ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਬੇਅਦਬੀ ਬਿਲ ਨਾਲ ਮੈਂ ਸਹਿਮਤ ਨਹੀਂ: ਚਿਦੰਬਰਮ

ਪੰਜਾਬ ਦੇ ਬੇਅਦਬੀ ਬਿਲ ਨਾਲ ਮੈਂ ਸਹਿਮਤ ਨਹੀਂ: ਚਿਦੰਬਰਮ

ਕਾਂਗਰਸ ਦੇ ਆਗੂ ਸ੍ਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਉਹ ਉਹ ਉਦਾਰ ਕਿਸਮ ਦੇ ਵਿਅਕਤੀ ਹਨ ਤੇ ਪੰਜਾਬ ਵਿਧਾਨ ਸਭਾ ਵੱਲੋਂ ਪਿੱਛੇ ਜਿਹੇ ਪਾਸ ਕੀਤੇ ਗਏ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨਾਲ ਸਬੰਧਤ ਬਿਲ ਨਾਲ ਸਹਿਮਤ ਨਹੀਂ ਹਨ। ਨਾਲ  ਹੀ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਵਿਚਾਰ ਇਸ ਸੰਦਰਭ ਵਿੱਚ ‘ਗ਼ੈਰ-ਵਾਜਬ` ਹਨ ਕਿਉ਼ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੌਸ ਨਹੀਂ ਹਨ।


ਸ੍ਰੀ ਚਿਦੰਬਰਮ ਨੇ ਕਿਹਾ ਕਿ ਸਿਰਫ਼ ਕੈਪਟਨ ਅਮਰਿੰਦਰ ਸਿੰਘ ਇਕੱਲਿਆਂ ਨੇ ਹੀ ਇਹ ਬਿਲ ਪਾਸ ਨਹੀਂ ਕੀਤਾ, ਸਗੋਂ ਉਨ੍ਹਾਂ ਨਾਲ ਇਸ ਮੁੱਦੇ `ਤੇ ਪੰਜਾਬ ਦੇ ਲਗਭਗ ਸਾਰੀਆਂ ਹੀ ਪਾਰਟੀਆਂ ਦੇ ਵਿਧਾਇਕ ਪੂਰੀ ਤਰ੍ਹਾਂ ਸਹਿਮਤ ਸਨ।


ਸ੍ਰੀ ਚਿਦੰਬਰਮ ਅੱਜ ਇੱਥੇ ਆਪਣੇ ਦੋਸਤ ਕਪਿਲ ਸਿੱਬਲ ਦੀ ਪੁਸਤਕ ‘ਸ਼ੇਡਜ਼ ਆਫ਼ ਟਰੁੱਥ` (ਸੱਚ ਦੇ ਪਰਛਾਵੇਂ) ਰਿਲੀਜ਼ ਕੀਤੇ ਜਾਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।


ਭਾਰਤ ਦੇ ਸਾਬਕਾ ਖ਼ਜ਼ਾਨਾ ਮੰਤਰੀ ਸ੍ਰੀ ਚਿਦੰਬਰਮ ਨੇ ਕਿਹਾ,‘ਮੈਂ ਇੱਕ ਉਦਾਰ ਕਿਸਮ ਦਾ ਵਕੀਲ ਹਾਂ, ਮੈਂ ਬੇਅਦਬੀ ਨਾਲ ਸਬੰਧਤ ਮਾਮਲਿਆਂ `ਚ ਉਸ ਬਿਲ ਮੁਤਾਬਕ ਮੁਲਜ਼ਮਾਂ ਲਈ ਉਮਰ ਕੈਦ ਦੀ ਸਜ਼ਾ ਨਾਲ ਸਹਿਮਤ ਨਹੀਂ ਹਾਂ ਪਰ ਵਿਧਾਨ ਸਭਾ ਦੇ ਸਾਰੇ 117 ਵਿਧਾਇਕ ਇਸ ਵਿਸ਼ੇ `ਤੇ ਸਹਿਮਤ ਹਨ।` ਸ੍ਰੀ ਚਿਦੰਬਰਮ ਨੇ ਆਪਣੀ ਟਿੱਪਣੀ ਦੇ ਨਾਲ ਇਹ ਵੀ ਜੋੜ ਦਿੱਤਾ ਕਿ ਇਹ ਉਨ੍ਹਾਂ ਨੇ ਆਪਣੇ ਨਿਜੀ ਵਿਚਾਰ ਪ੍ਰਗਟਾਏ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Not agreed with sacrilege bill says Chidambaram