ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਮੁਸਲਮਾਨਾਂ ਨੂੰ ਕੋਈ ਹੱਥ ਨਹੀਂ ਲਾ ਸਕਦਾ: ਰਾਜਨਾਥ ਸਿੰਘ CAA ਰੈਲੀ ’ਚ

ਭਾਰਤੀ ਮੁਸਲਮਾਨਾਂ ਨੂੰ ਕੋਈ ਹੱਥ ਨਹੀਂ ਲਾ ਸਕਦਾ: ਰਾਜਨਾਥ ਸਿੰਘ CAA ਰੈਲੀ ’ਚ

ਨਾਗਰਿਕਤਾ ਸੋਧ ਕਾਨੂੰਨ (CAA) ਦੇ ਹੱਕ ਵਿੱਚ ਭਾਰਤੀ ਜਨਤਾ ਪਾਰਟੀ ਦੀ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਿਸੇ ਵੀ ਭਾਰਤੀ ਮੁਸਲਮਾਨ ਨੂੰ ਕੋਈ ਛੋਹ ਤੱਕ ਨਹੀਂ ਸਕੇਗਾ ਤੇ ਉਨ੍ਹਾਂ ਅਜਿਹੇ ਖ਼ਦਸ਼ਿਆਂ ਤੋਂ ਸਾਫ਼ ਇਨਕਾਰ ਕੀਤਾ ਕਿ ਜੇ NPR ਤੇ NRC ਨੂੰ ਲਿਆਂਦਾ ਜਾਂਦਾ ਹੈ, ਤਾਂ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨਹੀਂ, ਸਗੋਂ ਦੇਸ਼ ਬਣਾਉਣ ਲਈ ਰਾਜਨੀਤੀ ਕਰਦੇ ਹਾਂ।

 

 

ਮੇਰਠ ਦੇ ਮਾਧਵਕੁੰਜ ਮੈਦਾਨ ’ਚ ਨਾਗਰਿਕਤਾ ਸੋਧ ਕਾਨੁੰਨ (CAA) ਦੇ ਹੱਕ ਵਿੱਚ ਰੱਖੀ ਜਨ–ਜਾਗਰਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਿਛਲੀ ਸਰਕਾਰ ਨੇ CAA ਬਣਾਇਆ ਸੀ ਪਰ ਤਦ ਇਹ ਲਾਗੂ ਨਹੀਂ ਹੋ ਸਕਿਆ ਸੀ ਤੇ ਇਸ ਵਾਰ ਅਸੀਂ ਇਹ ਕਰ ਵਿਖਾਇਆ।

 

 

ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨੂੰ ਹੁਣ ਹਿੰਦੂ–ਮੁਸਲਿਮ ਦੇ ਨਜ਼ਰੀਏ ਨਾਲ ਵੇਖਿਆ ਜਾ ਰਿਹਾ ਹੈ। ਸਾਡੇ ਪ੍ਰਧਾਨ ਮੰਤਰੀ ਧਰਮ ਤੋਂ ਉੱਪਰ ਉੱਠ ਕੇ ਨਿਆਂ ਦੀ ਗੱਲ ਕਰਦੇ ਹਨ। ਗਾਂਧੀ ਜੀ ਨੇ ਵੀ ਕਿਹਾ  ਸੀ ਕਿ ਧਰਮ ਦੇ ਆਧਾਰ ਉੱਤੇ ਕੋਈ ਵੰਡ ਨਹੀਂ ਹੋਣੀ ਚਾਹੀਦੀ। ਟੁਕੜੇ–ਟੁਕੜੇ ਕਰਨ ਦੇ ਨਾਅਰੇ ਲਾਏ ਜਾ ਰਹੇ ਹਨ। ਸਾਰੀ ਦੁਨੀਆ ਭਾਰਤ ਦੀ ਤਾਕਤ ਨੂੰ ਹੁਣ ਮੰਨ ਰਹੀ ਹੈ।

 

 

ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਧਰਮ ਜਾਂ ਮਜ਼ਹਬ ਦੀ ਸਿਆਸ ਕਰ ਕੇ ਆਪਣਾ ਸੁਆਰਥ ਸਿੱਧ ਨਹੀਂ ਕਰਦੇ। ਉਨ੍ਹਾਂ ਸੁਆਲ ਕਰਦਿਆਂ ਕਿਹਾ ਕਿ ਕੀ ਨਾਗਰਿਕਾਂ ਦਾ ਕੋਈ ਰਜਿਸਟਰ ਨਹੀਂ ਹੋਣਾ ਚਾਹੀਦਾ? ਸਰਕਾਰੀ ਯੋਜਨਾ ਦਾ ਲਾਭ ਲੈਣ ਲਈ ਦਸਤਾਵੇਜ਼ ਹੋਣਾ ਚਾਹੀਦਾ ਹੈ ਕਿ ਨਹੀਂ।

 

 

ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ, ਅਫ਼ਗ਼ਾਨਿਸਤਾਨ ਤੇ ਬਾਂਗਲਾਦੇਸ਼ ਵਿੱਚ ਧਾਰਮਿਕ ਘੱਟ–ਗਿਣਤੀਆਂ ਜ਼ਲਾਲਤ ਦੀ ਜ਼ਿੰਦਗੀ ਜਿਉਂ ਰਹੀਆਂ ਹਨ ਤੇ ਭਾਰਤ ਨੇ ਆਪਣੇ ਧਰਮ ਦੀ ਪਾਲਣਾ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:None can touch Indian Muslims Rajnath Singh says in CAA Rally