ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੰਬਰ 84 ਸਿੱਖ ਕਤਲੇਆਮ: ਦੋਸ਼ੀ ਮਹੇਂਦਰ ਯਾਦਵ ਤੇ ਕਿਸ਼ਨ ਖੋਖਰ ਨੇ ਕੀਤਾ ਸਰੰਡਰ

ਨਵੰਬਰ 1984 ਸਿੱਖ ਕਤਲੇਆਮ ਨਾਲ ਸਬੰਧਤ ਇੱਕ ਮਾਮਲੇ ਚ ਦੋਸ਼ੀ ਕਰਾਰ ਦਿੱਤੇ ਗਏ ਮਹੇਂਦਰ ਯਾਦਵ ਅਤੇ ਕਿਸਨ ਖੋਖਰ ਨੇ ਅੱਜ 31 ਦਸੰਬਰ ਨੂੰ ਦਿੱਲੀ ਦੀ ਕੜਕੜਡੂਮਾ ਕੋਰਟ ਚ ਸਰੰਡਰ ਕਰ ਦਿੱਤਾ ਹੈ। ਕੋਰਟ ਨੇ ਦੋਨਾਂ ਦੀ ਸਰੰਡਰ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ। ਨਾਲ ਹੀ ਮਹੇਂਦਰ ਯਾਦਵ ਨੂੰ ਤੁਰਨ ਲਈ ਵਰਤੀ ਜਾਣ ਵਾਲੀ ਡਾਂਗ ਅਤੇ ਚਸ਼ਮਾ ਨਾਲ ਰੱਖਣ ਦੀ ਆਗਿਆ ਦੇ ਦਿੱਤੀ ਹੈ।

 

ਦੂਜੇ ਪਾਸੇ ਕਾਂਗਰਸ ਦੇ ਸਾਬਕਾ ਤੇ ਸੀਨੀਅਰ ਆਗੂ ਸੱਜਣ ਕੁਮਾਬ ਨੂੰ ਸਰੰਡਰ ਕਰਨ ਲਈ ਅੱਜ ਦਾ ਹੀ ਆਖਰੀ ਦਿਨ ਦਿੱਤਾ ਗਿਆ ਸੀ। ਸੱਜਣ ਕੁਮਾਰ ਨੂੰ ਸੋਮਵਾਰ ਸਵੇਰ ਲਗਭਗ 7:30  ਵਜੇ ਉਨ੍ਹਾਂ ਦੇ ਘਰ ਤੋਂ ਨਿਕਲਦੇ ਦੇਖਿਆ ਗਿਆ ਸੀ ਪਰ ਇਸ ਤੋਂ ਬਾਅਦ ਉਹ ਕਿੱਥੇ ਗਏ, ਇਸ ਗੱਲ ਦੀ ਕਿਸੇ ਨੂੰ ਖ਼ਬਰ ਨਹੀਂ ਹੈ। ਉਮਰ ਕੈਦ ਦੀ ਸਜ਼ਾ ਪਾਉਣ ਵਾਲੇ ਸੱਜਣ ਕੁਮਾਰ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਦਿੱਲੀ ਦੀ ਕੜਕੜਡੂਮਾ ਕੋਰਟ ਜਾਂ ਤਿਹਾੜ ਜੇਲ੍ਹ ਪ੍ਰਸ਼ਾਸਨ ਸਾਹਮਣੇ ਸਰੰਡਰ ਕਰ ਸਕਦੇ ਹਨ।

 

 

 

 

ਨਵੰਬਰ 1984 ਸਿੱਖ ਕਤਲੇਆਮ ਨਾਲ ਜੁੜੇ ਇੱਕ ਮਾਮਲੇ ਚ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ 73 ਸਾਲਾ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ 31 ਦਸੰਬਰ ਨੂੰ ਅਦਾਲਤ ਚ ਆਤਮ ਸਮਰਪਣ ਕਰ ਸਕਦੇ ਹਨ। ਸੱਜਣ ਕੁਮਾਰ ਦੇ ਵਕੀਲ ਮੁਤਾਬਕ ਦਿੱਲੀ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਚ ਉਨ੍ਰਾਂ ਦੀ ਅਪੀਲ ਤੇ ਇਸ ਤੋਂ ਪਹਿਲਾਂ ਸੁਣਵਾਈ ਹੋਣ ਦੀ ਸੰਭਾਵਨਾ ਨਹੀਂ ਹੈ।

