ਅਗਲੀ ਕਹਾਣੀ

ਇੱਕ ਨਵੀਂ ਲਾਈਨ ਨਿੱਕਲੀ ਹੈ ਕਿ ‘ਗ਼ਾਇਬ ਹੋ ਗਿਆ’: ਰਾਹੁਲ ਗਾਂਧੀ

ਵੀਰਵਾਰ ਨੂੰ ਦਿੱਲੀ 'ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਵੀਰਵਾਰ ਸਵੇਰੇ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰਜ਼ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਰਾਹੁਲ ਗਾਂਧੀ ਨੇ ਸਰਕਾਰ ਉੱਤੇ ਹਮਲਾ ਬੋਲਦਿਆਂ ਕਿਹਾ ਕਿ ਇੱਕ ਨਵੀਂ ਲਾਈਨ ਨਿੱਕਲੀ ਹੈ ਤੇ ਉਹ ਇਹ ਹੈ ਕਿ ‘ਗ਼ਾਇਬ ਹੋ ਗਿਆ’। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਰੋਜ਼ਗਾਰ ਗ਼ਾਇਬ ਹੋ ਗਿਆ, ਡੋਕਲਾਮ ਮੁੱਦਾ ਗ਼ਾਇਬ ਹੋ ਗਿਆ। 15 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਤੇ ਉਹ ਵੀ ਗ਼ਾਇਬ ਹੋ ਗਿਆ। ਨੋਟਬੰਦੀ, ਜੀਐੱਸਟੀ ਵੀ ਗ਼ਾਇਬ ਹੋ ਗਿਆ।

 

 

ਸ੍ਰੀ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਰਾਫ਼ੇਲ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ। ਉਨ੍ਹਾਂ ਪੁੱਛਿਆ ਕਿ ਰਾਫ਼ੇਲ ਦੀਆਂ ਫ਼ਾਈਲਾਂ ਗ਼ਾਇਬ ਹੋ ਕੇ ਕਿੱਥੇ ਗਈਆਂ? ਉਨ੍ਹਾਂ ਕਿਹਾ ਕਿ ਰਾਫ਼ਲ ਦੀਆਂ ਫ਼ਾਇਲਾਂ ਗ਼ਾਇਬ ਹੋਈਆਂ ਤੇ ਇਹ ਕਿਹਾ ਗਿਆ ਕਿ ਮੀਡੀਆ ਵਿਰੁੱਧ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਫ਼ਾਈਲਾਂ ਚੋਰੀ ਹੋਈਆਂ ਹਨ। ਪਰ ਜੋ 30,000 ਕਰੋੜ ਰੁਪਏ ਦੇ ਘੁਟਾਲੇ ਵਿੱਚ ਸ਼ਾਮਲ ਹੈ, ਉਸ ਵਿਰੁੱਧ ਕੋਈ ਜਾਂਚ ਨਹੀਂ ਹੋਈ।

 

 

ਇੱਥੇ ਵਰਨਣਯੋਗ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਸਮੁੱਚੀ ਕਾਂਗਰਸ ਪਾਰਟੀ ਰਾਫ਼ੇਲ ਸੌਦੇ ਨੂੰ ਲੈ ਕੇ ਕੇਂਦਰ ਸਰਕਾਰ ਉੱਤੇ ਹਮਲਾਵਰ ਰਹੀ ਹੈ। ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਸੀ ਕਿ ਰਾਫ਼ੇਲ ਮਾਮਲੇ ਦੀਆਂ ਅਹਿਮ ਫ਼ਾਈਲਾਂ ’ਚ ਉਹ ਫਸੇ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now a new line emerges that disappeared Rahul Gandhi