ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਨੋਟਬੰਦੀ ਜਾਂ ਜੀਐਸਟੀ ਨਹੀਂ, ਰਘੁਰਾਮ ਰਾਜਨ ਕਾਰਨ ਡਿੱਗੀ ਵਿਕਾਸ ਦਰ'

ਨੀਤੀ ਆਯੋਗ ਦੇ ਮੀਤ ਪ੍ਰਧਾਨ ਰਾਜੀਵ ਕੁਮਾਰ ਨੇ ਵਿਕਾਸ ਦਰ ਡਿੱਗਣ ਦਾ ਠੀਕਰਾ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਦੇ ਸਿਰ `ਤੇ ਭੰਨਦੇ ਹੋਏ ਕਿਹਾ ਕਿ ਵਿਕਾਸ ਦਰ ਚ ਗਿਰਾਵਟ ਨੋਟਬੰਦੀ ਦੇ ਕਾਰਨ ਨਹੀਂ ਆਈ, ਸਗੋਂ ਅਜਿਹਾ ਐੱਨ. ਪੀ. ਏ. ਸਮੱਸਿਆ ਕਾਰਨ ਹੋਇਆ। ਉਨ੍ਹਾਂ ਨੇ ਇਸ ਦੇ ਲਈ ਯੂਪੀਏ ਸਰਕਾਰ ਅਤੇ ਰਘੁਰਾਮ ਰਾਜਨ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

 

ਨੋਟਬੰਦੀ ਕਾਰਨ ਵਿਕਾਸ ਦਰ ਚ ਗਿਰਾਵਟ ਦੇ ਦੋਸ਼ਾਂ ਨੂੰ ਲੈ ਕੇ ਰਾਜੀਵ ਕੁਮਾਰ ਨੇ ਕਿਹਾ, ‘ਇਹ ਪੂਰੀ ਤਰ੍ਹਾਂ ਗਲਤ ਧਾਰਨਾ ਹੈ। ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਰਗੇ ਲੋਕਾਂ ਨੇ ਵੀ ਅਜਿਹਾ ਕਿਹਾ (ਨੋਟਬੰਦੀ ਨਾਲ ਵਿਕਾਸ ਦਰ ਵਿਚ ਕਮੀ)। ਜੇਕਰ ਤੁਸੀਂ ਵਿਕਾਸ ਦਰ ਦੇ ਅੰਕੜਿਆਂ ਨੂੰ ਵੇਖੋਗੇ ਤਾਂ ਪਾਓਗੇ ਕਿ ਇਹ ਨੋਟਬੰਦੀ ਦੇ ਕਾਰਨ ਹੇਠਾਂ ਨਹੀਂ ਆਈ, ਸਗੋਂ 6 ਤਿਮਾਹੀਆਂ ਤੋਂ ਇਹ ਲਗਾਤਾਰ ਹੇਠਾਂ ਜਾ ਰਹੀ ਸੀ, ਜਿਸ ਦੀ ਸ਼ੁਰੂਆਤ 2015-16 ਦੀ ਦੂਸਰੀ ਤਿਮਾਹੀ ਵਿਚ ਹੋਈ ਸੀ, ਜਦੋਂ ਵਿਕਾਸ ਦਰ 9.2 ਫੀਸਦੀ ਸੀ। ਇਸ ਤੋਂ ਬਾਅਦ ਹਰ ਤਿਮਾਹੀ ਵਿਚ ਵਿਕਾਸ ਦਰ ਡਿੱਗਦੀ ਗਈ। ਇਹ ਟ੍ਰੈਂਡ ਦਾ ਹਿੱਸਾ ਸੀ, ਨੋਟਬੰਦੀ ਦਾ ਝਟਕਾ ਨਹੀਂ। ਨੋਟਬੰਦੀ ਅਤੇ ਵਿਕਾਸ ਦਰ ਵਿਚ ਗਿਰਾਵਟ ਵਿਚਾਲੇ ਪ੍ਰਤੱਖ ਸਬੰਧ ਦਾ ਕੋਈ ਸਬੂਤ ਨਹੀਂ ਹੈ।`

 

 

 

 

ਰਘੁਰਾਮ ਰਾਜਨ ਦੀਆਂ ਨੀਤੀਆਂ ਸਨ ਜ਼ਿੰਮੇਵਾਰ

 

ਉਨ੍ਹਾਂ ਨੇ ਆਰ. ਬੀ. ਆਈ. ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੂੰ ਜ਼ਿੰਮੇਵਾਰ ਦੱਸਦੇ ਹੋਏ ਕਿਹਾ ਕਿ ਗ੍ਰੋਥ ਰੇਟ ਵਿਚ ਗਿਰਾਵਟ ਬੈਂਕਿੰਗ ਸੈਕਟਰ ਵਿਚ ਐੱਨ. ਪੀ. ਏ. ਸਮੱਸਿਆ ਵਧਣ ਦੇ ਕਾਰਨ ਆ ਰਹੀ ਸੀ। ਜਦੋਂ ਇਹ ਸਰਕਾਰ ਸੱਤਾ ਵਿਚ ਆਈ ਤਾਂ ਇਹ ਅੰਕੜਾ ਕਰੀਬ 4 ਲੱਖ ਕਰੋੜ ਰੁਪਏ ਸੀ। ਇਹ 2017 ਦੇ ਅੱਧ ਤੱਕ ਵਧ ਕੇ ਸਾਢੇ 10 ਲੱਖ ਕਰੋੜ ਰੁਪਏ ਹੋ ਗਿਆ।  ਰਘੁਰਾਮ ਰਾਜਨ ਨੇ ਐੱਨ. ਪੀ. ਏ. ਦੀ ਪਛਾਣ ਲਈ ਨਵੀਂ ਪ੍ਰਣਾਲੀ ਬਣਾਈ ਸੀ ਅਤੇ ਇਹ ਲਗਾਤਾਰ ਵਧਦਾ ਗਿਆ। ਐੱਨ. ਪੀ. ਏ. ਵਧਣ ਦੇ ਕਾਰਨ ਬੈਂਕਿੰਗ ਸੈਕਟਰ ਨੇ ਇੰਡਸਟਰੀ ਨੂੰ ਉਧਾਰ ਦੇਣਾ ਬੰਦ ਕਰ ਦਿੱਤਾ। ਮੀਡੀਅਮ ਅਤੇ ਸਮਾਲ ਸਕੇਲ ਇੰਡਸਟਰੀ ਦਾ ਕ੍ਰੈਡਿਟ ਗ੍ਰੋਥ ਨੈਗੇਟਿਵ ਵਿਚ ਚਲਾ ਗਿਆ, ਲਾਰਜ ਸਕੇਲ ਇੰਡਸਟਰੀ ਲਈ ਵੀ ਇਹ 1 ਤੋਂ 2.5 ਫੀਸਦੀ ਤੱਕ ਡਿੱਗ ਗਿਆ। ਭਾਰਤੀ ਇਕਾਨਮੀ ਦੇ ਇਤਿਹਾਸ ਵਿਚ ਕ੍ਰੈਡਿਟ ਵਿਚ ਆਈ ਇਹ ਸਭ ਤੋਂ ਵੱਡੀ ਗਿਰਾਵਟ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:not demonetisation or GST Falling growth due to Raghuram Rajans policy