ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੇਤੀ ਦੀ ਕੋਈ ਵੀ ਚੀਜ਼ ਕੂੜਾ ਨਹੀਂ ਹੁੰਦੀ : ਮੋਦੀ

ਪੀਐਮ ਨਰਿੰਦਰ ਨਰਿੰਦਰ ਮੋਦੀ ਨੇ ਦਿੱਲੀ ਚ ਸ਼ੁਰੂ ਹੋਏ ਖੇਤੀਬਾੜੀ ਮੇਲੇ ਦੇ ਉਘਾਟਨੀ ਸਮਾਗਮ ਮੌਕੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦਾ ਅੰਨਦਾਤਾ ਊਰਜਾਦਾਤਾ ਵੀ ਬਣ ਸਕੇਗਾ। ਇਸ ਨਾਲ ਦੇਸ਼ ਚ ਵੱਡਾ ਬਦਲਾਅ ਹੋਵੇਗਾ। ਮੋਦੀ ਨੇ ਦਿੱਲੀ ਤੋਂ ਵੀਡਿਓ ਕਾਨਫਰੰਸ ਦੁਆਰਾ ਆਪਣੇ ਸੰਬੋਧਨ ਚ ਕਿਹਾ ਕਿ ਪ੍ਰਯਾਗਰਾਜ ਚ ਲੱਗਣ ਵਾਲੇ ਕੁੰਭ ਮੇਲੇ ਚ ਹਾਲੇ ਸਮਾਂ ਹੈ ਪਰ ਇੱਕ ਹੋਰ ਕੁੰਭ ਲਖਨਊ ਚ ਸ਼ੁਰੂ ਹੋ ਗਿਆ ਹੈ। ਇਸ ਨਾਲ ਦੇਸ਼ ਦੇ ਕਿਸਾਨਾਂ ਨੂੰ ਕਾਫੀ ਲਾਭ ਹੋਵੇਗਾ।

 

ਮੋਦੀ ਨੇ ਕਿਹਾ ਕਿ ਹਰੀ ਕ੍ਰਾਂਤੀ ਮਗਰੋਂ ਦੇਸ਼ ਸਫੇਦ ਅਤੇ ਨੀਲੀ ਕ੍ਰਾਂਤੀ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਦੀ ਕੋਈ ਵੀ ਚੀਜ਼ ਕੂੜਾ ਨਹੀ਼ ਹੁੰਦੀ ਬਲਕਿ ਕਿਸਾਨ ਸੁਨਿਆਰਾ ਬਣ ਕੇ ਖੇਤੀ ਨੂੰ ਸੋਨਾ ਬਣਾ ਦਿੰਦਾ ਹੈ। ਮੋਦੀ ਨੇ ਕਿਹਾ ਕਿ ਖੇਤੀ ਕਰਨ ਦਾ ਢੰਗ ਤੇਜ਼ੀ ਨਾਲ ਬਦਲ ਰਿਹਾ ਹੈ ਜਿਸ ਦੀ ਤਾਜ਼ਾ ਮਿਸਾਲ ਇਜ਼ਰਾਈਲ ਦੀ ਤਕਨੀਕ ਅਤੇ ਕੰਮਕਾਰ ਦਾ ਨਵੇਕਲਾ ਢੰਗ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਘੱਟ ਲਾਗਤ ਤੇ ਵਾਧੂ ਲਾਭ ਦੀ ਨੀਤੀ ਤੇ ਸਰਕਾਰ ਕੰਮ ਕਰ ਰਹੀ ਹੈ। ਇਸ ਲਈ ਬੀਜ ਨਾਲ ਬਾਜ਼ਾਰ ਤੱਕ ਦੀ ਇੱਕ ਮਜ਼ਬੂਤ ਵਿਵਸਥਾ ਤਿਆਰ ਕੀਤੀ ਜਾ ਰਹੀ ਹੈ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nothing waste in the farm is lewd: Modi