ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ 'ਚ ਤੀਜੇ ਦਿਨ ਵੀ ਹਿੰਸਾ ਜਾਰੀ, 7 ਲੋਕਾਂ ਦੀ ਮੌਤ

ਰਾਜਧਾਨੀ ਦਿੱਲੀ ਦੇ ਉੱਤਰ-ਪੂਰਬੀ ਜ਼ਿਲ੍ਹੇ 'ਚ ਚੱਲ ਰਹੀ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ ਅਤੇ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਸ 'ਚ ਇੱਕ  ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ। ਅੱਜ ਤੀਜੇ ਦਿਨ ਮੰਗਲਵਾਰ ਨੂੰ ਵੀ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦਾ ਵਿਰੋਧ ਕਰ ਰਹੇ ਲੋਕਾਂ ਨੇ ਮੌਜਪੁਰ ਅਤੇ ਬ੍ਰਹਮਪੁਰੀ 'ਚ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਦੇ ਵਿਧਾਇਕਾਂ ਅਤੇ ਅਧਿਕਾਰੀਆਂ ਦੀ ਇੱਕ ਮੀਟਿੰਗ ਸੱਦੀ ਹੈ।

 

North east Delhi Vilolence Live Update :

ਹਸਪਤਾਲ ਦੇ ਇੱਕ ਡਾਕਟਰ ਸੂਤਰ ਦੇ ਅਨੁਸਾਰ ਗੋਲੀ ਲੱਗਣ ਕਾਰਨ 15 ਵਿਅਕਤੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

 

ਸੋਮਵਾਰ ਦੇਰ ਰਾਤ ਤੱਕ ਜੀਟੀਬੀ 'ਚ 93 ਜ਼ਖਮੀ ਪਹੁੰਚੇ ਹਨ ਅਤੇ ਅੱਜ ਵੀ ਵੱਡੀ ਗਿਣਤੀ ਵਿੱਚ ਜ਼ਖਮੀ ਪਹੁੰਚ ਰਹੇ ਹਨ। ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਸਕਦੀ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦਾ ਕਹਿਣਾ ਹੈ ਕਿ ਕੁੱਲ ਮੌਤ ਦੇ ਅੰਕੜੇ ਸਿਰਫ਼ ਕੰਪਾਇਲ ਕਰਕੇ ਹੀ ਦੱਸੇ ਜਾ ਸਕਣਗੇ। ਫਿਲਹਾਲ ਐਂਬੂਲੈਂਸਾਂ ਜ਼ਖ਼ਮੀਆਂ ਨੂੰ ਲਗਾਤਾਰ ਹਸਪਤਾਲ ਲਿਆ ਰਹੀਆਂ ਹਨ ਅਤੇ ਹਸਪਤਾਲ 'ਚ ਭਾਰੀ ਪੁਲਿਸ ਫੋਰਸ ਮੌਜੂਦ ਹੈ।

 

ਭਜਨਪੁਰਾ ਚੌਕ ਨੇੜੇ ਪੱਥਰਬਾਜ਼ੀ 
ਮੰਗਲਵਾਰ ਨੂੰ ਮੌਜਪੁਰ ਅਤੇ ਬ੍ਰਹਮਪੁਰੀ ਇਲਾਕਿਆਂ 'ਚ ਪੱਥਰਬਾਜ਼ੀ ਦੀ ਖ਼ਬਰ ਮਿਲੀ ਹੈ। ਇਨ੍ਹਾਂ ਇਲਾਕਿਆਂ 'ਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਹੈ।

 

 

ਘੋਂਡਾ 'ਚ ਰਾਹਗੀਰਾਂ ਨੂੰ ਕੁੱਟਿਆ
ਘੋਂਡਾ ਇਲਾਕੇ 'ਚ ਦੋਹਾਂ ਧਿਰਾਂ ਦੇ ਲੋਕਾਂ ਨੇ ਰਾਹਗੀਰਾਂ ਨੂੰ ਫੜ ਕੇ ਮਾਰਕੁੱਟ ਕੀਤੀ। ਨਾਲ ਹੀ ਹਿੰਸਾਕਾਰੀਆਂ ਨੇ ਇੱਕ ਬੱਸ ਨੂੰ ਵੀ ਅੱਗ ਲਗਾ ਦਿੱਤੀ।

