ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ 'ਚ ਦੂਜਾ 1984 ਨਹੀਂ ਹੋਣ ਦਿਆਂਗੇ ; ਹਿੰਸਾ 'ਤੇ ਦਿੱਲੀ ਹਾਈ ਕੋਰਟ ਦੀ ਸਖ਼ਤ ਟਿੱਪਣੀ

ਦਿੱਲੀ ਹਿੰਸਾ ਬਾਰੇ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ 'ਚ ਸੁਣਵਾਈ ਹੋਈ, ਜਿਸ 'ਚ ਅਦਾਲਤ ਵੱਲੋਂ ਕਿਹਾ ਗਿਆ ਸੀ ਅਸੀਂ 1984 ਜਿਹਾ ਕਤਲੇਆਮ ਦੁਬਾਰਾ ਨਹੀਂ ਹੋਣ ਦਿਆਂਗੇ। ਹਾਈ ਕੋਰਟ ਨੇ ਅਮਨ ਕਮੇਟੀਆਂ ਦੀ ਬਹਾਲੀ 'ਤੇ ਜ਼ੋਰ ਦਿੱਤਾ ਅਤੇ ਭਾਜਪਾ ਨੇਤਾ ਕਪਿਲ ਮਿਸ਼ਰਾ ਵਿਰੁੱਧ ਹੁਣ ਤੱਕ ਕਾਰਵਾਈ ਨਾ ਕਰਨ 'ਤੇ ਫਟਕਾਰ ਵੀ ਲਗਾਈ।

 


 

ਹਾਈ ਕੋਰਟ ਨੇ ਕਿਹਾ, "ਲੋਕਾਂ ਨਾਲ ਗੱਲ ਕਰਕੇ ਸਥਿਤੀ ਨੂੰ ਆਮ ਬਣਾਉਣ ਦੀ ਕੋਸ਼ਿਸ਼ ਕਰੋ। ਅਧਿਕਾਰੀਆਂ ਨੂੰ ਛੇਤੀ ਤੋਂ ਛੇਤੀ ਪ੍ਰਭਾਵਿਤ ਇਲਾਕਿਆਂ 'ਚ ਜਾਣਾ ਚਾਹੀਦਾ ਹੈ ਅਤੇ ਦਿੱਲੀ ਸਰਕਾਰ ਨੂੰ ਪ੍ਰਭਾਵਿਤ ਲੋਕਾਂ ਲਈ ਮੁਆਵਜ਼ੇ ਦਾ ਐਲਾਨ ਕਰਨਾ ਚਾਹੀਦਾ ਹੈ।"
 

ਕਪਿਲ ਮਿਸ਼ਰਾ ਦੇ ਬਿਆਨ ਦੀ ਵੀਡੀਓ ਕਲਿੱਪ ਚਲਾਈ

ਹਾਈ ਕੋਰਟ 'ਚ ਸੁਣਵਾਈ ਦੌਰਾਨ ਭਾਜਪਾ ਨੇਤਾ ਕਪਿਲ ਮਿਸ਼ਰਾ ਦੇ ਬਿਆਨ ਦੀ ਵੀਡੀਓ ਕਲਿੱਪ ਵੀ ਚਲਾਈ ਗਈ। ਅਦਾਲਤ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਸੋਲੀਸਿਟਰ ਜਨਰਲ (ਐਸ.ਜੀ.) ਤੁਸ਼ਾਰ ਮਹਿਤਾ ਨੂੰ ਕਿਹਾ, "ਤੁਸੀਂ ਵੀ ਇਹ ਵੀਡੀਓ ਵੇਖੋ ਅਤੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਪੁੱਛੋ ਕਿ ਕੀ ਇਸ ਕੇਸ 'ਚ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਜਾਂ ਨਹੀਂ।"
 

ਕਪਿਲ ਮਿਸ਼ਰਾ ਦੀ ਵੀਡੀਓ ਚਲਾਉਣ ਸਮੇਂ ਦਿੱਲੀ ਪੁਲਿਸ ਅਧਿਕਾਰੀ ਨੇ ਇਸ ਨੂੰ ਵੇਖੇ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਅਦਾਲਤ ਨੇ ਪੁੱਛਿਆ - "ਅਸੀ ਕਿਵੇਂ ਮੰਨ ਲਈਏ ਤੁਸੀਂ ਇਹ ਵੀਡੀਓ ਨਹੀਂ ਵੇਖੀ?" ਅਦਾਲਤ ਨੇ ਕਿਹਾ, "ਇਹ ਵੀਡੀਓ ਸਾਰੇ ਟੀਵੀ ਚੈਨਲਾਂ 'ਤੇ ਚਲਾਈ ਗਈ ਹੈ ਅਤੇ ਤੁਸੀਂ ਵੀਡੀਓ ਨਹੀਂ ਵੇਖੀ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:North East Delhi violence At high court hearing on Delhi violence judges play Kapil Mishra video clip