ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਕੋਈ ਦਿੱਲੀ ਤੋਂ ਵਿਦੇਸ਼ ਨਹੀਂ ਜਾ ਸਕੇਗਾ ਬਿਨਾ ਓਰੀਐੱਟੇਸ਼ਨ ਪ੍ਰੋਗਰਾਮ ਦੇ

ਹੁਣ ਕੋਈ ਦਿੱਲੀ ਤੋਂ ਵਿਦੇਸ਼ ਨਹੀਂ ਜਾ ਸਕੇਗਾ ਬਿਨਾ ਓਰੀਐੱਟੇਸ਼ਨ ਪ੍ਰੋਗਰਾਮ ਦੇ

ਦਿੱਲੀ ਤੋਂ ਕੋਈ ਵੀ ਵਿਅਕਤੀ ਹੁਣ ਜਦੋਂ ਤੱਕ ਓਰੀਐਂਟੇਸ਼ਨ ਪ੍ਰੋਗਰਾਮ (ਪੀਡੀਓਟੀ) ਮੁਕੰਮਲ ਨਹੀਂ ਕਰ ਲੈਂਦਾ, ਤਦ ਤੱਕ ਉਹ ਵਿਦੇਸ਼ ਨਹੀਂ ਜਾ ਸਕੇਗਾ। ਇਹ ਓਰੀਐਂਟੇਸ਼ਨ ਪ੍ਰੋਗਰਾਮ ਹੁਣ ਲਾਜ਼ਮੀ ਕਰਾਰ ਦੇ ਦਿੱਤਾ ਗਿਆ ਹੈ। ਇਸ ਤੋਂ ਬਿਨਾ ਸਰਕਾਰ ਨੇ ਉਸ ਨੂੰ ਵਿਦੇਸ਼ ਜਾਣ ਦੀ ਪ੍ਰਵਾਨਗੀ ਹੀ ਨਹੀਂ ਦੇਣੀ। ਇੰਝ ਵਿਦੇਸ਼ ਜਾ ਕੇ ਨੌਕਰੀ ਕਰਨ ਦੇ ਚਾਹਵਾਨ ਲੱਖਾਂ ਲੋਕ ਪ੍ਰਭਾਵਿਤ ਹੋ ਸਕਦੇ ਹਨ।


ਇਹ ਸਰਕਾਰੀ ਹੁਕਮ ਬੀਤੀ 15 ਜੂਨ ਤੋਂ ਲਾਗੂ ਹੋ ਗਿਆ ਹੈ। ਭਰਤੀ ਕਰਨ ਵਾਲੀਆਂ ਏਜੰਸੀਆਂ ਰਾਹੀਂ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਹੁਣ ਸਿਰਫ਼ 20 ਫ਼ੀ ਸਦੀ ਰਹਿ ਗਈ ਹੈ। ਦਰਅਸਲ ਇਹ ਪ੍ਰੋਗਰਾਮ ਸਿਰਫ਼ ਕਾਮਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੀ ਸ਼ੁਰੂ ਕੀਤਾ ਗਿਆ ਹੈ। ਵਿਦੇਸ਼ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਸਬੰਧਤ ਹੁਨਰਾਂ ਨਾਲ ਲੈਸ ਕੀਤਾ ਜਾਵੇਗਾ, ਤਾਂ ਜੋ ਉਨ੍ਹਾਂ ਨੂੰ ਆਪਣੀ ਪਸੰਦ ਦੇ ਕਿਸੇ ਹੋਰ ਦੇਸ਼ ਵਿੱਚ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆ ਸਕੇ।


ਕੀ ਹੈ ਪੀਡੀਓਟੀ?
ਕੇਂਦਰ ਸਰਕਾਰ ਨੇ ਪੀਡੀਓਟੀ (ਪ੍ਰੀ-ਡੀਪਾਰਚਰ ਓਰੀਐਂਟੇਸ਼ਨ ਟ੍ਰੇਨਿੰਗ) ਲਾਗੂ ਕਰ ਦਿੱਤਾ ਹੈ। ਦਰਅਸਲ, ਭਰਤੀ ਕਰਨ ਵਾਲੀਆਂ ਏਜੰਸੀਆਂ ਸਹੀ ਤਰੀਕੇ ਕੰਮ ਨਹੀਂ ਕਰ ਰਹੀਆਂ ਸਨ ਤੇ ਅਣਸਿੱਖਿਅਤ ਕਾਮਿਆਂ ਨੂੰ ਵਿਦੇਸ਼ ਭੇਜਿਆ ਜਾ ਰਿਹਾ ਸੀ, ਜਿਸ ਕਰ ਕੇ ਉਨ੍ਹਾਂ ਨੂੰ ਬਾਅਦ ਵਿੱਚ ਬਹੁਤ ਦਿੱਕਤਾਂ ਪੇਸ਼ ਆ ਰਹੀਆਂ ਸਨ। ਕਾਮਿਆਂ ਨੇ ਵਿਦੇਸ਼, ਖ਼ਾਸ ਕਰ ਕੇ ਖਾੜੀ ਦੇਸ਼ਾਂ ਵਿੱਚ, ਜਾਣ ਤੋਂ ਪਹਿਲਾਂ ‘ਪ੍ਰੋਟੈਕਟਰ` ਤੋਂ ਹਰੀ ਝੰਡੀ ਲੈਣੀ ਹੁੰਦੀ ਹੈ। ਦਿੱਲੀ ਵਿੱਚ ਸਿਖਲਾਈ ਸੁਵਿਧਾਵਾਂ ਸਹੀ ਤਰੀਕੇ ਕੰਮ ਨਹੀਂ ਕਰ ਰਹੀਆਂ। ਇਸੇ ਲਈ ਸਰਕਾਰ ਨੇ ਪੀਡੀਓਟੀ ਪ੍ਰੋਗਰਾਮ ਸ਼ੁਰੂ ਕੀਤਾ ਹੈ। 15 ਜੂਨ ਤੋਂ ਬਾਅਦ ਪੀਡੀਓਟੀ ਤੋਂ ਬਗ਼ੈਰ ਕਿਸੇ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਮਿਲੇਗੀ।

ਪਿਛਲੇ ਚਾਰ ਵਰ੍ਹਿਆਂ ਦੌਰਾਨ 9,000 ਕਾਮੇ ਵਿਦੇਸ਼ ਜਾ ਚੁੱਕੇ ਹਨ। ਰਾਜਧਾਨੀ ਮਹਾਂਨਗਰ ਵਿੰਚਚ ਇਸ ਵੇਲੇ 200 ਤੋਂ ਵੀ ਵੱਧ ਭਰਤੀ ਏਜੰਸੀਆਂ/ਏਜੰਟ ਮੌਜੂਦ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:None Can go abroad without Orientation Programme