 

 

ਸੁਰੱਖਿਆ ਬਲਾਂ ਦੀਆਂ 35 ਕੰਪਨੀਆਂ ਤਾਇਨਾਤ 
ਦਿੱਲੀ ਪੁਲਿਸ ਨੇ ਹਿੰਸਾ ਦੇ ਮੱਦੇਨਜ਼ਰ ਸਪੈਸ਼ਲ ਸੈੱਲ, ਕ੍ਰਾਈਮ ਬ੍ਰਾਂਚ ਅਤੇ ਆਰਥਿਕ ਅਪਰਾਧ ਵਿੰਗ (ਈ.ਡਬਲਿਯੂ) ਦੇ ਅਧਿਕਾਰੀਆਂ ਦੇ ਨਾਲ ਉੱਤਰੀ-ਪੂਰਬੀ ਦਿੱਲੀ ਵਿੱਚ ਨੀਮ ਫੌਜੀ ਬਲਾਂ ਦੀਆਂ 35 ਕੰਪਨੀਆਂ ਤਾਇਨਾਤ ਕੀਤੀਆਂ ਹਨ। ਸਥਾਨਕ ਪੁਲਿਸ ਨੂੰ ਦਿੱਲੀ ਦੇ ਵੱਖ-ਵੱਖ ਥਾਣਿਆਂ ਤੋਂ ਵੀ ਬੁਲਾਇਆ ਗਿਆ ਹੈ।

 

ਉੱਤਰ-ਪੂਰਬੀ ਦਿੱਲੀ 'ਚ ਇੱਕ ਮਹੀਨੇ ਲਈ ਧਾਰਾ-144 ਲਾਗੂ
ਦਿੱਲੀ 'ਚ ਭੜਕੀ ਹਿੰਸਾ ਦੇ ਮੱਦੇਨਜ਼ਰ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਪੁਲਿਸ ਨੇ ਉੱਤਰ-ਪੂਰਬੀ ਦਿੱਲੀ ਵਿੱਚ ਇੱਕ ਮਹੀਨੇ ਲਈ ਧਾਰਾ-144 ਲਗਾ ਦਿੱਤੀ ਹੈ। ਹਿੰਸਾ 'ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਲਾਕੇ 'ਚ ਕਈ ਥਾਵਾਂ 'ਤੇ ਅੱਗਜਨੀ ਅਤੇ ਪੱਥਰਬਾਜ਼ੀ ਕੀਤੀ ਗਈ।

 

ਸੋਮਵਾਰ ਰਾਤ ਨੂੰ ਉੱਤਰ-ਪੂਰਬੀ ਦਿੱਲੀ ਦੇ ਘੋਂਡਾ ਪਿੰਡ 'ਚ ਗੋਲੀਆਂ ਲੱਗੀਆਂ, ਜਿਸ 'ਚ ਰਾਹੁਲ ਨਾਂਅ ਦਾ ਇੱਕ ਲੜਕਾ ਜ਼ਖਮੀ ਹੋ ਗਿਆ। ਨੌਜਵਾਨ ਨੂੰ ਇਰਵਿਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੇ ਨਾਲ ਹੀ ਦੋ ਘਰਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੱਥਰਬਾਜ਼ੀ ਵੀ ਕੀਤੀ ਗਈ। ਲੋਕਾਂ ਨੇ ਪੂਰੀ ਰਾਤ ਡਰ ਦੇ ਮਾਹੌਲ 'ਚ ਕੱਟੀ। ਲੋਕ ਪੁਲਿਸ ਨੂੰ ਫੋਨ ਕਰਦੇ ਰਹੇ, ਪਰ ਪੁਲਿਸ ਨਾ ਪੁੱਜੀ।

 