 

ਸਰਦੀਆਂ ਦੀ ਛੁੱਟੀਆਂ ਕਾਰਨ ਸੁਪਰੀਮ ਕੋਰਟ 1 ਜਨਵਰੀ ਤੱਕ ਬੰਦ ਹੈ ਜਦਕਿ 2 ਜਨਵਰੀ ਤੋਂ ਸਾਧਾਰਨ ਕੰਮਕਾਜ ਕਰੇਗਾ। ਉਨ੍ਹਾਂ ਨੂੰ 17 ਦਸੰਬਰ ਨੂੰ ਦਿੱਲੀ ਹਾਈ ਕੋਰਟ ਨੇ ਮਰਦੇ ਦਮ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਫੈਸਲੇ ਚ ਪੰਜ ਹੋਰਨਾਂ ਦੋਸ਼ੀਆਂ ਨੂੰ ਵੱਖੋ ਵੱਖ ਸਜ਼ਾਵਾਂ ਸੁਣਾਈਆਂ ਗਈਆਂ ਸਨ ਤੇ ਉਨ੍ਹਾਂ ਨੂੰ 31 ਦਸੰਬਰ ਤੱਕ ਆਤਮ ਸਮਰਪਣ ਕਰਨ ਦੇ ਹੁਕਮ ਦਿੱਤੇ ਸਨ। ਦਿੱਲੀ ਹਾਈ ਕੋਰਟ ਨੇ 21 ਦਸੰਬਰ ਨੂੰ ਅਦਾਲਤ ਚ ਆਤਮ ਸਮਰਪਣ ਕਰਨ ਦੀ ਹੱਦ 30 ਜਨਵਰੀ ਤੱਕ ਵਧਾਉਣ ਦੀ ਸੱਜਣ ਕੁਮਾਰ ਦੀ ਅਪੀਲ ਖਾਰਿਜ ਕਰ ਦਿੱਤੀ ਸੀ।

 

ਕਾਂਗਰਸ ਦੇ ਸੀਨੀਅਰ ਆਗੂਆਂ ਚ ਸ਼ਾਮਲ ਰਹੇ ਸੱਜਣ ਕੁਮਾਰ ਨੇ ਹਾਈ ਕੋਰਟ ਚ ਅਪੀਲ ਕਰਦਿਆਂ ਕਿਹਾ ਸੀ ਕਿ ਉਸ ਨੂੰ ਆਪਣੇ ਬੱਚਿਆਂ ਅਤੇ ਜਾਇਦਾਦ ਨਾਲ ਸਬੰਧਤ ਕੁੱਝ ਪਰਿਵਾਰਕ ਮਸਲੇ ਨਿਪਟਾਉਣੇ ਹਨ ਅਤੇ ਸਿਖਰ ਅਦਾਲਤ ਚ ਇਸ ਫੈਸਲੇ ਨੂੰ ਚੁਣੌਤੀ ਦੇਣ ਲਈ ਵੀ ਸਮੇਂ ਦੀ ਲੋੜ ਹੈ।

 

ਸੱਜਣ ਕੁਮਾਰ ਦੇ ਵਕੀਲ ਮੁਤਾਬਕ ਇਸ ਮਾਮਲੇ ਚ ਸਿੱਖ ਕਤਲੇਆਮ ਪੀੜਤਾਂ ਦੀ ਅਗਵਾਈ ਕਰ ਰਹੇ ਸੀਨੀਅਰ ਵਕੀਲ ਐਚ ਐਸ ਫੁਲਕਾ ਨੇ ਪਹਿਲਾਂ ਹੀ ਸੁਪਰੀਮ ਕੋਰਟ ਚ ਇੱਕ ਅਰਜ਼ੀ ਦਾਇਰ ਕਰ ਰਖੀ ਹੈ ਤਾਂਕਿ ਸੱਜਣ ਕੁਮਾਰ ਦੇ ਪੱਖ ਚ ਇੱਕਤਰਫਾ ਕੋਈ ਹੁਕਮ ਨਾ ਸੁਣਾਇਆ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:November 1984 Sikh massacre guilty Mahendra Yadav and Kishan Khokhar did surrender