ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਸ਼ਵਤ ਦੇ ਕੇ ਵੀ ਨਾ ਮਿਲਿਆ 5 ਲੱਖ ਦਾ ਮੁਦਰਾ ਲੋਨ, ਤਾਂ ਕਰ ਲਈ ਖ਼ੁਦਕੁਸ਼ੀ

ਰਿਸ਼ਵਤ ਦੇ ਕੇ ਵੀ ਨਾ ਮਿਲਿਆ 5 ਲੱਖ ਦਾ ਮੁਦਰਾ ਲੋਨ, ਤਾਂ ਕਰ ਲਈ ਖ਼ੁਦਕੁਸ਼ੀ

ਛੋਟੇ ਕਾਰੋਬਾਰੀਆਂ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 10 ਲੱਖ ਰੁਪਏ ਤੱਕ ਦੇ ਕਰਜ਼ੇ ਦੇਣ ਲਈ ‘ਮੁਦਰਾ ਲੋਨ’ ਦੀ ਸ਼ੁਰੂਆਤ ਕੀਤੀ ਸੀ ਪਰ ਕਾਨਪੁਰ ਦੇ ਨੌਬਸਤਾ ਥਾਣਾ ਖੇਤਰ ਦੇ ਇੱਕ ਕੱਪੜਾ ਵਪਾਰੀ ਗਿਰੀਸ਼ ਮਿਸ਼ਰਾ (55) ਨੇ ਇਸ ਲਈ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਕਿਉਂਕਿ ਬੈਂਕ ਅਧਿਕਾਰੀ ਨੇ ਉਸ ਤੋਂ ਰਿਸ਼ਵਤ ਲੈ ਕੇ ਉਸ ਨੂੰ ਪੰਜ ਲੱਖ ਰੁਪਏ ਦਾ ਮੁਦਰਾ ਲੋਨ ਨਹੀਂ ਦਿੱਤਾ ਸੀ।

 

 

ਪੁੱਤਰ ਨੇ ਘਰ ਪੁੱਜ ਕੇ ਪਿਤਾ ਨੂੰ ਫਾਹੇ ਨਾ ਲਟਕਿਆ ਵੇਖਿਆ, ਤਦ ਪੁਲਿਸ ਨੂੰ ਸੱਦਿਆ ਗਿਆ। ਮ੍ਰਿਤਕ ਕੋਲੋਂ ਤਿੰਨ ਪੰਨਿਆਂ ਦਾ ਖ਼ੁਦਕੁਸ਼ੀ–ਨੋਟ ਮਿਲਿਆ, ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਉਸ ਨੇ ਮੁਦਰਾ ਲੋਨ ਲਈ ਅਰਜ਼ੀ ਦਿੱਤੀ ਸੀ ਪਰ ਬੈਂਕ ਨੇ ਉਸ ਨੂੰ ਲੋਨ ਨਹੀਂ ਦਿੱਤਾ ਸੀ।

 

 

ਇਹ ਵੀ ਪਤਾ ਲੱਗਾ ਹੈ ਕਿ ਇਸ ਇਲਾਕੇ ’ਚ ਕਈ ਹੋਰਨਾਂ ਨੇ ਵੀ ਕਰਜ਼ੇ ਲਏ ਲਏ ਸਨ ਪਰ ਵਾਪਸ ਕੋਈ ਵੀ ਨਹੀਂ ਸੀ ਕਰ ਰਿਹਾ। ਇਸੇ ਲਈ ਵਪਾਰੀ ਨੂੰ ਜਦੋਂ ਆਪਣਾ ਭਵਿੱਖ ਬਿਲਕੁਲ ਹਨੇਰਾ ਦਿਸਿਆ, ਤਾਂ ਉਸ ਨੇ ਖ਼ੁਦਕੁਸ਼ੀ ਕਰ ਲਈ।

 

 

ਨੌਬਸਤਾ ਇਲਾਕੇ ਦੇ ਹੰਸਪੁਰਮ ਨਿਵਾਸੀ ਸ੍ਰੀ ਗਿਰੀਸ਼ ਕੱਪੜੇ ਦਾ ਕਾਰੋਬਾਰ ਕਰਦੇ ਸਨ। ਉਨ੍ਹਾਂ ਨੇ ਕਾਫ਼ੀ ਲੋਕਾਂ ਨੂੰ ਕਰਜ਼ਾ ਦਿੱਤਾ ਹੋਇਆ ਸੀ ਪਰ ਕੋਈ ਵੀ ਕਰਜ਼ਾ ਵਾਪਸ ਨਹੀਂ ਕਰ ਰਿਹਾ ਸੀ।

 

 

ਪਿਛਲੇ ਲੰਮੇ ਸਮੇਂ ਤੋਂ ਸ੍ਰੀ ਗਿਰੀਸ਼ ਦਾ ਕਾਰੋਬਾਰ ਠੱਪ ਪਿਆ ਸੀ। ਇਸੇ ਲਈ ਉਹ ਮੁਦਰਾ ਲੋਨ ਰਾਹੀਂ ਆਪਣੇ ਕਾਰੋਬਾਰ ਦਾ ਵਿਸਥਾਰ ਕਰਨਾ ਚਾਹ ਰਹੇ ਸਨ। ਬੈਂਕ ਅਧਿਕਾਰੀ ਨੇ ਲੋਨ ਲਈ ਪਹਿਲਾਂ ਰਿਸ਼ਵਤ ਮੰਗੀ ਪਰ ਬਾਅਦ ’ਚ ਮੁਦਰਾ ਯੋਜਨਾ ਦਾ ਲਾਭ ਨਾ ਦਿੱਤਾ।

 

 

ਪੁਲਿਸ ਤੇ ਫ਼ਾਰੈਂਸਿਕ ਟੀਮ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ’ਚ ਲਿਆ ਤੇ ਤਹਿਕੀਕਾਤ ਅਰੰਭ ਕਰ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Not got Rs 5 lakh Mudra Loan Committed Suicide