ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਾਮ ਹੀ ਨਹੀਂ, ਸਮੁੱਚੇ ਭਾਰਤ ਨੂੰ ਘੁਸਪੈਠੀਆਂ ਤੋਂ ਮੁਕਤ ਬਣਾਵਾਂਗੇ: ਅਮਿਤ ਸ਼ਾਹ

ਆਸਾਮ ਹੀ ਨਹੀਂ, ਸਮੁੱਚੇ ਭਾਰਤ ਨੂੰ ਘੁਸਪੈਠੀਆਂ ਤੋਂ ਮੁਕਤ ਬਣਾਵਾਂਗੇ: ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਹਾਟੀ ’ਚ ਨੌਰਥ–ਈਸਟ ਡੈਮੋਕ੍ਰੈਟਿਕ ਅਲਾਇੰਸ (NEDA) ਕਨਕਲੇਵ ਵਿੱਚ ਭਾਗ ਲੈਣ ਲਈ ਪੁੱਜੇ ਹਨ। ਇੱਥੇ ਉਨ੍ਹਾਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਸੂਬਾ ਭਾਰਤ ਦਾ ਅਟੁੱਟ ਅੰਗ ਹੈ। ਜ਼ਮੀਨੀ ਪੱਧਰ ਉੱਤੇ ਇਸ ਭਾਵਨਾ ਨੂੰ ਫੈਲਾਉਣ ਲਈ ਉੱਤਰ–ਪੂਰਬ ਨੂੰ ‘ਕਾਂਗਰਸ ਮੁਕਤ’ ਬਣਾਉਣਾ ਅਹਿਮ ਹੈ।

 

 

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਉੱਤਰ–ਪੂਰਬ ਨੂੰ ਦੇਸ਼ ਦੇ ਬਾਕੀ ਹਿੱਸਿਆਂ ਤੋਂ ਵੱਖ ਕਰ ਕੇ ਰੱਖ ਦਿੱਤਾ ਸੀ। ਕਾਂਗਰਸ ਨੇ ਉੱਤਰ–ਪੂਰਬੀ ਭਾਰਤ ਵਿੱਚ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਹੀ ਲਾਗੂ ਕੀਤੀ ਹੈ। ਅੱਜ ਖ਼ੁਸ਼ੀ ਹੈ ਕਿ ਉੱਤਰ–ਪੂਰਬ ਦੇ ਸਾਰੇ ਅੱਠ ਸੂਬੇ NEDA ਦੇ ਨਾਲ ਹਨ।

 

 

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਤੋਂ 2014 ਤੱਕ ਕਾਂਗਰਸ ਨੇ ਉੱਤਰ–ਪੂਰਬ ਵਿੱਚ ਭਾਸ਼ਾ, ਜਾਤ–ਪਾਤ, ਸਭਿਆਚਾਰ, ਖੇਤਰ ਵਿਸ਼ੇਸ਼ ਦੇ ਆਧਾਰ ਉੱਤੇ ਝਗੜੇ ਪੈਦਾ ਕੀਤੇ। ਇਸ ਨਾਲ ਸਮੁੱਚਾ ਉੱਤਰ–ਪੂਰਬ ਹੀ ਅਸ਼ਾਂਤ ਹੋ ਗਿਆ। ਇੱਥੇ ਵਿਕਾਸ ਦੀ ਥਾਂ ਭ੍ਰਿਸ਼ਟਾਚਾਰ ਅਹਿਮ ਥਾਂ ਦੇਣ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ।

 

 

ਐੱਨਆਰਸੀ ਦਾ ਜ਼ਿਕਰ ਕਰਦਿਆਂ ਸ੍ਰੀ ਅਮਿਤ ਸ਼ਾਹ ਨੇ ਕਿ ਉੱਤਰ–ਪੂਰਬ ਦੇ ਸੂਬਿਆਂ ਨੇ ਐੱਨਆਰਸੀ ਉੱਤੇ ਚਿੰਤਾ ਪ੍ਰਗਟ ਕੀਤੀ ਹੈ ਕਿ ਕਾਫ਼ੀ ਲੋਕ ਰਹਿ ਗਏ ਹਨ ਤੇ ਡੂੰਘਾਈ ਨਾਲ ਕੰਮ ਹੋਣਾ ਚਾਹੀਦਾ ਹੈ। ਮੈਂ ਸਭ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇੱਕ ਵੀ ਘੁਸਪੈਠੀਆ ਆਸਾਮ ਵਿੱਚ ਰਹਿ ਨਹੀਂ ਸਕੇਗਾ ਦੇ ਕਿਸੇ ਹੋਰ ਰਾਜ ਵਿੱਚ ਨਹੀਂ ਘੁਸ ਸਕੇਗਾ।

 

 

ਸ੍ਰੀ ਸ਼ਾਹ ਨੇ ਕਿਹਾ ਕਿ ਉੱਤਰ–ਪੂਰਬ ਦੀ ਪਛਾਣ ਸਿਰਫ਼ ਅੱਤਵਾਦ, ਘੁਸਪੈਠ, ਡ੍ਰੱਗਜ਼, ਭ੍ਰਿਸ਼ਟਾਚਾਰ, ਕਬੀਲਿਆਂ ਜਿਹੇ ਤਣਾਅ ਹਨ। ਪਿਛਲੇ ਪੰਜ ਸਾਲਾਂ ਦੌਰਾਨ ਅਸੀਂ ਵਿਕਾਸ, ਕੁਨੈਕਟੀਵਿਟੀ, ਬੁਨਿਆਦੀ ਢਾਂਚਾ, ਖੇਡਾਂ ਤੇ ਸ਼ਾਂਤੀ ਦੀ ਦਿਸ਼ਾ ਵਿੱਚ ਅੱਗੇ ਵਧੇ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Not only Assam but also the whole India will be made infiltrator free