ਅੱਗ ਬੁਝਾਊ ਵਿਭਾਗ ਨੇ ਦੱਸਿਆ ਹੈ ਕਿ ਮੰਗਲਵਾਰ ਸਵੇਰੇ 3 ਵਜੇ ਤੱਕ ਉਨ੍ਹਾਂ ਨੂੰ 45 ਅੱਗ ਲੱਗਣ ਦੀਆਂ ਕਾਲਾਂ ਆਈਆਂ, ਜਿਸ 'ਚ ਤਿੰਨ ਫਾਇਰਮੈਨ ਜ਼ਖਮੀ ਹੋਏ ਹਨ। ਹਿੰਸਾ ਕਾਰਨ ਉੱਤਰ-ਪੂਰਬੀ ਦਿੱਲੀ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਦਿੱਲੀ ਮੈਟਰੋ ਨੇ ਵੀ ਸਾਵਧਾਨੀ ਵਜੋਂ ਜਾਫ਼ਰਾਬਾਦ, ਮੌਜਪੁਰ, ਬਾਬਰਪੁਰ, ਗੋਕੁਲਪੁਰੀ, ਜੌਹਰੀ ਇਨਕਲੇਵ ਅਤੇ ਸ਼ਿਵ ਵਿਹਾਰ ਮੈਟਰੋ ਸਟੇਸ਼ਨਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਦਿੱਲੀ ਪੁਲਿਸ ਦੇ ਕਮਿਸ਼ਨਰ ਨੇ ਵੀ ਦੇਰ ਰਾਤ ਸੀਲਮਪੁਰ ਡੀਸੀਪੀ ਦਫਤਰ ਵਿਖੇ ਇੱਕ ਮੀਟਿੰਗ ਕੀਤੀ।

 

 

ਉੱਤਰ-ਪੂਰਬੀ ਦਿੱਲੀ ਦੇ ਫਾਇਰ ਡਾਇਰੈਕਟਰ ਨੇ ਦੱਸਿਆ ਹੈ ਕਿ ਵਿਭਾਗ ਨੂੰ ਸੋਮਵਾਰ ਤੋਂ ਮੰਗਲਵਾਰ ਸਵੇਰੇ 3 ਵਜੇ ਤੱਕ ਕੁੱਲ 45 ਕਾਲਾਂ ਆਈਆਂ ਸਨ। ਅੱਗ ਬੁਝਾਉਣ ਵਾਲੇ ਤਿੰਨ ਫਾਇਰਮੈਨ ਜ਼ਖ਼ਮੀ ਹੋਏ ਹਨ, ਜਦਕਿ ਇੱਕ ਅੱਗ ਬੁਝਾਉਣ ਵਾਲੀ ਗੱਡੀ ਨੂੰ ਅੱਗ ਲੱਗਾ ਦਿੱਤੀ ਗਈ।
 

 

ਮੁੱਖ ਮੰਤਰੀ ਨੇ ਐਮਰਜੈਂਸੀ ਬੈਠਕ ਬੁਲਾਈ :
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਸਰਕਾਰੀ ਰਿਹਾਇਸ਼ 'ਤੇ ਹਿੰਸਾ ਪ੍ਰਭਾਵਿਤ ਇਲਾਕਿਆਂ ਦੇ ਵਿਧਾਇਕਾਂ ਅਤੇ ਅਧਿਕਾਰੀਆਂ ਦੀ ਐਮਰਜੈਂਸੀ ਬੈਠਕ ਬੁਲਾਈ ਹੈ।

 

 

ਪੁਲਿਸ ਨੇ ਫ਼ਲੈਗ ਮਾਰਚ ਕੀਤਾ :
ਉੱਤਰ-ਪੂਰਬੀ ਦਿੱਲੀ 'ਚ ਹਾਲਾਤ ਅਜੇ ਵੀ ਤਣਾਅਪੂਰਨ ਹਨ। ਰੈਪਿਡ ਐਕਸ਼ਨ ਫੋਰਸ ਅਤੇ ਪੁਲਿਸ ਨੇ ਅੱਜ ਸਵੇਰੇ ਬ੍ਰਹਮਾਪੁਰੀ ਇਲਾਕੇ 'ਚ ਫਲੈਗ ਮਾਰਚ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:North east delhi Vilolence Stone pelting in maujpur Brahampuri babarpur jaffrabad