ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਇਰਲ ਵੀਡੀਓ ਕੇਸ: ਨੋਇਡਾ ਦੇ SSP ਵੈਭਵ ਕ੍ਰਿਸ਼ਨ ਮੁਅੱਤਲ, ਗਾਜ਼ੀਆਬਾਦ ਦੇ SSP ਵੀ ਹਟਾਏ 

ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਵੱਡੇ ਪੈਮਾਨੇ ਉੱਤੇ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕਰਨ ਦੇ ਨਾਲ ਹੀ ਤੇਜ਼ ਤਰਾਰ ਆਈਪੀਐਸ ਅਫਸਰ ਅਤੇ ਨੋਇਡਾ ਦੇ ਐਸਐਸਪੀ ਵੈਭਵ ਕ੍ਰਿਸ਼ਨ ਨੂੰ ਮੁਅੱਤਲ ਕਰ ਦਿੱਤਾ ਹੈ। ਐਸਐਸਪੀ ਵੈਭਵ ਕ੍ਰਿਸ਼ਨ ਨੂੰ ਗੁਪਤ ਦਸਤਵੇਜਾਂ ਨੂੰ ਜਨਤਕ ਕਰਕੇ ਸਰਵਿਸ ਰੂਲ ਦਾ ਉਲੰਘਣ ਕਰਨ ਦੇ ਮਾਮਲੇ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ।


ਸਰਕਾਰ ਨੇ ਪੁਲਿਸ ਵਿਭਾਗ ਵਿੱਚ 14 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਗਾਜ਼ੀਆਬਾਦ ਦੇ ਮੌਜੂਦਾ ਐਸਐਸਪੀ ਸੁਧੀਰ ਕੁਮਾਰ ਸਿੰਘ ਨੂੰ ਆਗਰਾ ਸਥਿਤ ਪੀਏਸੀ ਦੀ 15ਵੀਂ ਬਟਾਲੀਅਨ ਵਿੱਚ ਭੇਜਿਆ ਗਿਆ ਹੈ। ਉਥੇ, ਉਨ੍ਹਾਂ ਦੇ ਸਥਾਨ 'ਤੇ ਲਖਨਊ ਦੇ ਐਸਐਸਪੀ ਰਹੇ ਕਲਾਨਿਧੀ ਨੈਥਾਨੀ ਨੂੰ ਗਾਜ਼ੀਆਬਾਦ ਦਾ ਐਸਐਸਪੀ ਬਣਾਇਆ ਗਿਆ ਹੈ।

 

ਇਸ ਦੇ ਨਾਲ ਹੀ ਸਰਕਾਰ ਨੇ ਪੰਜ ਆਈਪੀਐਸ ਅਧਿਕਾਰੀਆਂ 'ਤੇ ਗੁਪਤ ਰਿਪੋਰਟ ਵਿੱਚ ਲੱਗੇ  ਦੋਸ਼ਾਂ ਦੀ ਜਾਂਚ ਲਈ ਤਿੰਨ ਮੈਂਬਰਾਂ ਦੀ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਵੀ ਕੀਤਾ ਹੈ। ਕਮੇਟੀ ਦੀ ਅਗਵਾਈ ਵਿਜੀਲੈਂਸ ਵਿਭਾਗ ਦੇ ਡਾਇਰੈਕਟਰ ਐਚ ਸੀ ਅਵਸਥੀ ਕਰਨਗੇ, ਜਦੋਂਕਿ ਆਈਜੀ ਐਸਟੀਐਫ ਅਮਿਤਾਭ ਯਸ਼ ਅਤੇ ਮੈਨੇਜਿੰਗ ਡਾਇਰੈਕਟਰ ਜਲ ਨਿਗਮ ਵਿਕਾਸ ਗੋਠਲਵਾਲ ਮੈਂਬਰ ਹੋਣਗੇ। ਗੌਤਮ ਬੁਦ੍ਰਵਨਗਰ ਅਤੇ ਲਖਨਊ ਵਿੱਚ ਨਵੇਂ ਐਸਐਸਪੀ ਦੀ ਤੈਨਾਤੀ ਅਜੇ ਫਿਲਹਾਲ ਨਹੀਂ ਕੀਤੀ ਗਈ ਹੈ।

 

ਜ਼ਿਕਰਯੋਗ ਹੈ ਕਿ ਗ਼ਲਤ ਤਰੀਕੇ ਨਾਲ ਠੇਕੇ ਲੈਣ ਦੇ ਮਾਮਲੇ ਵਿੱਚ ਨੋਇਡਾ ਦੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਵੱਲੋਂ ਸਰਕਾਰ ਨੂੰ ਭੇਜੇ ਗਏ ਗੁਪਤ ਦਸਤਾਵੇਜ਼ ਮੀਡੀਆ ਵਿੱਚ ਲੀਕ ਹੋਣ ਦੀ ਘਟਨਾ ਨੂੰ ਉੱਤਰ ਪ੍ਰਦੇਸ਼ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਓਮ ਪ੍ਰਕਾਸ਼ ਸਿੰਘ ਨੇ ਬਹੁਤ ਹੀ ਗੰਭੀਰਤਾ ਨਾਲ ਲਿਆ ਸੀ। 

 

ਇਸ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਨੋਇਡਾ ਦੇ ਐਸਐਸਪੀ ਵੈਭਵ ਕ੍ਰਿਸ਼ਨਾ ਤੋਂ ਪੁੱਛਿਆ ਸੀ ਕਿ ਉਨ੍ਹਾਂ ਨੇ ਗੁਪਤ ਜਾਣਕਾਰੀ ਨੂੰ ਵਾਇਰਲ ਕਿਉਂ ਕੀਤੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Noida SSP Vaibhav Krishna Suspended Ghaziabad SSP Sudhir Kumar Singh also removed