ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਬਸਿਡੀ ਨਾਲ ਨਹੀਂ, ਨਿਵੇਸ਼ ਨਾਲ ਕਿਸਾਨ ਬਣਨਗੇ ਆਤਮਨਿਰਭਰ : ਜੇਤਲੀ

ਸਬਸਿਡੀ ਨਾਲ ਨਹੀਂ, ਨਿਵੇਸ਼ ਨਾਲ ਕਿਸਾਨ ਬਣਨਗੇ ਆਤਮਨਿਰਭਰ : ਜੇਤਲੀ

ਵਿੱਤ ਮੰਤਰੀ ਅਰੁਣ ਜੇਤਲੀ ਨੇ ਮੰਗਲਵਾਰ ਨੂੰ ਕਿਹਾ ਕਿ ਸਬਸਿਡੀ ਦੇਣ ਦੀ ਬਜਾਏ ਨਿਵੇਸ਼ ਨਾਲ ਦੇਸ਼ ਦਾ ਖੇਤੀ ਖੇਤਰ ਆਤਮ ਨਿਰਭਰ ਹੋਵੇਗਾ। ਕੋਈ ਅਜਿਹਾ ਮਾਡਲ ਜੋ ਅਨਿਸ਼ਚਿਤ ਤੌਰ `ਤੇ ਸਬਸਿਡੀ `ਤੇ ਨਿਰਭਰ ਰਹੇ, ਟਿਕਾਊ ਨਹੀਂ ਹੋ ਸਕਦਾ।

 

ਜੇਤਲੀ ਨੇ ਸਪੋਰਟਿੰਗ ਇੰਡੀਆ ਫਾਰਮਜ ਦਾ ਸਮਾਰਟ ਵੇ ਕਿਤਾਬ ਦੇ ਲੋਕ ਅਰਪਣ ਸਮੇਂ ਕਿਹਾ। ਉਨ੍ਹਾਂ ਕਿਹਾ ਕਿ ਦੇਸ਼ `ਚ ਨਿਵੇਸ਼ ਅਤੇ ਸਬਸਿਡੀ ਦੋਵੇਂ ਜਾਰੀ ਰਹਿਣਗੀਆਂ ਅਤੇ ਉਮੀਦ ਹੈ ਕਿ ਇਕ ਦਿਨ ਅਜਿਹਾ ਹੋਵੇਗਾ ਜਦੋਂ ਨਿਵੇਸ਼ ਜਿ਼ਆਦਾ ਹੋਵੇਗਾ ਅਤੇ ਕਿਸਾਨਾਂ ਨੂੰ ਹੋਰ ਜਿ਼ਆਦਾ ਆਤਮਨਿਰਭਰ ਬਣਾਏਗਾ।

 

ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਉਹ ਦਿਨ ਜਿ਼ਆਦਾ ਦੂਰ ਨਹੀਂ ਹਨ। ਉਨ੍ਹਾਂ ਕਿਹਾ ਕਿ ਜੋ ਮਾਡਲ ਅਨਿਸ਼ਚਿਤ ਤੌਰ `ਤੇ ਸਬਸਿਡੀ `ਤੇ ਭਰੋਸਾ ਕਰੇ, ਉਹ ਟਿਕਾਊ ਨਹੀਂ ਹੋ ਸਕਦਾ। ਭਾਰਤੀ ਕਿਸਾਨਾਂ ਨੂੰ ਲੰਬੇ ਸਮੇਂ ਦਾ ਨਿਵੇਸ਼ ਹੀ ਖੁਸ਼ਹਾਲ ਬਣਾਏਗਾ। ਜੇਤਲੀ ਨੇ ਕਿਹਾ ਕਿ ਘੱਟ ਸਬਸਿਡੀ ਅਤੇ ਆਤਮਨਿਰਭਰ ਕਿਸਾਨ ਹੀ ਦੇਸ਼ ਦੇ ਖੇਤੀ ਖੇਤਰ ਅਤੇ ਦੇਸ਼ ਦੀ ਵਧੀਆ ਢੰਗ ਨਾਲ ਸੇਵਾ ਕਰ ਸਕਦੇ ਹਨ।

 

ਉਨ੍ਹਾਂ ਕਿਹਾ ਕਿ ਖੇਤੀ `ਤੇ ਹੋਣ ਵਾਲੇ ਖਰਚ ਦੀ ਭਾਰੀ ਮਾਤਰਾ ਸਬਸਿਡੀ `ਚ ਚਲੀ ਜਾਂਦੀ ਹੈ, ਜਿਸ ਨਾਲ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਖੇਤੀ `ਚ ਯੋਗ ਨਿਵੇਸ਼ ਨਹੀਂ ਹੋ ਪਾਉਂਦਾ। ਉਨ੍ਹਾਂ ਕਿਹਾ ਕਿ ਹਰ ਨੀਤੀ ਨਿਰਮਾਤਾ ਨੂੰ ਇਸ ਸਵਾਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਕਿੱਥੇ ਸਬਸਿਡੀ ਨੂੰ ਬੰਦ ਕੀਤਾ ਜਾਵੇ ਅਤੇ ਨਿਵੇਸ਼ `ਤੇ ਧਿਆਨ ਕੇਂਦਰਿਤ ਕੀਤਾ ਜਾਵੇ।

 

ਉਨ੍ਹਾਂ ਕਿਹਾ ਕਿ ਅਰਥ ਵਿਵਸਥਾ ਦੇ ਉਪਚਾਰੀਕਰਨ ਨਾਲ ਸਰਕਾਰ ਨੂੰ ਵਾਧੂ ਸਰੋਤ ਮਿਲਣਗੇ, ਜਿਸ ਨਾਲ ਇਸ ਨੂੰ ਖੇਤੀਬਾੜੀ ਅਤੇ ਪੇਂਡੂ ਖੇਤਰ `ਚ ਹੋਰ ਨਿਵੇਸ਼ ਕਰਨ `ਚ ਮਦਦ ਮਿਲੇਗੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Not subsidized farmers to be self-sufficient with investment