ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾਈ ਬਣੇ TDP ਦੇ 4 ਰਾਜਸਭਾ ਸੰਸਦ ਮੈਂਬਰਾਂ ਬਾਰੇ ਬੋਲੇ ਚੰਦਰਬਾਬੂ ਨਾਇਡੂ

ਦੇਸ਼ ਚ ਇਕ ਮਹੱਤਵਪੂਰਨ ਘਟਨਾ ਚ ਰਾਜਸਭਾ ਚ ਚੰਦਰਬਾਬੂ ਨਾਇਡੂ ਦੀ ਪਾਰਟੀ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ 6 ਚੋਂ 4 ਸੰਸਦ ਮੈਂਬਰ ਵੀਰਵਾਰ ਨੂੰ ਭਾਜਪਾ ਚ ਸ਼ਾਮਲ ਹੋ ਗਏ। ਰਾਜਸਭਾ ਦੇ ਟੀਡੀਪੀ ਸੰਸਦ ਮੈਂਬਰ ਵਾਈਐਸ ਚੌਧਰੀ, ਸੀਐਮ ਰਮੇਸ਼, ਟੀਜੀ ਵੈਂਕਟੇਸ਼ ਅਤੇ ਜੀਐਮ ਰਾਓ ਭਾਜਪਾ ਚ ਸ਼ਾਮਲ ਹੋ ਗਏ।

 

ਟੀਡੀਪੀ ਦੇ ਇਨ੍ਹਾਂ 4 ਰਾਜਸਭਾ ਸੰਸਦ ਮੈਂਬਰਾਂ ਵਲੋਂ ਪਾਰਟੀ ਛੱਡਣ ’ਤੇ ਚੰਦਰਬਾਬੂ ਨਾਇਡੂ ਨੇ ਕਿਹਾ ਹੈ ਕਿ ਅਸੀਂ ਭਾਜਪਾ ਦੇ ਨਾਲ ਸਿਰਫ ਸੂਬੇ ਲਈ ਵਿਸ਼ੇਸ਼ ਦਰਜੇ ਦੀ ਮੰਗ ਅਤੇ ਸੂਬੇ ਦੇ ਹਿੱਤਾਂ ਲਈ ਜੰਗ ਲੜੀ। ਅਸੀਂ ਟੀਡੀਪੀ ਨੂੰ ਕਮਜ਼ੋਰ ਕਰਨ ਦੀ ਭਾਜਪਾ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦਿਆਂ ਵਿਸ਼ੇਸ਼ ਦਰਜੇ ਲਈ ਕੇਂਦਰੀ ਮੰਤਰੀਆਂ ਦੇ ਅਹੁਦੇ ਤਿਆਗ ਦਿੱਤੇ।

 

ਚੰਦਰਬਾਬੂ ਨਾਇਡੂ ਨੇ ਕਿਹਾ ਕਿ ਪਾਰਟੀ ਲਈ ਸੰਕਟ ਕੋਈ ਨਵੀਂ ਗੱਲ ਨਹੀਂ ਹੈ। ਆਗੂਆਂ ਅਤੇ ਪਾਰਟੀ ਵਰਕਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:nothing to be nervous Chandrababu Naidu tells party after 4 MPs join BJP