ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਸ਼ਮੀਰ ’ਚ ਹਾਲਾਤ ਆਮ ਵਰਗੇ ਹੋਣ ਲੱਗੇ, ਛੇਤੀ ਢਿੱਲ ਦੇਵਾਂਗੇ: ਰਾਜਨਾਥ ਸਿੰਘ

​​​​​​​ਕਸ਼ਮੀਰ ’ਚ ਹਾਲਾਤ ਆਮ ਵਰਗੇ ਹੋਣ ਲੱਗੇ, ਛੇਤੀ ਢਿੱਲ ਦੇਵਾਂਗੇ: ਰਾਜਨਾਥ ਸਿੰਘ

ਭਾਰਤ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਸ਼ਮੀਰ ’ਚ ਹੁਣ ਸ਼ਾਂਤੀ ਵਾਲਾ ਮਾਹੌਲ ਕਾਇਮ ਹੋਣ ਲੱਗ ਪਿਆ ਹੈ ਤੇ ਛੇਤੀ ਹੀ ਉੱਥੇ ਹਾਲਾਤ ਆਮ ਵਰਗੇ ਹੋ ਜਾਣਗੇ। ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਰੱਖਿਆ ਮੰਤਰੀ ਨੇ ਕਿਹਾ ਕਿ ਕਸ਼ਮੀਰ ਵਿੱਚ ਨਜ਼ਰਬੰਦ ਕੀਤੇ ਗਏ ਬਹੁਤੇ ਆਗੂ ਪਾਕਿਸਤਾਨ ਦੇ ਹੱਕ ਵਿੱਚ ਨਹੀਂ ਹੈ। ਜੰਮੂ–ਕਸ਼ਮੀਰ ਦੀ ਸੱਤਾ ਜ਼ਿਆਦਾਤਰ ਉਨ੍ਹਾਂ ਦੇ ਹੀ ਹੱਥਾਂ ’ਚ ਰਹੀ ਹੈ ਤੇ ਕੇਂਦਰ ਸਰਕਾਰ ਨਾਲ ਵੀ ਉਨ੍ਹਾਂ ਦੇ ਸਬੰਧ ਵਧੀਆ ਹਨ ਪਰ ਉਹ ਆਪਣੇ ਸੂਬੇ ਵਿੱਚ ਹਾਲਾਤ ਸੁਖਾਵੇਂ ਬਣਾਉਣ ’ਚ ਨਾਕਾਮ ਰਹੇ ਸਨ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਧਾਰਾ–370 ਖ਼ਤਮ ਕਰਨ ਬਾਰੇ ਅਸੀਂ 1951 ਤੋਂ ਹੀ ਹਰੇਕ ਮੈਨੀਫ਼ੈਸਟੋ ਵਿੱਚ ਕਹਿੰਦੇ ਆ ਰਹੇ ਹਾਂ। ਲੋਕ ਆਖਦੇ ਸਨ ਕਿ ਅਸੀਂ ਸਿਰਫ਼ ਚੋਣਾਂ ਵਿੱਚ ਅਜਿਹੇ ਮੁੱਦੇ ਚੁੱਕਦੇ ਹਾਂ ਪਰ ਅਸੀਂ ਕਰ ਕੇ ਵੀ ਵਿਖਾਇਆ। ਸਾਡੀ ਕਹਿਣੀ ਤੇ ਕਰਨੀ ਵਿੱਚ ਕੋਈ ਫ਼ਰਕ ਨਹੀਂ ਹੈ। ਅਸੀਂ ਸਿਆਸਤ ਵਿੱਚ ਭਰੋਸੇਯੋਗਤਾ ਦੀ ਘਾਟ ਦੂਰ ਕਰਨ ਦਾ ਕੰਮ ਕੀਤਾ ਹੈ।

 

 

ਦੇਸ਼ ਦੇ ਰੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਕਸ਼ਮੀਰ ਵਾਦੀ ਵਿੱਚ ਪਹਿਲਾਂ ਦੇ ਮੁਕਾਬਲੇ ਹੁਣ ਹਾਲਾਤ ਕਾਫ਼ੀ ਹੱਦ ਤੱਕ ਆਮ ਵਰਗੇ ਹੋ ਚੁੱਕੇ ਹਨ। ਬਹੁਤ ਵੱਡੀ ਤਬਦੀਲੀ ਹੋਈ ਹੈ। ਪਾਕਿਸਤਾਨ ਸਾਨੂੰ ਅਸਥਿਰ ਕਰਨ ਲਈ ਹਰ ਤਰ੍ਹਾਂ ਦੇ ਤਰੀਕੇ ਅਪਣਾ ਰਿਹਾ ਹੈ ਪਰ ਹਾਲਾਤ ਵਿੱਚ ਸੁਧਾਰ ਹੋਇਆ ਹੈ। ਕੁਝ ਲੋਕ ਹਾਲੇ ਵੀ ਭੰਬਲ਼ਭੂਸਾ ਫੈਲਾਉਣ ਦਾ ਕੰਮ ਕਰ ਰਹੇ ਹਨ।

 

 

ਕਸ਼ਮੀਰ ’ਚ ਮੁੱਖ ਧਾਰਾ ਦੇ ਕੁਝ ਸਿਆਸੀ ਆਗੂਆਂ ਨੂੰ ਹਿਰਾਸਤ ਵਿੱਚ ਜਾਂ ਨਜ਼ਰਬੰਦ ਰੱਖਣ ਬਾਰੇ ਪੁੱਛੇ ਸੁਆਲ ਦੇ ਜੁਆਬ ਵਿੱਚ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਹੁਣ ਤਾਂ ਕਿਤੇ ਕਿਸੇ ਮਨੁੱਖੀ ਅਧਿਕਾਰ ਦੀ ਕੋਈ ਉਲੰਘਣਾ ਨਹੀਂ ਹੋਈ। ਪਹਿਲਾਂ ਅੱਤਵਾਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਸਨ। ਕਿਸੇ ਸਰਕਾਰ ਨੇ ਤਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕਦਮ ਚੁੱਕਣਾ ਹੀ ਸੀ। ਅਸੀਂ ਕੁਝ ਅਹਿਤਿਆਤੀ ਕਦਮ ਚੁੱਕੇ ਹਨ ਤੇ ਛੇਤੀ ਹੀ ਕੁਝ ਸਖ਼ਤੀਆਂ ਵਿੱਚ ਨਰਮੀ ਕੀਤੀ ਜਾਵੇਗੀ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਦੇ ਜਿਹੋ ਜਿਹੇ ਹਾਲਾਤ ਬਣੇ ਹੋਏ ਹਨ; ਉਨ੍ਹਾਂ ਨੂੰ ਵੇਖਦਿਆਂ ਤਾਂ ਇਹੋ ਆਖਿਆ ਜਾ ਸਕਦਾ ਹੈ ਕਿ ਪਾਕਿਸਤਾਨ ਨਾਲ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ ਹੈ। ਜਿਹੋ ਜਹੀਆਂ ਹਰਕਤਾਂ ਪਾਕਿਸਤਾਨ ਕਰ ਰਿਹਾ ਹੈ ਤੇ ਘੁਸਪੈਠ ਕਰਵਾਉਣ ਦੇ ਲਗਾਤਾਰ ਜਤਨ ਕਰ ਰਿਹਾ ਹੈ; ਅਜਿਹੇ ਵਿੱਚ ਉਸ ਨਾਲ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Normalcy coming to Kashmir strictness will be released shortly Rajnath Singh