ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੰਬਰ 84 ਸਿੱਖ ਕਤਲੇਆਮ: 73 ਸਾਲਾ ਸੱਜਣ ਕੁਮਾਰ ਨੇ ਕੋਰਟ ਨੰਬਰ 73 ’ਚ ਕੀਤਾ ਸਰੰਡਰ

1 / 3ਨਵੰਬਰ 84 ਸਿੱਖ ਕਤਲੇਆਮ: 73 ਸਾਲਾ ਸੱਜਣ ਕੁਮਾਰ ਨੇ ਕੋਰਟ ਨੰਬਰ 73 ’ਚ ਕੀਤਾ ਸਰੰਡਰ

2 / 3ਨਵੰਬਰ 84 ਸਿੱਖ ਕਤਲੇਆਮ: 73 ਸਾਲਾ ਸੱਜਣ ਕੁਮਾਰ ਨੇ ਕੋਰਟ ਨੰਬਰ 73 ’ਚ ਕੀਤਾ ਸਰੰਡਰ

3 / 3ਨਵੰਬਰ 84 ਸਿੱਖ ਕਤਲੇਆਮ: 73 ਸਾਲਾ ਸੱਜਣ ਕੁਮਾਰ ਨੇ ਕੋਰਟ ਨੰਬਰ 73 ’ਚ ਕੀਤਾ ਸਰੰਡਰ

PreviousNext

1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਚ ਦਿੱਲੀ ਦੀ ਅਦਾਲਤ ਵਲੋਂ ਦੋਸ਼ੀ ਠਹਿਰਾਏ ਗਏ 73 ਸਾਲਾ ਸੱਜਣ ਕੁਮਾਰ ਨੇ ਕੜਕੜਡੂਮਾ ਕੋਰਟ ਚ ਆਤਮ ਸਮਰਪਣ ਕਰ ਦਿੱਤਾ ਹੈ। ਸੱਜਣ ਕੁਮਾਰ ਨੇ ਮੈਟਰੋਪੋਲੀਟਿਨ ਮੈਜਿਸਟ੍ਰੇਟ ਅਦਿਤੀ ਗਰਗ ਸਾਹਮਣੇ ਕੋਰਟ ਨੰਬਰ 73 ਚ ਸਰੰਡਰ ਕੀਤਾ ਹੈ। ਸੱਜਣ ਕੁਮਾਰ ਨੇ ਅੱਜ ਜੱਜ ਸਾਹਮਣੇ ਮੰਗ ਕੀਤੀ ਸੀ ਕਿ ਉਸਨੂੰ ਤਿਹਾੜ ਜੇਲ੍ਹ ਭੇਜਿਆ ਜਾਵੇ ਪਰ ਜੱਜ ਨੇ ਅਪੀਲ ਨੂੰ ਨਾਮਨਜ਼ੂਰ ਕਰਦਿਆਂ ਸੱਜਣ ਕੁਮਾਰ ਨੂੰ ਮੰਡੌਲੀ ਜੇਲ੍ਹ ਭੇਜ ਦਿੱਤਾ ਹੈ।

 

ਸੱਜਣ ਕੁਮਾਰ ਦੀ ਕੋਰਟ ਨੂੰ ਹਵਾਲਗੀ ਦੇਖਣ ਲਈ 1984 ਸਿੱਖ ਕਤਲੇਆਮ ਦੇ ਪੀੜਤ ਵੀ ਕੋਰਟ ਦੇ ਬਾਹਰ ਮੌਜੂਦ ਹਨ। ਪੀੜਤਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਅੱਖਾਂ ਨਾਲ ਸੱਜਣ ਕੁਮਾਰ ਨੂੰ ਜੇਲ੍ਹ ਲਿਜਾਉਣ ਵਾਲੀ ਸਰਕਾਰੀ ਗੱਡੀ ਚ ਬੈਠਦਿਆਂ ਦੇਖਣਾ ਚਾਹੁੰਦੇ ਹਨ। ਸੱਜਣ ਕੁਮਾਰ ਨੂੰ ਜੇਲ੍ਹ ਚ ਲਿਜਾਉਣ ਤੋਂ ਪਹਿਲਾਂ ਉਸਦਾ ਮੈਡੀਕਲ ਕੀਤਾ ਗਿਆ ਤੇ ਹੋਰ ਲੋੜੀਂਦੀਆਂ ਕਾਰਵਾਈਆਂ ਨੂੰ ਮੁਕੰਮਲ ਕਰਨ ਮਗਰੋਂ ਉਸਨੂੰ ਮੰਡੌਲੀ ਜੇਲ੍ਹ ਭੇਜ ਦਿੱਤਾ ਗਿਆ। 

 

ਇਸ ਤੋਂ ਪਹਿਲਾਂ ਇਸੇ ਮਾਮਲੇ ਚ ਦੋਸ਼ੀ ਕਰਾਰ ਦਿੱਤੇ ਗਏ ਮਹੇਂਦਰ ਯਾਦਵ ਅਤੇ ਕਿਸ਼ਨ ਖੋਖਰ ਨੇ ਅੱਜ ਕੜਕੜਡੂਮਾ ਕੋਰਟ ’ਚ ਸਰੰਡਰ ਕਰ ਦਿੱਤਾ ਸੀ। ਇਨ੍ਹਾਂ ਦੋਨਾਂ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:November 1984 Sikh massacre Sajjan Kumar surrendered in Karkardooma court