ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜੀਵ ਸੂਰੀ ਦੀ ਥਾਂ ਪੇੱਕਾ ਲੁੰਡਮਾਰਕ ਬਣੇ ਨੋਕੀਆ ਦੇ ਚੇਅਰਮੈਨ ਅਤੇ ਸੀਈਓ 

ਦੂਰ ਸੰਚਾਰ ਨੈਟਵਰਕ ਦੇ ਯੰਤਰ ਦਾ ਨਿਰਮਾਣ ਕਰਨ ਵਾਲੀ ਫਿਨਲੈਂਡ ਦੀ ਵਿਸ਼ਵ ਕੰਪਨੀ ਨੋਕੀਆ ਨੇ ਰਾਜੀਵ ਸੂਰੀ ਦੀ ਜਗ੍ਹਾ ਪੇੱਕਾ ਲੁੰਡਮਾਰਕ ਨੂੰ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ।

 

ਕੰਪਨੀ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਸ ਦੇ ਨਿਰਦੇਸ਼ਕ ਮੰਡਲ ਨੇ ਨਵੀਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਲੁੰਡਮਾਰਕ ਇਸ ਸਾਲ 1 ਸਤੰਬਰ ਤੋਂ ਨਵੀਆਂ ਜ਼ਿੰਮੇਵਾਰੀਆਂ ਸੰਭਾਲਣਗੇ ਅਤੇ ਉਦੋਂ ਤੱਕ ਸੂਰੀ ਇਸ ਅਹੁਦੇ 'ਤੇ ਬਣ ਰਹਿਣਗੇ।

 

ਲੁੰਡਮਾਰਕ ਫਿਨਲੈਂਡ ਦੇ ਐਸਪੋ ਵਿੱਚ ਬੈਠਣਗੇ। ਉਹ 1990-2000 ਵਿਚਕਾਰ ਨੋਕੀਆ ਵਿਖੇ ਕਈ ਅਹੁਦਿਆਂ ਉੱਤੇ ਕੰਮ ਕਰ ਚੁੱਕੇ ਹਨ। ਫਿਲਹਾਲ ਉਹ ਐਸਪੋ ਵਿੱਚ ਹੀ ਤੇਲ ਕੰਪਨੀ ਫੋਰਟਮ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਹਨ। ਇਸ ਤੋਂ ਪਹਿਲਾਂ ਉਹ ਕਾਨਕ੍ਰੇਨ ਕੰਪਨੀ ਦੇ ਸੀਈਓ ਸਨ।

 

ਸੂਰੀ 25 ਸਾਲ ਨੋਕੀਆ ਨਾਲ ਰਹੇ ਅਤੇ ਹੁਣ ਕੁਝ ਹੋਰ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕੰਪਨੀ ਨੂੰ ਆਪਣੀ ਜ਼ਿੰਮੇਵਾਰੀ ਤਿਆਗਣ ਦੀ ਇੱਛਾ ਪ੍ਰਗਟਾਈ ਸੀ। ਕੰਪਨੀ ਨੇ ਕਿਹਾ ਕਿ ਨੋਕੀਆ ਦੇ ਡਾਇਰੈਕਟਰ ਬੋਰਡ ਨੇ ਨਵੇਂ ਸੀਈਓ ਦੀ ਚੋਣ ਕਰਨ ਦੇ ਕੰਮ ਵਿੱਚ ਸੂਰੀ ਨਾਲ ਤਾਲਮੇਲ ਨਾਲ ਨੇੜਿਓਂ ਕੰਮ ਕੀਤਾ ਅਤੇ ਇਹ ਕੰਮ ਦੋ ਮਾਰਚ 2020 ਨੂੰ ਸਮਾਪਤ ਹੋਇਆ। ਇਸ ਸਮੇਂ ਦੌਰਾਨ ਕੰਪਨੀ ਦੇ ਅੰਦਰ ਦੇ ਅਧਿਕਾਰੀਆਂ ਨੂੰ ਤਿਆਰ ਕਰਨ ਤੋਂ ਲੈ ਕੇ ਬਾਹਰ ਦੇ ਉਮੀਦਵਾਰਾਂ ਦੀ ਪਛਾਣ ਕਰਨ ਤੱਕ ਵਿੱਚ ਸੂਰੀ ਦੇ ਨਿਰਦੇਸ਼ਕ ਬੋਰਡ ਦੀ ਸਹਾਇਤਾ ਕੀਤੀ।
 

....

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nokia Chairman CEO Pekka Lundmark in place of Rajiv Suri