ਲੱਗੀ ਹੈ। ਦੋਵੇਂ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਅਨਿਲ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਥੇ ਹੀ ਸੁਨੀਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਡੀਸੀਪੀ ਨੇ ਕਿਹਾ ਕਿ ਪੁਲਿਸ ਘਟਨਾ ਦੀ ਰਿਪੋਰਟ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਅਤੇ ਪੀੜਤ ਦੋਵੇਂ ਇਕੋ ਕਲੋਨੀ ਚ ਰਹਿੰਦੇ ਹਨ ਅਤੇ ਰਸਤੇ ਬਾਰੇ ਪਹਿਲਾਂ ਹੀ ਵਿਵਾਦ ਚੱਲ ਰਿਹਾ ਹੈ।