ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ 125 ਕਰੋੜ ਤੋਂ ਟੱਪੀ ਆਧਾਰ–ਕਾਰਡਾਂ ਦੀ ਗਿਣਤੀ

ਭਾਰਤ ’ਚ 125 ਕਰੋੜ ਤੋਂ ਟੱਪੀ ਆਧਾਰ–ਕਾਰਡਾਂ ਦੀ ਗਿਣਤੀ

ਯੂਨੀਕ ਆਈਡੈਂਟੀਫ਼ਿਕੇਸ਼ਨ ਅਥਾਰਟੀ ਆੱਫ਼ ਇੰਡੀਆ’ (UIDAI) ਨੇ ਹੁਣ ਤੱਕ 125 ਕਰੋੜ ਤੋਂ ਵੱਧ ਆਧਾਰ ਕਾਰਡ ਰਜਿਸਟਰਡ ਕਰ ਲਏ ਹਨ। ਭਾਰਤੀ ਜੀਵਨ ਬੀਮਾ ਨਿਗਮ (LIC Corp.) ਦੇ ਸਰਪਲੱਸ ਵਿੱਚ 9.9 ਫ਼ੀ ਸਦੀ ਵਾਧਾ ਹੋਇਆ ਹੈ।

 

 

UIDAI ਅਨੁਸਾਰ ਇੱਕ ਦਹਾਕੇ ’ਚ ਆਧਾਰ ਰਜਿਸਟਰੇਸ਼ਨ ਦੀ ਗਿਣਤੀ 125 ਕਰੋੜ ਨੂੰ ਪਾਰ ਕਰ ਗਈ ਹੈ। ਜਿਸ ਦਾ ਮਤਲਬ ਹੈ ਕਿ ਦੇਸ਼ ਦੇ 125 ਕਰੋੜ ਤੋਂ ਵੱਧ ਲੋਕਾਂ ਕੋਲ ਹੁਣ 12 ਅੰਕਾਂ ਦਾ ਆਧਾਰ ਅੰਕ ਹੈ।

 

 

ਅਥਾਰਟੀ ਦਾ ਇਹ ਵੀ ਦਾਅਵਾ ਹੈ ਕਿ ਸ਼ਨਾਖ਼ਤੀ ਕਾਰਡ ਦੇ ਤੌਰ ਉੱਤੇ ਹੁਣ ਸਭ ਤੋਂ ਵੱਧ ਵਰਤੋਂ ਆਧਾਰ ਕਾਰਡ ਦੀ ਹੋ ਰਹੀ ਹੈ। ਇਸ ਮੁਤਾਬਕ ਆਧਾਰ ਕਾਰਡ ਦੀ ਹੁਣ ਤੱਕ ਲਗਭਗ 37,000 ਕਰੋੜ ਵਾਰ ਵਰਤੋਂ ਹੋ ਚੁੱਕੀ ਹੈ। ਇਸ ਵੇਲੇ UIDAI ਨੂੰ ਰੋਜ਼ਾਨਾ 3 ਕਰੋੜ ਆਥੈਂਟੀਕੇਸ਼ਨ ਬੇਨਤੀਆਂ ਮਿਲਦੀਆਂ ਹਨ; ਇਸ ਤੋਂ ਇਲਾਵਾ ਯੂਆਈਡੀਏਆਈ ਨੂੰ ਰੋਜ਼ਾਨਾ 3 ਤੋਂ 4 ਲੱਖ ਅਪਡੇਟ ਦੀ ਬੇਨਤੀ ਮਿਲਦੀ ਹੈ।

 

 

ਵਿੱਤ ਮੰਤਰਾਲੇ ਨੇ ਦੱਸਿਆ ਕਿ LIC ਦੇ ਸਰਪਲੱਸ ਵਿੱਚ ਵਾਧਾ ਹੋਇਆ ਹੈ। ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਵਿੱਤੀ ਸਾਲ 2018–2019 ਦੌਰਾਨ LIC ਦੇ ਸਰਪਲੱਸ ਵਿੱਚ ਇੱਕ ਸਾਲ ਪਹਿਲਾਂ ਦੇ ਮੁਕਾਬਲੇ 9.9 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ। ਇਸ ਦੌਰਾਨ ਸਰਪਲੱਸ 53,214.41 ਕਰੋੜ ਰੁਪਏ ਹੋ ਗਿਆ ਹੈ।

 

 

ਇੱਥੇ ਵਰਨਣਯੋਗ ਹੈ ਕਿ ਵਿੱਤੀ ਵਰ੍ਹੇ 2017–18 ਦੌਰਾਨ ਜਨਤਕ ਖੇਤਰ ਦੀ ਬੀਮਾ ਕੰਪਨੀ LIC ਦਾ ਸਾਲਾਨਾ ਸਰਪਲੱਸ 10.1 ਫ਼ੀ ਸਦੀ ਵਧ ਕੇ 48,444.82 ਕਰੋੜ ਰਪੁਏ ਸੀ। ਕੰਪਨੀ ਨੇ ਇਸ ਵਿੱਚੋਂ ਸਰਕਾਰ ਨੂੰ ਉਸ ਦੀ ਹਿੱਸੇਦਾਰੀ ਲਈ 2,430.19 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nos of Aadhar Card Registrations gone beyond 125 Crore in India